Tuesday, November 24, 2026

ਜੂਨੀਅਰ ਤੇ ਸਬ ਜੂਨੀਅਰ ਓਪਨ ਬਾਕਸਿੰਗ ਚੈਂਪੀਅਨਸ਼ਿਪ `ਚ ਅੰਮ੍ਰਿਤਸਰ ਦਾ ਬਿਹਤਰ ਪ੍ਰਦਰਸ਼ਨ

ਅੰਮ੍ਰਿਤਸਰ, 19 ਅਪ੍ਰੈਲ (ਪੰਜਾਬ ਪੋਸਟ- ਸੰਧੂ) –PPN1904201723 ਬਠਿੰਡਾ ਵਿਖੇ ਸੰਪੰਨ ਹੋਈ ਮਹਿਲਾਵਾਂ ਦੀ ਅੰਡਰ-17 ਸਾਲ ਉਮਰ ਵਰਗ ਦੀ ਜੂਨੀਅਰ ਤੇ ਸਬ ਜੂਨੀਅਰ ਓਪਨ ਬਾਕਸਿੰਗ ਚੈਂਪੀਅਨਸ਼ਿਪ ਦੇ ਦੌਰਾਨ ਅੰਮ੍ਰਿਤਸਰ ਦੀਆਂ ਲੜਕੀਆਂ ਦਾ ਪ੍ਰਦਰਸ਼ਨ ਬੇਮਿਸਾਲ ਰਿਹਾ।ਜਿਸ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਕਸਿੰਗ ਰਿੰਗ ਦੀਆਂ ਖਿਡਾਰਨਾਂ ਦੀਆਂ 3 ਗੋਲਡ, 3 ਸਿਲਵਰ ਤੇ 3 ਬਰਾਊਨਜ਼ ਮੈਂਡਲ ਹਾਂਸਲ ਕੀਤੇ। ਇਸ ਸਬੰਧੀ ਹੋਰ ਵਧੇਰੀ ਜਾਣਕਾਰੀ ਟੀਮ ਦੇ ਕੋਚ ਤੇ ਇੰਚਾਰਜ ਬਲਕਾਰ ਸਿੰਘ ਨੇ ਦੱਸਿਆ ਕਿ 48 ਤੋਂ 50 ਕਿਲੋਗ੍ਰਾਮ ਭਾਰ ਵਰਗ ਵਿੱਚ ਐਨਮ ਸੰਧੂ ਨੇ ਗੋਲਡ, 72 ਤੋਂ 74 ਕਿਲੋਗ੍ਰਾਮ ਭਾਰ ਵਰਗ ਵਿੱਚ ਦਿਕਸ਼ਾ ਰਾਜਪੂਤ ਨੇ ਗੋਲਡ ਤੇ 81 ਕਿਲੋਗ੍ਰਾਮ ਭਾਰ ਵਰਗ ਵਿੱਚ ਕੋਮਲਪ੍ਰੀਤ ਕੌਰ ਨੇ ਗੋਲਡ ਮੈਡਲ ਹਾਂਸਲ ਕੀਤਾ। ਹੁਣ ਇਹ ਤਿੰਨੇ ਖਿਡਾਰਨਾਂ ਮੱਧ ਪ੍ਰਦੇਸ਼ ਦੇ ਭੋਪਾਲ ਵਿਖੇ ਹੋਣ ਵਾਲੀ ਕੌਮੀ ਓਪਨ ਬਾਕਸਿੰਗ ਚੈਂਪੀਅਨਸ਼ਿਪ ਦੇ ਵਿੱਚ ਹਿੱਸਾ ਲੈਣਗੀਆਂ।