Tuesday, November 24, 2026

ਸੀ.ਕੇ.ਡੀ ਨੇ 67ਵੀਂ ਵਿਸ਼ਵ ਸਿੱਖ ਵਿਦਿਅਕ ਕਾਨਫਰੰਸ ਟੋਰੋਂਟੌ `ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਦਾ ਰੱਖਿਆ ਮੰਤਰੀ ਸੱਜਣ ਨੂੰ ਦਿੱਤਾ ਸੱਦਾ

PPN2004201707ਅੰਮ੍ਰਿਤਸਰ, 20 ਅਪ੍ਰੈਲ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਕੈਨੇਡੀਅਨ ਰੱਖਿਆ ਮੰਤਰੀ ਹਰਜੀਤ ਸਿੰੰਘ ਸੱਜਣ ਦੇ ਸੁਆਗਤ ਲਈ ਚੀਫ ਖਾਲਸਾ ਦੀਵਾਨ ਮੈਨੇਜਮੈਂਟ ਹੋਟਲ ਤਾਜ, ਅੰਮ੍ਰਿਤਸਰ ਵਿਖੇ ਪੁੱਜੀ।ਚੀਫ ਖਾਲਸਾ ਦੀਵਾਨ ਪ੍ਰਧਾਨ ਚਰਨਜੀਤ ਸਿੰਘ ਚੱਢਾ, ਸਥਾਨਕ ਪ੍ਰਧਾਨ ਨਿਰਮਲ ਸਿੰਘ ਤੇ ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ ਨੇ ਸੱਜਣ ਦੇ ਵਾਰਿੰਗ ਸਪੈਸ਼ਲ ਸੈਕਟਰੀ ਮਨਜੀਤ ਸਿੰਘ, ਹਾਈ ਕਮਿਸ਼ਨ ਆਫ ਕੈਨੇਡਾ ਨਾਦਿਰ ਪਟੇਲ ਕੈੈਨੇਡਾ ਦੇ ਦੂਤਾਵਾਸ ਜਨਰਲ ਮਿ: ਗਿਬਿਜ ਨਾਲ ਖਾਸ ਮੁਲਾਕਾਤ ਕੀਤੀ।ਜਿਸ ਦੌਰਾਨ ਸੀ.ਕੇ.ਡੀ ਮੈਨੇਜਮੈਂਟ ਨੇ ਉਹਨਾਂ ਨੂੰ ਵਿਸ਼ਵ ਪੱਧਰ ਤੇ’ ਸਥਾਪਿਤ ਹੋ ਚੁੱਕੀ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪੁਰਾਤਨ ਸ਼ਾਨਦਾਰ ਇਤਿਹਾਸ ਅਤੇ ਚੀਫ ਖਾਲਸਾ ਦੀਵਾਨ ਵਲੋਂ ਸੇਵਾ ਅਤੇ ਸਿੱਖਿਆ ਦੇ ਖੇਤਰ ਦੀਆਂ ਵੱਡਮੁਲੀਆਂ ਪ੍ਰਾਪਤੀਆਂ ਬਾਰੇ ਜਾਣੂ ਕਰਵਾਇਆ ਤੇ ਨਾਲ ਹੀ ਉਹਨਾਂ ਹਰਜੀਤ ਸਿੰਘ ਸੱਜਣ ਨੂੰ 2018 ਵਿਚ ਕੈਨੇਡਾ ਦੇ ਟੋਰੋਂਟੌ ਵਿਖੇ ਆਯੋਜਿਤ ਹੋਣ ਜਾ ਰਹੀ ਚੀਫ ਖਾਲਸਾ ਦੀਵਾਨ ਦੀ 67ਵੀਂ ਵਿਸ਼ਵ ਸਿੱਖ ਵਿਦਿਅਕ ਕਾਨਫਰੰਸ ਵਿਚ ਮੁੱਖ ਮਹਿਮਾਨ ਵਜੋਂ ਪੁੱਜਣ ਦਾ ਸੱਦਾ ਦਿੱਤਾ।ਕੈਨੇਡਾ ਦੇ ਉਚ ਅਧਿਕਾਰੀਆਂ ਨੇ ਸੱਜਣ ਵਲੋਂ ਕਾਨਫਰੰਸ ਵਿਚ ਮੁੱਖ ਮਹਿਮਾਨ ਵਜੋਂ ਪੁੱਜਣ ਦਾ ਭਰੋਸਾ ਪ੍ਰਗਟਾਇਆ।ਇਸ ਮੌਕੇ ਚਰਨਜੀਤ ਸਿੰਘ ਚੱਢਾ ਨੇ ਕਿਹਾ ਕਿ ਕੇਨੇਡਾ ਦੇ ਵਿਸ਼ੇਸ਼ ਮੰਤਰਾਲਾ ਦੀ ਸਰਵ ਉਚ ਪਦਵੀ ਤੇ ਆਸੀਨ ਅਤੇ ਪੰਥ ਦਾ ਗੌਰਵ ਵਧਾਉਣ ਵਾਲੇ ਅੰਮ੍ਰਿਤਧਾਰੀ ਗੁਰਸਿੱਖ ਵਲੋਂ ਚੀਫ ਖਾਲਸਾ ਦੀਵਾਨ ਕਾਨਫਰੰਸ ਵਿਚ ਮੁੱਖ ਮਹਿਮਾਨ ਵਜੋਂ ਪੁੱਜਣ ਤੇ ਚੀਫ ਖਾਲਸਾ ਦੀਵਾਨ ਬਹੁਤ ਫਖਰ ਮਹਿਸੂਸ ਕਰੇਗਾ।ਉਹਨਾਂ ਕਿਹਾ ਕਿ ਸਿੱਖ ਸਿਧਾਂਤੀ ਹਰਜੀਤ ਸਿੰਘ ਸੱਜਣ ਨੇ ਸਾਰੀ ਦੁਨੀਅਥ ਵਿਚ ਸਿੱਖ ਕੌਮ ਦਾ ਮਾਨ ਸਤਿਕਾਰ ਵਧਾਇਆ ਹੈ।ਚੀਫ ਖਾਲਸਾ ਦੀਵਾਨ ਉਹਨਾਂ ਦਾ ਹਮੇਸ਼ਾਂ ਰਿਣੀ ਤੇ ਧੰਨਵਾਦੀ ਰਹੇਗਾ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply