Tuesday, March 24, 2026

ਚੰਨਣਕੇ ਵਿਖੇ ਜਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਆਨੰਦ ਕਾਰਜ ਕਰਵਾਏ

ਚੌਕ ਮਹਿਤਾ, 16 ਅਪ੍ਰੈਲ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) –PPN1704201718 ਪਿੰਡ ਚੰਨਣਕੇ ਦੇ ਗੁਰਦੁਆਰਾ ਹਵੇਲੀ ਵਾਲਾ ਸਾਹਿਬ ਵਿਖੇ ਹਾਈਕੋਰਟ ਦੇ ਸਾਬਕਾ ਜੱਜ ਰਣਜੀਤ ਸਿੰਘ ਰੰਧਾਵਾ ਦੇ ਪਿਤਾ ਸਵਰਗਵਾਸੀ ਤਾਰਾ ਸਿੰਘ ਦੀ ਯਾਦ ਵਿੱਚ ਜਰੂਰਤਮੰਦ ਪਰਿਵਾਰਾਂ ਦੀਆਂ ਲੜ੍ਹਕੀਆਂ ਦੇ ਵਿਆਹ ਕਰਵਾਏ ਗਏ।ਇਸ ਤੋਂ ਪਹਿਲਾਂ ਸੰਤ ਬਾਬਾ ਗੁਰਭੇਜ ਸਿੰਘ ਖੁਜਾਲੇ ਵਾਲੇ ਅਤੇ ਭਾਈ ਸ਼ਰਨਜੀਤ ਸਿੰਘ ਮਹਿਤਾ ਵਾਲਿਆਂ ਦੇ ਜਥੇ ਨੇ ਕਥਾ ਵਿਚਾਰ ਤੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਜਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਦੀ ਰਸਮ ਕੀਤੀ ਗਈ।ਇਸ ਸਮੇਂ ਮੁੱਖ ਤੌਰ ਤੇ ਪੁੱਜੇ ਸੰਤ ਬਾਬਾ ਸੱਜਣ ਸਿੰਘ ਗੁਰੂ ਕੀ ਬੇਰ ਸਾਹਿਬ ਵਾਲੇ, ਸ਼੍ਰੋਮਣੀ ਕਮੇਟੀ ਮੈਂਬਰ ਭਗਵੰਤ ਸਿੰਘ ਸਿਆਲਕਾ, ਮੁੱਖ ਪ੍ਰਬੰਧਕ ਸਮਾਜ ਸੇਵੀ ਬਾਬਾ ਸੁਖਵੰਤ ਸਿੰਘ ਚੰਨਣਕੇ, ਸੰਤ ਬਾਬਾ ਕੰਵਲਜੀਤ ਸਿੰਘ ਨਾਗੀਆਣਾ ਸਾਹਿਬ, ਸੰਤ ਬਾਬਾ ਗੁਰਭੇਜ ਸਿੰਘ ਖੁਜਾਲੇ ਵਾਲੇ (ਸੰਪ੍ਰਦਾ ਹਰਖੋਵਾਲ) ਵਾਲਿਆਂ ਨੇ ਜੋੜਿਆਂ ਨੂੰ ਅਸ਼ੀਰਵਾਦ ਦਿੱਤਾ।ਹਲਕਾ ਵਿਧਾਇਕ ਬਿਕਰਮ ਸਿੰਘ ਮਜੀਠੀਆ ਵੱਲੋਂ ਆਨੰਦ ਕਾਰਜ ਵਾਲੇ ਜੋੜਿਆਂ ਲਈ ਸ਼ਗਨ ਰਾਸ਼ੀ ਭੇਜੀ ਗਈ। ਸ਼੍ਰੋਮਣੀ ਕਮੇਟੀ ਮੈਂਬਰ ਭਗਵੰਤ ਸਿੰਘ ਸਿਆਲਕਾ ਤੇ ਸਮਾਜ ਸੇਵੀ ਬਾਬਾ ਸੁਖਵੰਤ ਸਿੰਘ ਚੰਨਣਕੇ ਨੇ ਸੰਬੋਧਨ ਕਰਦਿਆਂ ਸਾਬਕਾ ਜੱਜ ਰਣਜੀਤ ਸਿੰਘ ਵੱਲੋਂ ਕੀਤੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਇਨਾ੍ਹਂ ਆਨੰਦ ਕਾਰਜਾਂ ਨੂੰ ਸਫਲ ਬਣਾਉਣ ਵਿੱਚ ਵਿਸ਼ੇਸ਼ ਸਹਿਯੋਗ ਦੇਣ ਵਾਲੀਆਂ ਧਾਰਮਿਕ ਜਥੇਬੰਦੀਆਂ, ਇਲਾਕੇ ਦੀਆਂ ਨਾਮਵਰ ਸਖਸ਼ੀਅਤਾਂ ਤੇ ਸਮੂਹ ਸਾਧ ਸੰਗਤ ਦਾ ਧੰਨਵਾਦ ਕੀਤਾ।ਆਨੰਦ ਕਾਰਜ ਵਾਲੇ ਜੋੜਿਆਂ ਨੂੰ ਘਰੇਲੂ ਵਰਤੋਂ ਲਈ ਸਾਮਾਨ ਵੀ ਦਿੱਤਾ ਗਿਆ। ਸਮਾਗਮ ਦੇ ਅਖੀਰ ਵਿੱਚ ਪਿੰਡ ਦੇ ਨੈਸ਼ਨਲ ਅਤੇ ਸਟੇਟ ਪੱਧਰ ਤੱਕ ਖੇਡ ਚੁੱਕੇ ਖਿਡਾਰੀ ਸਨਮਾਨੇ ਗਏ।
ਇਸ ਮੌਕੇ ਮਾਸਟਰ ਦਵਿੰਦਰ ਸਿੰਘ, ਮਾ. ਸ਼ਿਵਚਰਨ ਸਿੰਘ, ਸਰਪੰਚ ਕਸ਼ਮੀਰ ਸਿੰਘ, ਪ੍ਰਧਾਨ ਅਜਮੇਰ ਸਿੰਘ, ਪ੍ਰਗਟ ਸਿੰਘ, ਚੇਅਰਮੈਨ ਹਰਭਜਨ ਸਿੰਘ ਉਦੋਕੇ, ਸਰਪੰਚ ਦਵਿੰਦਰ ਸਿੰਘ, ਸਰਪੰਚ ਮੇਜਰ ਸਿੰਘ ਸਹੋਤਾ, ਹਰਜਿੰਦਰ ਸਿੰਘ ਮਹਿਤਾ, ਅਰਜਨ ਸਿੰਘ ਸੈਕਟਰੀ, ਬਾਬਾ ਗੁਰਮੀਤ ਸਿੰਘ, ਬਲਵਿੰਦਰ ਸਿੰਘ ਮਸਕਟ, ਰਾਜਵਿੰਦਰ ਸਿੰਘ, ਜਸਵਿੰਦਰ ਸਿੰਘ ਰਵੀ, ਸੂਬੇਦਾਰ ਸਾਧੂ ਸਿੰਘ, ਪ੍ਰਧਾਨ ਲੱਖਾ ਸਿੰਘ, ਜਸਵੰਤ ਸਿੰਘ ਗਿੱਲ, ਪ੍ਰਧਾਨ ਕੁਲਦੀਪ ਸਿੰਘ, ਪ੍ਰਧਾਨ ਜੁਗਰਾਜ ਸਿੰਘ, ਹਰਜੀਤ ਸਿੰਘ ਆਦਿ ਸੰਗਤਾਂ ਹਾਜਰ ਸਨ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply