Saturday, June 27, 2026

ਕਬੂਤਰਾਂ ਦੀ ਉਡਾਨ `ਚ ਪੀਤਾ ਹਰਿਓਂ ਅਤੇ ਬੱਲੀ ਢੋਲੇਵਾਲ ਦੇ ਕਬੂਤਰ ਨੇ ਬਾਜ਼ੀ ਮਾਰੀ

ਸਮਰਾਲਾ, 15 ਅਪ੍ਰੈਲ (ਪੰਜਾਬ ਪੋਸਟ- ਕੰਗ) – ਇੱਥੋਂ ਨਜਦੀਕੀ  ਪਿੰਡ ਹਰਿਓਂ ਵਿਖੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਬੂਤਰਾਂ ਦੀਆਂ ਉਡਾਨਾਂ ਦੇ ਮੁਕਾਬਲੇ ਕਰਵਾਏ ਗਏ।

?????????????

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਾਜਵੀਰ ਸਿੰਘ ਦੱਸਿਆ ਕਿ ਇਸ ਕਬੂਤਰਬਾਜੀ ਦੇ ਮੁਕਾਬਲੇ ਵਿੱਚ 43 ਕਬੂਤਰਾਂ ਨੇ ਭਾਗ ਲਿਆ, ਜਿਨਾਂ ਨੂੰ ਸਵੇਰੇ 8 ਵਜੇ  ਤੋਂ ਸ਼ਾਮ 5 ਵਜੇ ਤੱਕ ਖੁੱਲੇ ਅਸਮਾਨ ਵਿੱਚ ਛੱਡਿਆ ਗਿਆ।ਜਿਨਾਂ ਵਿੱਚ ਪੀਤਾ ਹਰਿਓਂ ਅਤੇ ਬੱਲੀ ਢੋਲੇਵਾਲ ਦੇ ਕਬੂਤਰਾਂ ਨੇ ਪਹਿਲਾ ਸਥਾਨ ਹਾਸਲ ਕੀਤਾ। ਭਵਨਾਂ ਹਰਿਓਂ ਦਾ ਕਬੂਤਰ ਦੂਜੇ ਸਥਾਨ ਤੇ ਰਿਹਾ।ਵਿੱਕੀ ਮਾਣਕੀ ਦੇ ਕਬੂਤਰ ਨੇ ਤੀਸਰਾ ਸਥਾਨ ਹਾਸਲ ਕੀਤਾਇਸ ਮੁਕਾਬਲੇ ਵਿੱਚ ਪਹਿਲਾ ਇਨਾਮ ਜੇਤੂ ਨੂੰ ਰਾਜਵੀਰ ਸਿੰਘ ਸ਼ਾਦੀ ਅਸਟੇ੍ਰਲੀਆ ਨੇ ਨਕਦ ਰਾਸ਼ੀ ਅਤੇ ਸਨਮਾਨ ਚਿੰਨ ਆਪਣੇ ਵੱਲੋਂ ਦਿੱਤਾ ਗਿਆ। ਦੂਜਾ ਇਨਾਮ ਗੱਗੀ ਭਾਦਲਾ ਅਸਟ੍ਰੇਲੀਆ ਵੱਲੋਂ ਦਿੱਤਾ ਗਿਆ।ਮੁਕਾਬਲੇ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਦੌਲਤ ਸਿੰਘ, ਰੂਬਲ, ਜੱਗੀ, ਕਾਲਾ, ਰਾਜੂ ਗੜੀ, ਅਮਨਦੀਪ ਸਿੰਘ, ਮਾਮੂ ਸੁਹਾਵੀ, ਮਾਣਾ ਗੜੀ ਅਸਟ੍ਰੇਲੀਆ, ਪੀਤਾ ਅਤੇ ਭਵਨਾਂ ਨੇ ਪੂਰਾ ਸਹਿਯੋਗ ਦਿੱਤਾ।

Check Also

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚੇ ਤੇ ਪੁਲਿਸ ਵਿਭਾਗ ਵਿੱਚਕਾਰ ਅਹਿਮ ਰਿਵਿਊ ਮੀਟਿੰਗ

ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁਧ” ਮੁਹਿੰਮ ਤਹਿਤ ਨਸ਼ਾ …

Leave a Reply