ਇਸੇ ਤਰ੍ਹਾਂ 50-52 ਕਿਲੋਗ੍ਰਾਮ ਭਾਰ ਵਰਗ ਦੇ ਵਿੱਚ ਨਿੱਧੀ ਨੇ ਸਿਲਵਰ, 56-58 ਕਿਲੋਗ੍ਰਾਮ ਭਾਰ ਵਰਗ ਵਿੱਚ ਅਮਨਦੀਪ ਕੌਰ, 46-48 ਕਿਲੋਗ੍ਰਾਮ ਭਾਰ ਵਰਗ ਵਿੱਚ ਈਸ਼ਾ ਨੇ ਸਿਲਵਰ ਜਦੋਂ ਕਿ 44 ਤੋਂ 46 ਕਿਲੋਗ੍ਰਾਮ ਭਾਰ ਵਰਗ ਵਿੱਚ ਸ਼ਰਨਜੀਤ ਕੌਰ ਨੇ ਬਰਾਊਂਜ਼ ਮੈਡਲ, 41-42 ਕਿਲੋਗ੍ਰਾਮ ਭਾਰ ਵਰਗ ਵਿੱਚ ਨੇ ਬਰਾਊਂਜ ਮੈਡਲ ਤੇ 40 ਤੋਂ 41 ਭਾਰ ਵਰਗ ਵਿੱਚ ਦੀਸਾ ਨੇ ਬਰਾਊਂਜ ਹਾਂਸਲ ਕੀਤਾ।
ਵਾਪਸ ਪੁੱਜਣ `ਤੇ ਇਨ੍ਹਾਂ ਖਿਡਾਰਨਾਂ ਤੇ ਕੋਚ ਬਲਕਾਰ ਸਿੰਘ ਦਾ ਜੀ.ਐਨ.ਡੀ.ਯੂ. ਸ਼ਰੀਰਿਕ ਸਿੱਖਿਆ ਵਿਭਾਗ ਮੁੱਖੀ ਪ੍ਰੋਫੈਸਰ ਡਾ. ਸੁਖਦੇਵ ਸਿੰਘ, ਬਾਬਾ ਦਲਜੀਤ  ਤੱਗੜ, ਕੋਚ ਕੁਲਵਿੰਦਰ ਸਿੰਘ ਕਿੰਦਾ ਆਦਿ ਦੇ ਵੱਲੋਂ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ।  ਡਾ. ਸੁਖਦੇਵ ਸਿੰਘ ਨੇ ਕਿਹਾ ਕਿ ਖਿਡਾਰਨਾਂ ਦੀ ਇਸ ਪ੍ਰਾਪਤੀ ਦਾ ਸਿਹਰਾ ਕੋਚ ਬਲਕਾਰ ਸਿੰਘ ਦੀ ਮਿਹਨਤ ਤੇ ਸਿਰੜ ਨੂੰ ਜਾਂਦਾ ਹੈ। ਜਿਸ ਦੇ ਲਈ ਵਿੰਗ ਨਾਲ ਸੰਬੰਧਤ ਹਰ ਕੋਈ ਵਧਾਈ ਦਾ ਪਾਤਰ ਹੈ। ਉਨ੍ਹਾ ਕਿਹਾ ਕਿ ਜੀ.ਐਨ.ਡੀ.ਯੂ. ਨੂੰ ਅਜਿਹਾਂ ਖਿਡਾਰਨਾਂ ਦੀ ਬਹੁਤ ਜ਼ਰੂਰਤ ਹੈ। ਜਿਸ ਦੀ ਪੂਰਤੀ ਕੋਚ ਬਲਕਾਰ ਸਿੰਘ ਕਰ ਰਿਹਾ ਹੈ। ਇਸ ਮੌਕੇ ਕੋਚ ਬ੍ਰਿਜ ਮੋਹਨ ਰਾਣਾ, ਅਵਤਾਰ ਸਿੰਘ ਜੀ.ਐਨ.ਡੀ.ਯੂ., ਪ੍ਰੋਫੈ. ਅਮਨਦੀਪ ਸਿੰਘ, ਪ੍ਰੋਫ. ਮਨਦੀਪ ਸਿੰਘ, ਜੀ.ਐਸ. ਸੰਧੂ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply