Tuesday, September 29, 2026

ਓਮ ਸਾਈਂ ਹਸਪਤਾਲ ਤੇ ਕੈਂਪ ਵਿਚ 90 ਮਰੀਜ਼ਾਂ ਦੀ ਕੀਤੀ ਜਾਂਚ

ਫਾਜ਼ਿਲਕਾ, 18 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) – PPN1804201716ਸਥਾਨਕ ਬੀਕਾਨੇਰੀ ਰੋਡ ਤੇ ਸਥਿਤ ਓਮ ਸਾਈਂ ਹਸਪਤਾਲ ਅਤੇ ਹੈਲਥ ਸੈਂਟਰ ਤੇ ਹੱਡੀ ਅਤੇ ਜੋੜਾਂ ਦੇ ਰੋਗਾਂ ਦਾ ਜਾਂਚ ਕੈਂਪ ਲਗਾਇਆ ਗਿਆ।ਜਾਣਕਾਰੀ ਮੁਤਾਬਕ ਸਵੇਰੇ 10 ਵਜੇ ਸ਼ੁਰੂ ਹੋਏ ਇਸ ਕੈਂਪ ਵਿਚ ਡਾ. ਭਾਗੇਸ਼ਵਰ ਸਵਾਮੀ ਵੱਲੋਂ 90 ਮਰੀਜ਼ਾਂ ਦੀ ਜਾਂਚ ਕਰਦੇ ਹੋਏ ਉਨਾਂ ਨੂੰ ਹੱਡੀਆਂ ਅਤੇ ਜੋੜਾਂ ਦੇ ਦਰਦ ਤੋਂ ਬਚਾਅ ਸਬੰਧੀ ਜਾਣਕਾਰੀ ਦਿੱਤੀ ਗਈ।ਕੈਂਪ ਵਿਚ ਹੱਡੀਆਂ ਦੇ ਰੋਗਾਂ ਸਬੰਧੀ ਮਾਰਕੀਟ ਵਿਚ 3800 ਰੁਪਏ ਵਾਲਾ ਬੀਐਮਟੀ ਟੈਟ ਅਤੇ 2200 ਰੁਪਏ ਵਾਲਾ ਵੀਪੀਟੀ ਟੈਸਟ ਮੁਫ਼ਤ ਕੀਤਾ ਗਿਆ। ਕੈਂਪ ਦੇ ਅਯੋਨ ਵਿਚ ਗੋਕਲ ਚੰਦ, ਤਰਸੇਮ ਲਾਲ, ਹਸਪਤਾਲ ਸਟਾਫ਼ ਮਨੂੰ ਚਾਵਲਾ, ਸਮਰ ਗੁਪਤਾ, ਕਵਿਤਾ, ਜੋਤੀ, ਪਿ੍ਰਯੰਕਾ, ਨੀਨਾ ਅਤੇ ਪੂਜਾ ਵੱਲੋਂ ਸਹਿਯੋਗ ਕੀਤਾ ਗਿਆ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply