Tuesday, September 29, 2026

ਅੱਗ ਲੱਗਣ ਕਾਰਨ 30 ਏਕੜ ਕਣਕ ਦਾ ਨਾੜ ਅਤੇ 2 ਏਕੜ ਕਣਕ ਸੜ ਕੇ ਸੁਆਹ

ਫਾਜ਼ਿਲਕਾ, 18 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) – PPN1804201714ਫਾਜ਼ਿਲਕਾ ਉਪਮੰਡਲ ਦੀ ਮੰਡੀ ਲਾਧੂਕਾ ਦੀਆਂ ਰੇਲਵੇ ਲਾਇਨਾਂ ਦੇ ਕੋਲ ਅੱਗ ਲੱਗਣ ਕਾਰਨ 30 ਏਕੜ ਕਣਕ ਦਾ ਨਾੜ ਅਤੇ 2 ਏਕੜ ਕਣਕ ਦੀ ਫਸਲ ਸੜਕੇ ਸੁਆਹ ਹੋ ਜਾਣ ਦਾ ਸਮਾਚਾਰ ਹੈ। ਘਟਨਾ ਵਾਲੀ ਥਾਂ ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਦੱਸਿਆ ਕਿ ਮੰਡੀ ਲਾਧੂਕਾ ਦੀਆਂ ਰੇਲਵੇ ਲਾਇਨ ਦੇ ਨੇੜੇ ਅੱਜ ਅਚਾਨਕ ਅੱਗ ਲੱਗ ਗਈ ਅਤੇ ਹਵਾ ਤੇਜ ਹੋਣ ਕਾਰਨ ਕੁਝ ਹੀ ਮਿੰਟਾਂ ’ਚ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਜਦੋਂ ਤੱਕ ਲੋਕ ਅੱਗ ’ਤੇ ਕਾਬੂ ਪਾਉਦੇ ਉਦੋਂ ਤੱਕ ਕਾਫ਼ੀ  ਨੁਕਸਾਨ ਹੋ ਚੁੱਕਿਆ ਸੀ। ਲੋਕਾਂ ਵੱਲੋਂ ਫਾਇਰ ਬਿਗਰੇਡ ਨੂੰ ਸੂਚਿਤ ਕੀਤਾ ਗਿਆ, ਪਰ ਜਦੋਂ ਤੱਕ ਫਾਇਰ ਬਿ੍ਰਗੇਡ ਦੀਆਂ ਗੱਡੀਆਂ ਮੋਕੇ ਤੇ ਪਹੁੰਚੀਆਂ ਉਦੋਂ ਤੱਕ ਕਾਫ਼ੀ ਨੁਕਸਾਨ ਹੋ ਚੁੱਕਿਆ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਅੱਗ ਲੱਗਣ ਕਾਰਨ ਫਤਿਹਗੜ ਦੀ ਜ਼ਮੀਨ ’ਚ ਲਗਭਗ 30 ਏਕੜ ਕਣਕ ਦਾ ਨਾੜ ਅਤੇ 2 ਏਕੜ ਖੜੀ ਕਣਕ ਦੀ ਫਸਲ ਸਾੜਕੇ ਸੁਆਹ ਹੋ ਗਈ। ਪਰ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।ਸੂਚਨਾ ਮਿਲਣ ਤੇ ਮੰਡੀ ਲਾਧੂਕਾ ਦੀ ਪੁਲਸ ਅਤੇ ਹੋਰ ਉੱਚ ਅਧਿਕਾਰੀ ਮੌਕੇ ਤੇ ਪਹੁੰਚ ਗਏ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply