ਫਾਜ਼ਿਲਕਾ, 16 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) -ਸ਼੍ਰੀ ਨਰਾਇਣ ਵੈਲਫੇਅਰ ਸੁਸਾਇਟੀ ਵੱਲੋਂ ਪੈ ਰਹੀ ਇਸ ਭਿਆਨਕ ਗਰਮੀ ਅਤੇ ਤੇਜ਼ ਧੁੱਪ ਵਿਚ ਸ਼ਹਿਰ ਵਿਚ ਘੁੰਮ ਰਹੇ ਬੇਸਹਾਰਾ ਗਊਵੰਸ਼ਾਂ ਦੇ ਲਈ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਤੇ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ ਉੱਥੇ ਹੀ ਪੰਛੀਆਂ ਦੇ ਲਈ ਵੀ ਘਰਾਂ ਦੀਆਂ ਛੱਤਾਂ ਤੇ ਦਾਣਾ ਅਤੇ ਪਾਣੀ ਮੁਹੱਈਆ ਕਰਵਾਉਣ ਲਈ ਅਭਿਆਨ ਚਲਾਇਆ ਗਿਆ ਹੈ।
ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪ੍ਰਧਾਨ ਅਸ਼ੋਕ ਕੁੱਕੜ ਨੇ ਦੱਸਿਆ ਕਿ ਪੈ ਰਹੀ ਤੇਜ਼ ਧੁੱਪ ਅਤੇ ਗਰਮੀ ਨੂੰ ਵੇਖਦੇ ਹੋਏ ਸੁਸਾਇਟੀ ਵੱਲੋਂ ਬੀਤੇ ਕੁਝ ਵਰ੍ਹਿਆਂ ਤੋਂ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਤੇ ਸੀਮੇਟ ਦੇ ਟੱਬ ਬਣਵਾਕੇ ਸ਼ਹਿਰ ਵਿਚ ਘੁੰਮ ਰਹੇ ਬੇਸਹਾਰਾ ਗਊਵੰਸ਼ਾਂ ਨੂੰ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਸੁਸਾਇਟੀ ਵੱਲੋਂ ਤਿਆਰ ਕਰਵਾਏ ਗਏ ਪਾਣੀ ਵਾਲੇ ਟੈਂਕ ਨਾਲ ਗਰਮੀਆਂ ਦੇ ਦਿਨਾਂ ਵਿਚ ਹਰ ਰੋਜ ਸਵੇਰੇ ਅਤੇ ਸ਼ਾਮ ਦੇ ਸਮੇਂ ਦੋ ਵਾਰ ਸ਼ਹਿਰ ਵਿਚ ਰੱਖੇ ਹੋਏ ਸੀਮੇਂਟ ਦੇ ਟਬਾਂ ਨੂੰ ਭਰਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਹੁਣ ਪੈ ਰਹੀ ਗਰਮੀ ਅਤੇ ਤੇਜ਼ ਧੁੱਪ ਨੂੰ ਵੇਖਦੇ ਹੋਏ ਪੰਛੀਆਂ ਦੇ ਲਈ ਘਰਾਂ ਦੀਆਂ ਛੱਤਾਂ ਤੇ ਵੀ ਪਾਣੀ ਅਤੇ ਦਾਣਾ ਰੱਖਣ ਦਾ ਅਭਿਆਨ ਸ਼ੁਰੂ ਕੀਤਾ ਗਿਆ ਹੈ ਅਤੇ ਇਸ ਸਬੰਧੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਇਲਾਕਾ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਸੁਸਾਇਟੀ ਵੱਲੋਂ ਚਲਾਏ ਗਏ ਇਨ੍ਹਾਂ ਅਭਿਆਨਾਂ ਵਿਚ ਵੱਧ ਤੋਂ ਵੱਧ ਸਹਿਯੋਗ ਕਰਨ ਤਾਕਿ ਗਰਮੀ ਦੇ ਦੌਰਾਨ ਬੇਸਹਾਰਾ ਗਊਵੰਸ਼ਾਂ ਅਤੇ ਪੰਛੀਆਂ ਨੂੰ ਬਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਅਭਿਆਨ ਨਾਲ ਜੁੜਨ ਲਈ ਸੁਸਾਇਟੀ ਦੇ ਪ੍ਰੋਜੈਕਟ ਇੰਚਾਰਜ਼ ਸਤਪਾਲ ਛਾਬੜਾ ਅਤੇ ਅਨਮੋਲ ਵਰਮਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
“ਮਿਸ਼ਨ ਕਲੀਨ ਪੰਜਾਬ” ਤਹਿਤ ਹਲਕਾ ਪੂਰਬੀ ਵਿੱਚ ਦੂਜੇ ਦਿਨ ਵੀ ਵਿਸ਼ੇਸ਼ ਸਫ਼ਾਈ ਮੁਹਿੰਮ ਜਾਰੀ
ਰਾਮ ਤਲਾਈ ਚੌਂਕ ਤੋਂ ਘਿਓ ਮੰਡੀ ਚੌਂਕ ਤੱਕ ਚਲਾਈ ਗਈ ਮੁਹਿੰਮ ਅੰਮ੍ਰਿਤਸਰ, 30 ਅਗਸਤ (ਸੁਖਬੀਰ …
Punjab Post Daily Online Newspaper & Print Media