Tuesday, March 24, 2026

ਮੋਟੇ ਲੋਕ ਵੀ ਜੋੜ ਬਦਲਵਾ ਕੇ ਜੀ ਸਕਦੇ ਹਨ ਆਮ ਵਰਗੀ ਜ਼ਿੰਦਗੀ – ਡਾ. ਅਵਤਾਰ ਸਿੰਘ

ਅੰਮ੍ਰਿਤਸਰ, 17 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – Dr. Avtar Singhਮੋਟਾਪੇ ਤੋਂ ਪਰੇਸ਼ਾਨ ਵਿਅਕਤੀਆਂ ਦੇ ਜੋੜਾਂ ਦੇ ਦਰਦ ਦਾ ਇਲਾਜ਼ ਡਾਕਟਰ ਦੇ ਲੰਬੇ ਤਜ਼ਰਬੇ ਅਤੇ ਆਧੁਨਿਕ ਤਕਨੀਕ ਨਾਲ ਹੁਣ ਇਹ ਸੰਭਵ ਹੈ।ਇਹ ਕਹਿਣਾ ਹੈ ਡਾ. ਅਵਤਾਰ ਸਿੰਘ ਦਾ ਜੋ ਹੁਣ ਤੱਕ ਗੋਡੇ ਅਤੇ ਚੂਲੇ ਬਦਲਣ ਦੇ ਅਪ੍ਰੇਸ਼ਨ ਸਮੇਤ ਹੱਡੀਆਂ ਦੀਆਂ ਹੁਣ ਤੱਕ ਇੱਕ ਲੱਖ ਤੋਂ ਵੀ ਵਧੇਰੇ ਸਰਜਰੀਆਂ ਕਰ ਚੁੱਕੇ ਹਨ, ਜਿਸ ਵਿੱਚ ਵਿਸ਼ੇਸ਼ ਤਕਨੀਕ ਨਾਲ ਮੋਟੇ ਮਰੀਜ਼ਾਂ ਦੇ 1500 ਤੋਂ ਵਧੇਰੇ ਅਪ੍ਰੇਸ਼ਨ ਵੀ ਸ਼ਾਮਿਲ ਹਨ।
ਡਾ. ਅਵਤਾਰ ਸਿੰਘ ਨੇ ਦੱਸਿਆ ਕਿ ਅਮਨਦੀਪ ਹਸਪਤਾਲ ਨੂੰ ਉਤਰ ਭਾਰਤ ‘ਚ ਨੇਵੀਗੇਸ਼ਨ ਤਕਨੀਕ ਸਭ ਤੋਂ ਪਹਿਲਾਂ ਸ਼ੁਰੂ ਕਰਨ ਦਾ ਮਾਣ ਵੀ ਹਾਸਿਲ ਹੈ।ਦੁਨੀਆਂ ਭਰ ‘ਚ ਮਸ਼ਹੂਰ ਨਵੀਨਤਮ ਇਲਾਜ਼ ਤਕਨੀਕ ਨੂੰ ਸਭ ਤੋਂ ਪਹਿਲਾਂ ਭਾਰਤ ‘ਚ ਲੈ ਕੇ ਆਏ  ਡਾ. ਅਵਤਾਰ ਸਿੰਘ ਨੂੰ ਮੋਟੇ ਵਿਅੱਕਤੀਆਂ ਦੇ ਜੋੜ ਬਦਲਣ ‘ਚ ਵਿਸ਼ੇਸ਼ ਮੁਹਾਰਤ ਰੱਖਦੇ ਹਨ, ਜਿੰਨਾਂ ਕੋਲ ਅਕਸਰ ਹੀ ਮੋਟਾਪੇ ਤੋਂ ਪੀੜਿਤ ਲੋਕ ਆਪਣਾ ਇਲਾਜ਼ ਕਰਾਉਣ ਆਉਂਦੇ ਰਹਿੰਦੇ ਹਨ।ਅਮਨਦੀਪ ਹਸਪਤਾਲ ਤੋਂ ਇਲਾਜ਼ ਕਰਵਾ ਚੁੱਕੀ ਅੰਮ੍ਰਿਤਸਰ ਜ਼ਿਲੇ ਦੇ ਪਿੰਡ ਮੱਲੂਨੰਗਲ ਵਾਸੀ 57 ਸਾਲਾ ਮਰੀਜ਼ ਬਲਵਿੰਦਰ ਕੌਰ ਨੇ ਦਸਿਆ- “ਕੁੱਝ ਸਾਲ ਪਹਿਲਾਂ ਉਹ ਗੋਡਿਆਂ ਦੇ ਜੋੜ ਦੇ ਦਰਦ ਤੋਂ ਕਾਫੀ ਪਰੇਸ਼ਾਨ ਸੀ ਅਤੇ ਉਸ ਦਾ ਸਰੀਰ ਬਹੁਤ ਭਾਰਾ ਸੀ।ਦਰਦ ਕਾਰਣ ਚੱਲਣਾ ਫਿਰਨਾ ਵੀ ਔਖਾ ਹੋ ਗਿਆ ਸੀ ਅਤੇ ਰੋਜਾਨਾ ਜੀਵਨ ਦੇ ਕੰਮ-ਕਾਰ ਕਰਨੇ ਵੀ ਔਖੇ ਹੋ ਗਏ ਸਨ।ਪਰ ਅਮਨਦੀਪ ਹਸਪਤਾਲ ਦੇ ਡਾ. ਅਵਤਾਰ ਸਿੰਘ ਕੋਲੋਂ ਗੋਡਿਆਂ ਦਾ ਅਪ੍ਰੇਸ਼ਨ ਕਰਾ ਕੇ ਹੁਣ ਉਹ ਨਵੀਂ ਜ਼ਿੰਦਗੀ ਜੀ ਰਹੀ ਹੈ।”
