ਅਲ਼ਗੋਂ ਕੋਠੀ/ਅਮਰਕੋਟ 16 ਅਪ੍ਰੈਲ (ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ) – ਅਲਗੋਕੋਠੀ ਦਾਣਾ ਮੰਡੀ ਵਿਖੇ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਵਲੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੁ ਕਰਵਾਈ ਗਈ।ਉਨਾਂ ਦਾਣਾ ਮੰਡੀ ਵਿਖੇ ਖਰੀਦ ਪ੍ਰਬਧਾਂ ਦਾ ਜਾਇਜਾ ਲੈਦੇਂ ਕਿਹਾ ਕਿ ਕਿਸਾਨਾਂ ਨੂੰ ਕਣਕ ਦੀ ਫਸਲ ਦਾਣਾ ਮੰਡੀਆਂ ਵਿਖੇ ਵੇਚੇ ਜਾਣ ਦੋਰਾਨ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਨਹੀ ਆਉਣ ਦਿਤੀ ਜਾਵੇਗੀ ਅਤੇ ਪ੍ਰਬੰਧਾ ਵਿਚ ਕੋਈ ਢਿੱਲ ਨਹੀ ਰਹਿਣ ਦਿੱਤੀ ਜਾਵੇਗੀ।ਇਸ ਮੋਕੇ ਰਾਜ ਕੁਮਾਰ ਹਾਡਾਂ, ਕਰਮ ਸਿੰਘ ਪ੍ਰਧਾਨ ਆੜਤੀਆ, ਕੁਲਵੰਤ ਸਿੰਘ, ਰੇਸ਼ਮ ਸਿੰਘ, ਬਗੀਚਾ ਸਿੰਘ ਫੋਜੀ, ਗੰਸਨ ਲਾਲ ਆੜਤੀਆ, ਜਸਪਾਲ ਧਵਨ, ਰਾਜ ਸਿੰਘ, ਇੰਸਪੈਕਟਰ ਦਿਲਜੀਤ ਸਿੰਘ, ਗੁਰਮੀਤ ਸਿੰਘ, ਬਲਜੀਤ ਸਿੰਘ, ਬਲਜਿੰਦਰ ਸਿੰਘ, ਸੁਰਿੰਦਰ ਪਾਲ ਆੜਤੀਆ, ਜਰਨੈਲ ਸਿੰਘ, ਜਗੀਰ ਸਿੰਘ, ਬਾਊ ਰਾਮ, ਜਥੇਦਾਰ ਮਿਲਖਾ ਸਿੰਘ ਆਦਿ ਹਾਜਰ ਸਨ।
Check Also
ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …
Punjab Post Daily Online Newspaper & Print Media