Monday, March 23, 2026

ਈ.ਆਰ.ਓ ਨੈਟ ਸਬੰਧੀ ਹੋਈ ਟ੍ਰੇਨਿੰਗ-ਆਨਲਾਈਨ ਬਣਾਈਆਂ ਜਾ ਸਕਣਗੀਆਂ ਵੋਟਾਂ

ਫਾਜ਼ਿਲਕਾ, 17 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) –

????????????????????????????????????

ਚੁੋਣ ਕਮਿਸ਼ਨ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਦੀ ਹਦਾਇਤ ਅਨੁਸਾਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਐਸ.ਡੀ. ਐਮ. ਅਬੋਹਰ ਜਸਪ੍ਰੀਤ ਸਿੰਘ ਦੀ ਅਗਵਾਈ ਹੇਠ ਈ.ਆਰ.ਓ ਨੈੱਟ ਸਬੰਧੀ ਟ੍ਰੇਨਿੰਗ ਦਿੱਤੀ ਗਈ। ਇਸ ਦੌਰਾਨ ਆਨਲਾਈਨ ਵੋਟਾਂ ਬਣਾਉਣ ਨੂੰ ਲੈ ਕੇ ਅਧਿਕਾਰੀਆਂ ਨੂੰ ਟ੍ਰੇਨਿੰਗ ਦਿੱਤੀ ਗਈ।ਇਸ ਟ੍ਰੇਨਿੰਗ ਵਿੱਚ ਦੱਸਿਆ ਕਿ ਪ੍ਰਾਰਥੀ ਆਪਣੀ ਵੋਟ ਬਣਾਉਣ ਨੂੰ ਲੈ ਕੇ ਆਨਲਾਈਨ ਵੈਬ ਸਾਈਟ testeronet.in ਤੇ ਫਾਰਮ ਨੰਬਰ 6 ਅਪਲਾਈ ਕਰ ਸਕਦਾ ਹੈ।
ਟ੍ਰੇਨਿੰਗ ਵਿੱਚ ਦੱਸਿਆ ਗਿਆ ਕਿ ਜੇਕਰ ਪ੍ਰਾਰਥੀ ਦੀ ਪਹਿਲਾਂ ਵੋਟ ਨਹੀਂ ਬਣੀ ਤਾਂ ਉਸਨੂੰ 21 ਸਾਲ ਦੀ ਉਮਰ ਹੋਣ ਤੋਂ ਬਾਅਦ ਵੋਟ ਅਪਲਾਈ ਕਰਨ ਸਮੇਂ ਇੱਕ ਸਵੈ-ਘੋਸ਼ਣਾ ਪੱਤਰ ਦੇਣਾ ਪਵੇਗਾ। ਜਿਸ ਵਿੱਚ ਇਹ ਯਕੀਨੀ ਬਣਾਇਆ ਜਾਵੇ ਕਿ ਮੇਰੀ ਪਹਿਲਾਂ ਕਿਤੇ ਵੀ ਵੋਟ ਨਹੀਂ ਬਣੀ ਹੋਈ।  ਟ੍ਰੇਨਿੰਗ ਨੂੰ ਜਾਰੀ ਰੱਖਦਿਆਂ ਉਨ੍ਹਾਂ ਅੱਗੇ ਦੱਸਿਆ ਕਿ ਜੇਕਰ ਕਿਸੇ ਕਾਰਨ ਵੋਟਰ ਦੀ ਵੋਟ ਕੱਟਣੀ ਪੈਂਦੀ ਹੈ ਤਾਂ ਉਸ ਨੂੰ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਦੇ ਦਫਤਰ ਵੱਲੋਂ ਵੋਟਰ ਦੇ ਰਜਿਸਟ੍ਰੇਸ਼ਨ ਕਰਵਾਏ ਮੋਬਾਈਲ ਨੰਬਰ ’ਤੇ ਐਸ.ਐਮ.ਐਸ ਜਾਵੇਗਾ ਤਾਂ ਜੋ ਵੋਟਰ ਸਬੰਧਤ ਅਧਿਕਾਰੀ ਦੇ ਦਫਤਰ ਵਿੱਚ ਪਹੁੰਚ ਕਰਕੇ ਆਪਣੀ ਵੋਟ ਦਰੁੱਸਤ ਕਰਵਾ ਸਕੇ।ਉਨ੍ਹਾਂ ਦੱਸਿਆ ਕਿ ਆਨਲਾਈਨ ਵੋਟਾਂ ਬਣਾਉਣ ਦਾ ਮੁੱਖ ਮੰਤਵ ਵੋਟ ਇੱਕ ਬੂਥ ਤੋਂ ਦੂਜੇ ਬੂਥ ਜਾਂ ਇਕ ਜਗ੍ਹਾਂ ਤੋਂ ਦੂਜੀ ਜਗ੍ਹਾਂ ਬਹੁਤ ਆਸਾਨੀ ਤੇ ਸਹੀ ਢੰਗ ਨਾਲ ਜਲਦ ਤੋਂ ਜਲਦ ਤਬਦੀਲ ਕਰਨਾ ਹੈ।
ਇਸ ਮੌਕੇ ਡੀ.ਡੀ.ਪੀ.ਓ ਸੁਰਿੰਦਰ ਸਿੰਘ ਢਿੱਲੋ, ਬੀ.ਡੀ.ਪੀ.ਓ ਡਾ. ਕੁਸਮ ਅਗਰਵਾਲ, ਤਹਿਸੀਲਦਾਰ ਫਾਜ਼ਿਲਕਾ ਇਕਬਾਲ ਸਿੰਘ, ਤਹਿਸੀਲਦਾਰ ਜਲਾਲਾਬਾਦ  ਗੁਰਮੇਲ ਸਿੰਘ, ਤਹਿਸੀਲਦਰ ਅਬੋਹਰ ਤਰਸੇਮ ਸਿੰਘ, ਨਾਇਬ ਤਹਿਸੀਲਦਾਰ ਅਬੋਹਰ ਚਰਨਜੀਤ ਸਿੰਘ, ਨਾਇਬ ਤਹਿਸੀਲਦਾਰ ਜਲਾਲਾਬਾਦ ਗੁਰਸੇਵਕ ਸਿੰਘ ਅਤੇ ਨਾਇਬ ਤਹਿਸੀਲਦਾਰ ਫਾਜ਼ਿਲਕਾ ਵਿਪਨ ਕੁਮਾਰ ਆਦਿ ਹਾਜ਼ਰ ਸਨ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply