Tuesday, November 24, 2026

ਭਰੂਣ ਹੱਤਿਆ ਦੇ ਖਿਲਾਫ ਹਸਤਾਖਰ ਮੁਹਿੰਮ ‘ਚ 96 ਸਕੂਲ ਸ਼ਾਮਲ- ਰੋਬਿਨਪ੍ਰੀਤ, ਮੱਟੂ

ਅੰਮ੍ਰਿਤਸਰ, 15 ਅਪ੍ਰੈਲ (ਗੁਰਮੀਤ ਸੰਧੂ) – ਸਮਾਜ ਸੇਵੀ ਸੰਸਥਾ ‘ਮਾਣ ਧੀਆਂ ਤੇ’ ਦੇ ਮੁੱਖ ਪ੍ਰਬੰਧਕ ਗੁਰਿੰਦਰ ਸਿੰਘ ਮੱਟੂ ਦੇ ਵਲੋਂ ਭਰੂਣ ਹੱਤਿਆ ਖਿਲਾਫ ਛੇੜੀ ਗਈ ਹਸਤਾਖਰ ਮੁਹਿੰਮ ਦੇ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਸਕੂਲਾਂ ਦੀ ਗਿਣਤੀ ਜਿਥੇ 96 ਹੋ ਗਈ ਹੈ ਉਥੇ ਵਿਦਿਆਰਥੀਆਂ ਦੀ ਗਿਣਤੀ 68  ਹਜਾਰ 547 ਦੇ ਕਰੀਬ ਪਹੁੰਚ ਗਈ ਹੈ। ਜੋ ਕਿ ਆਪਣੇ Mattuਆਪ ਵਿਚ ਇਕ ਰਿਕਾਰਡ ਹੈ।Robinpreetਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਸੰਸਥਾ ਦੀ ਚੇਅਰਪਰਸਨ ਰੋਬਿਨਪ੍ਰੀਤ ਕੋਰ ਅਤੇ ਗੁਰਿੰਦਰ ਸਿੰਘ ਮੱਟੂ ਨੇ ਸਾਂਝੇ ਤੋਰ ਤੇ ਕਿਹਾ ਕਿ ਸੰਨ੍ਹ 2013 ਦੇ ਵਿਚ ਸ਼ੁਰੂ ਕੀਤੀ ਗਈ।
ਇਸ ਮੁਹਿੰਮ ਨੂੰ ਹੁਲਾਰਾ ਦੇਣ ਦੇ ਵਿਚ ਪ੍ਰਿੰ: ਰਜੇਸ਼ ਪ੍ਰਭਾਕਰ, ਪ੍ਰਿੰ: ਪ੍ਰਮਜੀਤ ਕੁਮਾਰ, ਪ੍ਰਿੰ: ਕੁਸੁਮ ਮਲਹੋਤਰਾ, ਪ੍ਰਿੰ: ਨਵਨੀਤ ਕੋਰ ਆਹੁਜਾ, ਪ੍ਰਿੰ: ਧਰਮਵੀਰ ਸਿੰਘ, ਪ੍ਰਿੰ: ਨੀਰਾ ਸ਼ਰਮਾ, ਪ੍ਰਿੰ: ਅੰਜਨਾ ਗੁਪਤਾ, ਪ੍ਰਿੰ: ਮਨਦੀਪ ਕੋਰ, ਪ੍ਰਿੰ: ਰਿਤੁਦਮਨ ਕੋਰ, ਪ੍ਰਿੰ: ਰਜਨੀ, ਪ੍ਰਿੰ: ਨਿਰਮਲ ਸਿੰਘ, ਪ੍ਰਿੰ: ਗੁਰਬਾਜ ਸਿੰਘ ਛੀਨਾ, ਪ੍ਰਿੰ: ਡਾ: ਗੋਤਮ ਗੁੂਹਾ, ਪ੍ਰਿੰ: ਅੰਜਨਾ ਸੇਠ, ਇੰਚਾਰਜ ਮਨਜਿੰਦਰ ਕੋਰ, ਪ੍ਰਿੰ: ਡੀ.ਕੇ ਸੰਧੂ, ਪ੍ਰਿੰ: ਪੁਸ਼ਪਿੰਦਰ ਵਾਲੀਆ, ਇੰਚਾਰਜ ਮਾਨਸੀ ਖੰਨਾ, ਪ੍ਰਿੰ: ਮਹਿਤਾਬ ਸਿੰਘ ਪੰਨੂੰ, ਪ੍ਰਿੰ: ਮਨੋਜ ਸਰੀਨ, ਪ੍ਰਿੰ: ਕਮਲਜੋਤ ਸਿੰਘ, ਪ੍ਰਿੰ: ਗੁਨਿਤਾ ਗਰੇਵਾਲ, ਪ੍ਰਿੰ: ਮਨੀਸ਼ਾ ਧਾਨੁਕਾ ਆਦਿ ਦੇ ਨਾਮ ਵਰਨਣਯੋਗ ਹਨ।ਉਨ੍ਹਾਂ ਦੱਸਿਆ ਕਿ ਮੁਹਿੰਮ ਦੇ 9ਵੇਂ ਪੜਾਅ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਇਸ ਵਾਰ ਇਸ ਗਿਣਤੀ ਨੂੰ ਪਹਿਲਾਂ ਨਾਲੋਂ ਦੁਣਾ-ਤੀਣਾ ਕੀਤਾ ਜਾਵੇਗਾ।ਜਿਸ ਨੂੰ ਲੈ ਕੇ ਵੱਖ ਵੱਖ ਸਕੂਲ ਪ੍ਰਬੰਧਕਾਂ ਤੇ ਵਿਦਿਆਰਥੀਆਂ ਵਿਚ ਕਾਫੀ ਉਤਸ਼ਾਹ ਹੈ।

Check Also

ਪੱਤਰਕਾਰ ਅਮਰਜੀਤ ਸਿੰਘ ਭਾਟੀਆ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ 25 ਨਵੰਬਰ ਨੂੰ

ਅੰਮ੍ਰਿਤਸਰ, 24 ਨਵੰਬਰ (ਜਗਦੀਪ ਸਿੰਘ ਸੱਗੂ) – ਉਘੇ ਆਜ਼ਾਦੀ ਘੁਲਾਟੀਏ ਅਤੇ ਪੰਜਾਬੀ ਕਵੀ ਸਵ. ਵੀਰ …

Leave a Reply