ਇਸੇ ਤਰਾਂ 120 ਕਿਲੋ ਭਾਰੂ ਬਲਵਿੰਦਰ ਕੌਰ ਨੇ ਦੱਸਿਆ ਕਿ ਕੋਈ ਡਾਕਟਰ ਉਸ ਦੀ ਸਰਜਰੀ ਕਰਨ ਨੂੰ ਤਿਆਰ ਨਹੀਂ ਸੀ, ਫਿਰ 2015 ‘ਚ ਉਸ ਡਾ. ਅਵਤਾਰ ਸਿੰਘ ਕੋਲੋਂ ਗੋਡਿਆਂ ਦਾ ਅਪ੍ਰੇਸ਼ਨ ਕਰਵਾਇਆ ਅਤੇ ਨੇਵੀਗੇਸ਼ਨ ਤਕਨੀਕ ਰਾਹੀਂ ਕੰਪਿਊਟਰ ਨਾਲ ਨਵੇਂ ਗੋਡੇ ਪਾਏ ਗਏ।ਡਾ. ਅਵਤਾਰ ਸਿੰਘ ਨੇ ਦੱਸਿਆ ਕਿ ਭਾਰ ਜ਼ਿਆਦਾ ਹੋਣ ਕਰਕੇ ਮੋਟੇ ਲੋਕਾਂ ਦੇ ਦਿਲ ‘ਚ ਡਰ ਹੁੰਦਾ ਹੈ ਕਿ ਪਤਾ ਨਹੀਂ ਸਰਜਰੀ ਕਿੰਨੀ ਕੁ ਸਫ਼ਲ ਹੋਵੇਗੀ।ਪਰ ਹੁਣ ਐਦਾਂ ਨਹੀਂ ਹੈ ਲੰਬੇ ਤਜ਼ਰਬੇ ਅਤੇ ਆਧੁਨਿਕ ਤਕਨੀਕਾਂ ਨਾਲ ਕੰਮਪਿਊਟਰ ਰਾਹੀਂ ਹੁਣ ਅਜਿਹੇ ਲੋਕਾਂ ਦਾ ਅਪ੍ਰੇਸ਼ਨ ਸਫਲਤਾਪੂਰਵਕ ਕੀਤਾ ਜਾ ਸਕਦਾ ਹੈ।ਡਾ. ਅਵਤਾਰ ਸਿੰਘ ਨੇ ਦੱਸਿਆ ਕਿ ਮੋਟੇ ਲੋਕਾਂ ਨੂੰ ਬਿਲਕੁੱਲ ਵੀ ਘਬਰਾਉਣ ਦੀ ਲੋੜ ਨਹੀਂ ਹੈ।ਉਨਾਂ ਕਿਹਾ ਕਿ ਹੁਣ ਅਜਿਹੇ ਜੋੜ ਆ ਗਏ ਹਨ ਜੋ ਆਸਾਨੀ ਨਾਲ 30-35 ਸਾਲ ਤੱਕ ਅਸਲੀ-ਕੁਦਰਤੀ ਗੋਡਿਆਂ ਵਾਂਗ ਕੰਮ ਕਰ ਸਕਦੇ ਹਨ।ਡਾ. ਅਵਤਾਰ ਸਿੰਘ ਨੇ ਅਗੇ ਦਸਿਆ ਕਿ ਕਾਰੋਬਾਰੀ ਅਤੇ ਨੌਕਰੀ-ਪੇਸ਼ਾ ਲੋਕਾਂ ਦੀ ਭਾਰੀ ਮੰਗ ਨੂੰ ਦੇਖਦੇ ਹੋਏ ਹੁਣ ਅਮਨਦੀਪ ਹਸਪਤਾਲ ਨੇ ਅੰਮ੍ਰਿਤਸਰ ਵਿਖੇ ਸ਼ਾਮ ਦੇ ਸਮੇਂ “ਇਵਨਿੰਗ ਓ.ਪੀ.ਡੀ” ਵੀ ਸ਼ੁਰੂ ਕੀਤੀ ਕਰ ਦਿੱਤੀ ਹੈ ।ਜਿਸ ਦਾ ਟਾਈਮ ਮੰਗਲਵਾਰ ਅਤੇ ਸ਼ੁੱਕਰਵਾਰ ਨੂੰ 6 ਵਜੇ ਤੋਂ 8 ਵਜੇ ਤੱਕ ਹੋਵੇਗਾ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply