ਅਬੋਹਰ, 19 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) –
ਇੰਡੀਅਨ ਆਇਡਲ ਸੀਜਨ 9 ਦੇ ਪਹਿਲੇ ਰੱਨਰਅੱਪ ਖੁੱਦਾ ਬਖਸ਼ ਅਤੇ ਰਾਇਜਿੰਗ ਸਟਾਰ ਫੇਮ ਅਫਸ਼ਾਨਾ ਖਾਨ ਨੇ ਬੀਤੀ ਸ਼ਾਮ ਸਥਾਨਕ ਸੀਤੋ ਰੋਡ ਸਥਿਤ ਅਬੋਹਰ ਪੋਲੀਟੈਕਨਿਕਲ ਕਾਲਜ ਪੁੱਜ ਕੇ ਕਾਲਜ ਵਿਦਿਆਰਥੀਆਂ ਨੂੰ ਅਪਣੀ ਸ਼ਾਨਦਾਰੀ ਪੇਸ਼ਕਾਰੀ ਨਾਲ ਝੂਮਣ ਲਗਾ ਦਿੱਤਾ। ਇਸ ਤੋਂ ਪਹਿਲਾਂ ਕਾਲਜ ਪ੍ਰਬੰਧਕ ਸੰਜੀਵ ਮਿੱਢਾ, ਸ਼ਕੁੰਤਲਾ ਮਿੱਢਾ, ਸੰਤੋਸ਼ ਮਿੱਢਾ ਆਦਿ ਨੇ ਗਾਇਕੀ ਦੇ ਖੇਤਰ ਵਿੱਚ ਉਭਰੇ ਨਵੇਂ ਚਿਹਰਿਆਂ ਦਾ ਸ਼ਾਨਦਾਰ ਸਵਾਗਤ ਕੀਤਾ। ਇਸ ਉਪਰੰਤ ਖੁੱਦਾ ਬਖਸ਼, ਅਫਸ਼ਾਨਾ ਖਾਨ ਅਤੇ ਯੂਸੁਫ ਅਲੀ ਖਾਨ ਨੇ ਲਾਜਵਾਬ ਗੀਤ ਪੇਸ਼ ਕਰਕੇ ਸਮਾਂ ਬੰਨ ਦਿੱਤਾ। ਇਸ ਮੋਕੇ ਜਸਕਰਨ ਸਿੰਘ ਭੁੱਲਰ, ਪਿ੍ਰਸੀਪਲ ਪਰਮਿੰਦਰ ਸਿੰਘ, ਵਿਜੈ ਮੈਨੀ, ਰਾਜੇਸ਼ ਚੌਧਰੀ, ਨੀਲਮਾ, ਰਣਵਿਜੈ ਸਿੰਘ, ਡਾ.ਇਕਬਾਲ ਸਿੰਘ, ਅਸ਼ਵਨੀ ਬਾਂਸਲ, ਗੁਰਮੀਤ ਸਿੰਘ ਕਾਲੀਆ, ਹਰਬੰਸ ਸਿੰਘ ਚਹਿਲ ਆਦਿ ਹਾਜ਼ਰ ਸਨ। ਅੰਤ ਵਿੱਚ ਕਾਲਜ ਪ੍ਰਬੰਧਕਾਂ ਨੇ ਖੁਦਾ ਬਖਸ਼, ਅਫਸ਼ਾਨਾ ਖਾਨ ਅਤੇ ਯੂਸੁਫ ਅਲੀ ਖਾਨ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media