ਫਾਜ਼ਿਲਕਾ, 18 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) –
ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਵਿਚ ਲੜਕੀਆਂ ਦੇ ਦਾਖ਼ਲੇ ਵਧਾਉਣ ਲਈ ਕੀਤੇ ਜਾ ਰਹੇ ‘ਖਾਸ ਉਪਰਾਲੇ’ ਤਹਿਤ ਸਰਕਾਰੀ ਸੀਨੀਅਰ ਸੇਕੰਡਰੀ ਸਕੂਲ ਪਿੰਡ ਕਰਨੀਖੇੜਾ ਵਿਚ ਤਹਿਸੀਲ ਨੋਡਲ ਅਫ਼ਸਰ ਸੰਦੀਪ ਕੁਮਾਰ ਧੂੜੀਆ ਪਿ੍ਰੰਸੀਪਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਾਜ਼ਿਲਕਾ ਦੀ ਪ੍ਰਧਾਨਗੀ ਅਤੇ ਕਲਸਟਰ ਮੁੱਖੀ ਪਿ੍ਰੰਸੀਪਲ ਓਮ ਪ੍ਰਕਾਸ਼ ਜੈਨ ਦੀ ਅਗਵਾਈ ਵਿਚ ਮੀਟਿੰਗ ਹੋਈ।
ਜਿਸ ਵਿਚ ਪਿ੍ਰੰਸੀਪਲ ਸਮਰਿਤੀ ਕਟਾਰੀਆ ਮੁਹੱਮਦਪੀਰਾ, ਰਜਿੰਦਰ ਵਿਖੋਨਾ ਪਿ੍ਰੰਸੀਪਲ ਝੰਗੜਭੈਣੀ, ਰਾਜੀਵ ਮੱਕੜ ਪਿ੍ਰੰਸੀਪਲ ਹਸਤਾ ਕਲਾਂ, ਕ੍ਰਿਸ਼ਨ ਕੁਮਾਰ ਲੈਕਚਰਾਰ ਚਿਮਨੇਵਾਲਾ, ਮੀਨੂ ਜੁਨੇਜਾ ਮੁੱਖ ਅਧਿਆਪਕ ਕਾਵਾਂਵਾਲੀ, ਰਜੇਸ਼ ਧਵਨ ਮੌਜਮ, ਮਹਿਕ ਚੂਹੜੀਵਾਲਾ ਚਿਸ਼ਤੀ, ਮਹਿੰਦਰ ਕੁਮਾਰ ਸੁਰੇਸ਼ ਵਾਲਾ ਸੈਣੀਆਂ, ਰੀਤੂ ਸੇਠੀ ਮੁੰਬੇਕੀ, ਹਰਵਿੰਦਰ ਸਿੰਘ ਚੱਕਪੱਖੀ, ਬਖਸ਼ੀਸ਼ ਸਿੰਘ ਆਹਲ ਬੋਦਲਾ, ਨਿਸ਼ੀਆ ਗੁਪਤਾ ਚਾਹਲਾਂਵਾਲੀ, ਅੰਗਰੇਜ ਸਿੰਘ ਮੁਹਾਰ ਸੋਨਾ, ਦੁਸ਼ਿਅੰਤ ਪੈੜੀਵਾਲ ਮਾਹਤਮ ਨਗਰ ਹਾਜ਼ਰ ਸਨ।
ਪਿ੍ਰੰਸੀਪਲ ਸੰਦੀਪ ਧੂੜੀਆ ਨੇ ਲੜਕੀਆਂ ਦੇ ਦਾਖ਼ਲੇ ਸਬੰਧੀ ਲਗਭਗ 10 ਪ੍ਰਤੀਸ਼ਤ ਵਾਧੇ ਦਾ ਟੀਚਾ ਦਿੰਦੇ ਹੋਏ ਉਤਸਾਹਿਤ ਕੀਤਾ ਅਤੇ ਸਰਕਾਰ ਵੱਲੋਂ ਲੜਕੀਆਂ ਸਬੰਧੀ ਚਲਾਈਆਂ ਜਾ ਰਹੀਆਂ ਵੱਖ ਵੱਖ ਸਕੀਮਾਂ ਅਤੇ ਮੁਹਿੰਮਾਂ ਸਬੰਧੀ ਪੂਰੀ ਤਰਾਂ ਜਾਣੁ ਕਰਵਾਿਿੲਆ। ਬਾਅਦ ਕਲਸਟਰ ਮੁੱਖੀ ਪਿ੍ਰੰਸੀਪਲ ਓਮ ਪ੍ਰਕਾਸ਼ ਜੈਨ ਨੇ ਇਸ ਮੁਹਿੰਮ ਸਬੰਧੀ ਐਸ.ਐਮ.ਸੀ., ਪੇਂਡੂ ਭਾਈਚਾਰਾ, ਪੰਚਾਇਤ ਵਿਚ ਜਾਗਰੂਕਤਾ ਲਿਆਉਣ ਅਤੇ ਇਸ ਸਬੰਧੀ ਰੈਲੀ ਕੱਢਣ, ਨੁਕੜ ਨਾਟਕ ਕਰਵਾਉਣ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ।ਇਸ ਤੋਂ ਬਾਅਦ ਪਰਮਜੀਤ ਸਿੰਘ ਸਾਇੰਸ ਮਾਸਟਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੇ ਸਰਕਾਰ ਵੱਲੋਂ ਪ੍ਰਚਾਰ ਕਰਨ ਦੇ ਉਪਰਾਲੇ ਅਤੇ ਢੰਗ ਦੱਸਕੇ ਦਾਖ਼ਲੇ ਵਧਾਉਣ ਵੱਲ ਵਿਸ਼ੇਸ਼ ਉਪਰਾਲੇ ਕਰਨ ਸਬੰਧੀ ਜ਼ੋਰ ਦਿੱਤਾ।
Check Also
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚੇ ਤੇ ਪੁਲਿਸ ਵਿਭਾਗ ਵਿੱਚਕਾਰ ਅਹਿਮ ਰਿਵਿਊ ਮੀਟਿੰਗ
ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁਧ” ਮੁਹਿੰਮ ਤਹਿਤ ਨਸ਼ਾ …
Punjab Post Daily Online Newspaper & Print Media