ਫਾਜ਼ਿਲਕਾ, 17 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) –
ਸ਼੍ਰੀ ਪ੍ਰਾਣਨਾਥ ਜੀ ਮੰਦਰ ਅਤੇ ਸ਼੍ਰੀ ਕ੍ਰਿਸ਼ਨ ਪ੍ਰਣਾਮੀ ਧਰਮ ਸਭਾ ਵੱਲੋਂ ਸਾਂਝੇ ਰੂਪ ਨਾਲ ਸਥਾਨਕ ਵਾਣ ਬਾਜ਼ਾਰ ’ਚ ਸਥਾਪਤ ਕੀਤੇ ਗਏ ਸ਼੍ਰੀ ਪ੍ਰਾਣਨਾਥ ਜੀ ਚੌਂਕ ਦੀ ਘੁੰਡ ਚੁੱਕਾਈ ਸਮੂਹ ਸੁੰਦਰਸਾਥ ਦੀ ਮੌਜ਼ੂਦਗੀ ’ਚ ਕੀਤੀ ਗਈ।
ਚੌਕ ਉਸਾਰੀ ਦਾ ਪ੍ਰਸਤਾਵ ਪਾਸ ਕਰਨ ਤੋਂ ਲੈ ਕੇ ਉਸ ਨੂੰ ਬਣਵਾਉਣ ਤੱਕ ਵਿਸ਼ੇਸ਼ ਸਹਿਯੋਗ ਕਰਨ ਵਾਲੇ ਨਗਰ ਕੌਂਸਲ ਪ੍ਰਧਾਨ ਰਕੇਸ਼ ਧੂੜੀਆ, ਸਾਬਕਾ ਨਗਰ ਕੌਂਸਲ ਪ੍ਰਧਾਨ ਅਨਿਲ ਸੇਠੀ, ਕੌਂਸਲਰ ਨਰਿੰਦਰ ਪ੍ਰਣਾਮੀ, ਅਸ਼ੋਕ ਜੈਰਥ, ਅਰੁਣ ਵਧਵਾ, ਤਾਰਾ ਚੰਦ ਸਮੇਤ ਕਈ ਸ਼ਹਿਰ ਵਾਸੀ ਹਾਜ਼ਰ ਸਨ। ਘੁੰਡ ਚੁੱਕਾਈ ਪ੍ਰੋਗਰਾਮ ਦੀ ਸ਼ੁਰੂਆਤ ਮੇਹਰ ਸਾਗਰ ਪਾਠ ਨਾਲ ਕੀਤੀ ਗਈ। ਦੋਵ੍ਹਾਂ ਮੰਦਰਾਂ ਨਾਲ ਜੁੜੇ ਸੁੰਦਰਸਾਥ ਨੇ ਮੇਹਰ ਸਾਗਰ ਪਾਠ ਕੀਤਾ ਅਤੇ ਬਾਅਦ ’ਚ ਲਗਭਗ ਇੱਕ ਘੰਟੇ ਤੱਕ ਭਜਨ ਸੰਕੀਰਤਨ ਕੀਤਾ ਗਿਆ।ਸ਼੍ਰੀ ਪ੍ਰਾਣਨਾਥ ਜੀ ਮੰਦਰ ਦੇ ਸਕੱਤਰ ਅਸ਼ਵਨੀ ਸਚਦੇਵਾ ਵੱਲੋਂ ਬੋਲੇ ਗਏ ਭਜਨ ਨੇ ਸਾਰਿਆਂ ਸੁੰਦਰਸਾਥ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ।ਉਥੇ ਚੌਂਕ ਦੀ ਘੁੰਡ ਚੁੰਕਾਈ ਮੌਕੇ ਜਿਵੇਂ ਹੀ ਦੋਵ੍ਹਾਂ ਮੰਦਰਾਂ ਦੇ ਪੁਜਾਰੀ ਨੇ ਫੁੱਲਾਂ ਨਾਲ ਸਜੇ ਚੋਂਕ ਤੋਂ ਪਰਚਾ ਚੁੱਕਿਆ, ਓਵੇਂ ਹੀ ਪੂਰਾ ਵਾਤਾਵਰਣ ਸ਼੍ਰੀ ਪ੍ਰਾਣਨਾਥ ਜੀ ਦੇ ਜੈਕਾਰਿਆਂ ਨਾਲ ਗੂੰਜ ਉਠਿਆ। ਆਰਤੀ ਪ੍ਰਣਾਮੀ, ਲਵਲੀ ਪ੍ਰਣਾਮੀ, ਦੀਪਕ ਸਚਦੇਵਾ, ਸ਼ੀਤਲ ਗਰੋਵਰ ਅਤੇ ਹੋਰਨਾਂ ਸੁੰਦਰਸਾਥ ਵੱਲੋਂ ਪੇਸ਼ ਸ਼੍ਰੀ ਪ੍ਰਾਣਨਾਥ ਜੀ ਦੇ ਭਜਨਾਂ ’ਤੇ ਸਾਰਿਆਂ ਨੇ ਨੱਚ ਕੇ ਖੁਸ਼ੀ ਮਨਾਈ।
ਇਸ ਮੌਕੇ ਰਾਜਾ ਰਾਮ ਗਰੋਵਰ, ਪ੍ਰਾਣਨਾਥ ਸੇਠੀ, ਕੇਵਲ ਕ੍ਰਿਸ਼ਨ ਬਜਾਜ, ਅਸ਼ਵਨੀ ਮੋਂਗਾ, ਹਰੀਸ਼ ਮੋਂਗਾ, ਨਰਿੰਦਰ ਪ੍ਰਣਾਮੀ, ਸੰਦੀਪ ਪ੍ਰਣਾਮੀ, ਵਿਨੋਦ ਗਰੋਵਰ, ਸੰਦੀਪ ਗਰੋਵਰ, ਗੋਪਾ ਗਰੋਵਰ, ਬੋਬੀ ਪ੍ਰਣਾਮੀ, ਸ਼ਗਨ ਲਾਲ ਸੇਤੀਆ, ਸੋਨੂੰ ਪਾਕਪਟਨੀ, ਰਾਜ ਕ੍ਰਿਸ਼ਨ ਸੇਠੀ, ਪ੍ਰਦੀਪ ਗਰੋਵਰ, ਨਰਿੰਦਰ ਪ੍ਰਣਾਮੀ, ਖਰੇਤ ਲਾਲ ਭਗਤ, ਸੁਰੇਸ਼ ਭਗਤ, ਮਦਨ ਲਾਲ ਗਰੋਵਰ, ਮਦਨ ਲਾਲ ਸਚਦੇਵਾ, ਮੁਲਖ ਰਾਜ ਗਰੋਵਰ, ਈਸ਼ੂ ਸੇਤੀਆ ਅਤੇ ਹੋਰ ਸ਼ਰਧਾਲੂ ਹਾਜ਼ਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media