ਫਾਜ਼ਿਲਕਾ, 21 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) –
ਜ਼ਲ ਸਪਲਾਈ ਅਤੇ ਸੈਨੀਟ੍ਰੇਸਨ ਵਿਭਾਗ ਵੱਲੋਂ ਆਨ ਲਾਈਨ ਦੋ ਰੋਜ਼ਾ ਵੀਐਲਸੀ ਟ੍ਰੇਨਿੰਗ ਦਾ ਅਯੋਜਨ ਡਿਪਟੀ ਕਮਿਸ਼ਨਰ ਦਫ਼ਤਰ ਫਾਜ਼ਿਲਕਾ ਵਿਖੇ ਕਰਵਾਇਆ ਗਿਆ।
ਇਸ ਟ੍ਰੇਨਿੰਗ ’ਚ ਪਿੰਡ ਦੀਆਂ ਗ੍ਰਾਮ ਪੰਚਾਇਤ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਕਮੇਟੀਆਂ ਵੱਲੋਂ ਭਾਗ ਲਿਆ ਗਿਆ। ਇਨ੍ਹਾਂ ਕਮੇਟੀਆਂ ਵੱਲੋਂ ਪਿੰਡਾਂ ’ਚ ਕੀਤੇ ਗਏ ਜਲ ਸਪਲਾਈ ਅਤੇ ਪਖਾਨਿਆਂ ਦੇ ਕੰਮਾਂ ਸਬੰਧੀ ਤਜ਼ਰਬੇ ਸਾਂਝੇ ਕੀਤੇ ਗਏ। ਇਸ ਮੌਕੇ ਵਿਭਾਗ ਦੇ ਮੈਡਮ ਪੂਨਮ ਧੂੜੀਆ, ਗੁਰਿੰਦਰਜੀਤ, ਗੁਰਵਿੰਦਰ ਸਿੰਘ, ਕਮਲੇਸ਼ ਰਾਣੀ, ਸੁਸ਼ੀਲ ਕੁਮਾਰ ਅਤੇ ਸ਼ੋਸਲ ਸਟਾਫ਼ ਵੱਲੋਂ ਹਿੱਸਾ ਲਿਆ ਗਿਆ। ਇਸ ਮੌਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਮੈਡਮ ਪੂਨਮ ਧੂੜੀਆ ਨੇ ਦੱਸਿਆ ਕਿ ਪੰਜਾਬ ਭਰ ’ਚ ਇਹ ਪਹਿਲੀ ਵਾਰ ਕੀਤਾ ਗਿਆ ਉਦਮ ਹੈ। ਜੋ ਕਿ ਪੰਜਾਬ ਦੇ 11 ਜ਼ਿਲ੍ਹਿਆਂ ’ਚ ਟਾਟਾ ਟਰੱਸਟ ਦੇ ਸਹਾਇਤਾ ਨਾਲ ਕੀਤਾ ਗਿਆ ਹੈ ਜਿਸ ਦਾ ਬਹੁਤ ਲਾਭ ਹੋਵੇਗਾ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media