Sunday, March 22, 2026

ਅਲਗੋਂਕੋਠੀ ਦੇ ਕਾਂਗਰਸੀ ਵਰਕਰਾਂ ਨੇ ਗੁਰਦੁਆਰਾ ਸਾਹਿਬ ਵਿਖੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ

ਅਲਗੋਂਕੋਠੀ/ ਅਮਰਕੋਟ, 17 ਅਪ੍ਰੈਲ (ਪੰਜਾਬ ਪੋਸਟ- ਹਰਦਿਆਲ ਭੈਣੀ, ਦਲਜਿੰਦਰ ਰਾਜਪੁਤ) – PPN1704201702ਹਲਕਾ ਖੇਮਕਰਨ ਵਿਚ ਸੁੱਖਪਾਲ ਸਿੰਘ ਭੁਲਰ ਦਾ ਚੋਣ ਜਿਤ ਕੇ ਐਮ.ਐਲ.ਏ ਬਣਨ ਦੀ ਖੁਸ਼ੀ `ਚ ਕਸਬਾ ਅਲਗੋਂਕੋਠੀ ਦੇ ਕਾਂਗਰਸੀ ਵਰਕਰਾਂ ਵਲੋਂ ਗੁਰਦੁਆਰਾ ਸਾਹਿਬ ਵਿਖੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ।ਇਸ ਮੋਕੇ ਪਹੁੰਚੇ ਹਲਕਾ ਵਿਧਾਇਕ ਸੁੱਖਪਾਲ ਸਿੰਘ ਨੂੰ ਸ਼ਹਿਰ ਵਾਸੀਆਂ ਨੇ ਸਨਮਾਨਿਤ ਕੀਤਾ ।ਇਸ ਮੋਕੇ ਭੁੱਲਰ ਨੇ ਕਿਹਾ ਕਿ ਇਹ ਜਿੱਤ ਆਮ ਵਰਕਰਾਂ ਅਤੇ ਹਲਕਾ ਵਾਸੀਆਂ ਦੀ ਜਿੱਤ ਹੈ ਅਤੇ ਜੋ ਕੈਪਟਨ ਦੀ ਕਾਂਗਰਸ ਸਰਕਾਰ ਨੇ ਪੰਜਾਬ ਵਾਸੀਆਂ ਨਾਲ ਵਾਅਦੇ ਕੀਤੇ ਹਨ, ਉਹ ਹਰ ਹਰ ਹਾਲਤ `ਚ ਪੂਰਾ ਕਰੇਗੀ।ਉਨਾਂ ਕਿਹਾ ਕਿ ਹਲਕੇ ਅੰਦਰ ਨਸ਼ਾਖੋਰੀ, ਗੁੰਡਾਗਰਦੀ ਨੂੰ ਜਲਦ ਹੀ ਖਤਮ ਕਰਦਿਆਂ ਮਾੜੇ ਅਨਸਰਾਂ ਨੂੰ ਜੇਲ ਦੀਆਂ ਸਲਾਖਾਂ ਪਿਛੇ ਡੱਕਿਆ ਜਾਵੇਗਾ।ਇਸ ਮੋਕੇ ਰਾਜ ਕੁਮਾਰ ਹਾਂਡਾ, ਬਲਜੀਤ ਸਿੰਘ ਲਲਿਆਣੀਆਂ, ਸਤਨਾਮ ਸਿੰਘ ਚੱਠੂ, ਜਥੇਦਾਰ ਮਿਲਖਾ ਸਿੰਘ, ਬਾਊ ਰਾਮ, ਸੇਵਾ ਸਿੰਘ ਮਗੋਲ, ਮਾਸਟਰ ਸਾਹਿਬ ਸਿੰਘ, ਗੁਰਦੀਪ ਸਿੰਘ ਕਾਲਾ, ਚਾਨਣ ਸਿੰਘ, ਕਰਮ ਸਿੰਘ, ਜਸਵੰਤ ਸਿੰਘ ਪੱਪੂ, ਸਰਬਜੀਤ ਸਿੰਘ, ਮਹਾਬੀਰ ਸਿੰਘ ਭੁਲਰ, ਪਰਦੁਮਣ ਸਿੰਘ ਭਗਵਾਨਪੁਰਾ, ਦਲਬੀਰ ਸਿੰਘ, ਗੁਰਜੰਟ ਸਿੰਘ ਭਗਵਾਨਪੁਰਾ, ਦਲਬਾਗ ਸਿੰਘ, ਹਰਪਾਲ ਸਿੰਘ ਚੱਠੂ, ਸੁਖਚੈਨ ਸਿੰਘ ਜੰਗ, ਗੱਜਣ ਸਿੰਘ ਛੰਨਾ ਤਾਰਾ ਸਿੰਘ ਭੁਲਰ ਸਵਰਨ ਸਿੰਘ ਭੁੱਲਰ, ਬਖਸ਼ੀਸ਼ ਸਿੰਘ ਬਦਰਪੁਰੀਆਂ, ਅਵਤਾਰ ਸਿੰਘ ਸਰਪੰਚ ਮਾੜੀਨੋ ਬਾਅਦ, ਸਰਪੰਚ ਸਿਮਰਜੀਤ ਸਿੰਘ ਭੇਣੀ ਮੱਸਾ ਸਿੰਘ, ਸੁੱਖਾ ਸਿੰਘ, ਸੋਨੂੰ ਅਲਗੋਂ, ਵਿਕੀ ਪਹਿਲਵਾਨ, ਬਲਜੀਤ ਸਿੰਘ ਮਗੋਲ ਆਦਿ ਹਾਜਰ ਸਨ।

Check Also

ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ

ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …

Leave a Reply