Sunday, June 28, 2026

ਸਮਾਜ ਵਿਚੋਂ ਨਸ਼ਿਆਂ ਨੂੰ ਖਤਮ ਕਰਨ ਲਈ ਪੁਲੀਸ ਵਿਭਾਗ ਵਚਨਬੱਧ ਇੰਚਾਰਜ ਥਾਣਾ ਵਲਟੋਹਾ

PPN1604201701ਅਲ਼ਗੋਂ ਕੋਠੀ/ਅਮਰਕੋਟ 16 ਅਪ੍ਰੈਲ (ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ) – ਐਸ.ਐਸ.ਪੀ ਤਰਨਤਾਰਨ ਹਰਜੀਤ ਸਿੰਘ ਵਲੋਂ ਮਿਲੀਆਂ ਹਦਾਇਤਾਂ ਅਨੁਸਾਰ ਪੁਲਿਸ ਵਲੋਂ ਸਮਾਜ ਵਿਰੋਧੀ ਅਨਸਰਾਂ ਵਿਰੁਧ ਮਹਿੰਮ ਚਲਾਈ ਜਾ ਰਹੀ ਹੈ ਜੋ ਸਮਾਜ ਵਿਚੋਂ ਨਸ਼ਿਆਂ ਨੂੰ ਖਤਮ ਕਰਨ ਲਈ ਪੁਲੀਸ ਵਿਭਾਗ ਵਚਨਬੱਧ ਹੈ ਅਤੇ ਸਾਡਾ ਸਾਰਿਆਂ ਦਾ ਫਰਜ ਹੈ ਕਿ ਪੁਲੀਸ ਵਲੋਂ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਮੁਹਿੰਮ ਚ ਸਹਿਯੋਗ ਕਰੀਏ ।ਇਨਾਂ ਵਿਚਾਰਾਂ ਦਾ ਪ੍ਰਗਟਾਵਾ ਪੁਲੀਸ  ਥਾਣਾ ਵਲਟੋਹਾ ਦੇ ਮੁੱਖੀ ਮਨਜਿੰਦਰ ਸਿੰਘ ਨੇ ਕਸਬਾ ਅਲਗੋਕੋਠੀ ਜਗਵੰਤ ਭੁੱਲਰ ਪੈਲੇਸ ਵਿਖੇ ਇਲਾਕਾ ਨਿਵਾਸੀਆਂ ਨਾਲ ਮੀਟਿੰਗ ਮੋਕੇ ਕੀਤਾ ।ਉਨਾਂ ਕਿਹਾ ਕਿ ਇਲਾਕੇ ਅੰਦਰ ਨਸ਼ਾ ਤਸਕਰਾਂ ਖਿਲਾਫ ਸਖਤ  ਕਾਰਵਾਈ ਕੀਤੀ ਜਾ ਰਹੀ ਹੈ ਅਤੇ ਇਲਾਕੇ ਅੰਦਰ ਕਿਸੇ ਵੀ ਗੁੰਡਾ ਅਨਸਰ ਨੂੰ ਸਿਰ ਨਹੀ ਚੁਕਣ ਦਿਤਾ ਜਾਵੇਗਾ ਅਤੇ ਹਰ ਇਕ ਅਮਨ ਪੰਸਦ ਵਿਅਕਤੀ ਨੂੰ ਪੁਲੀਸ ਥਾਣੇ ਅੰਦਰ ਮਾਣ ਅਤੇ ਇਨਸਾਫ ਮਿਲੇਗਾ ।ਥਾਣਾ ਮੁੁਖੀ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਨੂੰ ਨਸ਼ਾ ਮੁਕਤ ਕਰਨ ਲਈ ਪੁਲਿਸ ਦਾ ਸਹਿਯੋਗ ਕਰਨ।ਇਸ ਮੋਕੇ ਜਥੇਦਾਰ ਮਿਲਖਾ ਸਿੰਘ ਅਲਗੋਂ, ਰਾਜ ਕੁਮਾਰ ਹਾਡਾਂ, ਸੇਵਾ ਸਿੰਘ ਮਗੋਲ,ਬਾਊ ਰਾਮ, ਗੁਰਦੀਪ ਸਿੰਘ ਕਾਲਾ, ਚੋਕੀ ਇੰਚਾਰਜ ਲਖਵਿੰਦਰ ਸਿੰਘ ਅਲਗੋਕੋਠੀ, ਬਲਜੀਤ ਸਿੰਘ ਲਲਿਆਣੀਆਂ, ਦਲਜੀਤ ਸਿੰਘ ਜਗੰਵਤ ਭੁੱਲਰ ਪੈਲੇਸ ਵਾਲੇ, ਬਲਜੀਤ ਸਿੰਘ ਮਗੋਲ, ਚਨਣ ਸਿੰਘ, ਚਾਨਣ ਸਿੰਘ ਸਰਪੰਚ ਵਾੜਾ ਸ਼ੇਰ ਸਿੰਘ, ਸੋਨੂੰ ਅਲਗੋ, ਸੁਖਪਾਲ ਸਿੰਘ ਸੁੱਖ ਪਠਾਨਕੀਆ, ਸਤਨਾਮ ਸਿੰਘ ਚੱੱਠੂ, ਅਮਰਜੀਤ ਸਿੰਘ ਅਮਰਕੋਟ, ਹਰਪਾਲ ਸਿੰਘ ਚੱਠੂ, ਬਗੀਚਾ ਸਿੰਘ, ਅਜਾਦ ਡਿਬੀਪੁਰ, ਗੁਰਜੰਟ ਸਿੰਘ ਭੰਡਾਲ, ਲੱਖਾ ਸਿੰਘ, ਗੁਰਸੇਵਕ ਸਿੰਘ, ਗੁਰਮੇਜ ਸਿੰਘ, ਕਲਵੰਤ ਸਿੰਘ, ਕਰਮ ਸਿੰਘ ਫੋਜੀ, ਸੁਖਚੈਨ ਸਿੰਘ, ਜਰਨੈਲ ਸਿੰਘ ਆਦਿ ਹਾਜਰ ਸਨ।

Check Also

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚੇ ਤੇ ਪੁਲਿਸ ਵਿਭਾਗ ਵਿੱਚਕਾਰ ਅਹਿਮ ਰਿਵਿਊ ਮੀਟਿੰਗ

ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁਧ” ਮੁਹਿੰਮ ਤਹਿਤ ਨਸ਼ਾ …

Leave a Reply