Tuesday, November 24, 2026

ਭਾਰਤ-ਪਾਕਿਸਤਾਨ ਸੁਰੱਖਿਆ ਅਧਿਕਾਰੀਆਂ ਦੀ ਮੀਟਿੰਗ ਵਿਚ ਲਏ ਅਹਿਮ ਫੈਸਲੇ

ਜੀਰੋ ਲਾਇਨ ਤੇ ਰੀਟ੍ਰੀਟ ਸੈਰੇਮਨੀ ਸਬੰਧੀ ਹੋਈ ਸਹਿਮਤੀ
ਫਾਜ਼ਿਲਕਾ, 19 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) – PPN1904201719ਅੰਤਰਰਾਸ਼ਟਰੀ ਭਾਰਤ-ਪਾਕਿਸਤਾਨ ਸਰਹੱਦ ਦੀ (ਮਹਾਵੀਰ) ਸਾਦਕੀ ਚੌਕੀ ਤੇ ਦੋਵਾਂ ਦੇਸ਼ਾਂ ਦੇ ਸੁਰੱਖਿਆ ਅਧਿਕਾਰੀਆਂ ਦੀ ਮਹੀਨੇਵਰ ਮੀਟਿੰਗ ਪਾਕਿਸਤਾਨ ਖੇਤਰ ਵਿਚ ਸੁਲੇਮਾਨਕੀ ਸਥਿਤ ਮੀਟਿੰਗ ਹਾਲ ਵਿਚ ਹੋਈ।
ਭਾਰਤ ਵੱਲੋਂ ਗਏ ਬੀਐਸਐਫ ਦੇ ਕਮਾਂਡੈਂਟ ਮੁਰਾਰੀ ਪ੍ਰਸਾਦ ਸਿੰਘ, ਉਨਾਂ ਦੇ ਨਾਲ ਹੋਰ ਅਧਿਕਾਰੀ ਏ.ਕੇ.ਸਿੰਘ, ਰਣਜੀਤ ਸਿੰਘ, ਅਭਿਨਵ ਸਿੰਘ ਅਤੇ  ਆਰ.ਕੇ.ਡਾਗਰ ਦਾ ਪਾਕਿਸਤਾਨ ਰੇਂਜਰਾਂ ਦੇ ਵਿੰਗ ਕਮਾਂਡਰ ਅਫ਼ਜਲ ਚੋਧਰੀ ਅਤੇ ਹੋਰ ਅਧਿਕਾਰੀਆਂ ਨੇ ਪਾਕਿਸਤਾਨ ਸਰਹੱਦ ਤੇ ਸਵਾਗਤ ਕੀਤਾ। ਉੱਥੇ ਪਾਕਿਸਤਾਨ ਰੇਂਜਰਾਂ ਨੇ ਉਨਾਂ ਨੂੰ ਸਲਾਮੀ ਦਿੱਤੀ।PPN1904201718
ਮੀਟਿੰਗ ਤੋਂ ਬਾਅਦ ਬੀਐਸਐਫ ਦੇ ਹਵਾਲੇ ਨਾਲ ਜਾਣਕਾਰੀ ਦਿੰਦੇ ਹੋਏ ਬੀਐਸਐਫ ਕਮਾਂਡੈਂਟ ਮੁਰਾਰੀ ਪ੍ਰਸਾਦ ਸਿੰਘ ਨੇ ਦੱਸਿਆ ਕਿ ਮੀਟਿਗ ਵਿਚ ਇਸ ਗੱਲ ਤੇ ਸਹਿਮਤੀ ਬਣਾਈ ਕਿ ਦੋਵਾਂ ਦੇਸ਼ਾਂ ਵੱਲੋਂ ਜੀਰੋ ਲਾਇਨਟ ਤੋਂ 150 ਮੀਟਰ ਦੀ ਦੂਰੀ ਤੱਕ ਕੋਈ ਮੋਰਚਾ ਨਹੀਂ ਬਣਾਇਆ ਜਾਵੇਗਾ। ਦੋਵਾਂ ਦੇਸ਼ਾਂ ਵੱਲੋਂ ਕਣਕ ਦੀ ਕਟਾਈ ਦੋਰਾਨ ਸੁਰੱਖਿਆ ਹੋਰ ਵਧਾਉਣ ਅਤੇ ਕਿਸਾਨਾਂ ਨੂੰ ਕਣਕ ਦੀ ਨਾੜ ਨਾ ਸਾੜਨ ਦੇ ਹੁਕਮ ਦਿੱਤੇ ਜਾਣਗੇ। ਉਨਾਂ ਦੱਸਿਆ ਕਿ ਸਰਹੱਦ ਦੇ ਹਰ ਰੋਜ ਹੋਣ ਵਾਲੀ ਰਿਟ੍ਰੀਟ ਸੈਰੇਮਨੀ ਨੂੰ ਜੀਰੋ ਲਾਇਨ ਦੇ ਕੋਲ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਤਾਕਿ ਲੋਕ ਹੋਰ ਨੇੜੇ ਤੋਂ ਇਸ ਰਸਮ ਦਾ ਮਜਾ ਲੈ ਸਕਣ। ਕਮਾਂਡੈਂਟ ਮੁਰਾਰੀ ਪ੍ਰਸਾਦ ਸਿੰਘ ਨੇ ਦੱਸਿਆ ਕਿ ਮੀਟਿੰਗ ਸ਼ਾਂਤਮਈ ਮਹੋਲ ਵਿਚ ਹੋਈ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply