ਫਾਜ਼ਿਲਕਾ, 21 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) – ਆਲ ਇੰਡੀਆ ਜੀ.ਡੀ.ਐਸ ਐਸੋਸੀਏਸ਼ਨ ਯੂਨੀਅਨ ਡਵਿਜ਼ਨ ਫਿਰੋਜ਼ਪੁਰ ਦੀ ਇੱਕ ਮੀਟਿੰਗ ਅੱਜ ਇੱਥੇ ਹੋਈ।ਜਿਸ ਦੀ ਪ੍ਰਧਾਨਗੀ ਡਵਿਜ਼ਨ ਪ੍ਰਧਾਨ ਸੁਖਮੰਦਰ ਸਿੰਘ ਜਲਾਲਾਬਾਦ ਨੇ ਕੀਤੀ।
ਮੀਟਿੰਗ ਵਿਚ ਓਮ ਪ੍ਰਕਾਸ਼ ਸ਼ਰਮਾ ਡਵਿਜ਼ਨ ਸਕੱਤਰ ਨੇ ਸੰਬੋਧਤ ਕਰਦੇ ਹੋਏ ਆਉਣ ਵਾਲੀ 25 ਅਪ੍ਰੈਲ ਨੂੰ ਹੜ੍ਹਤਾਲ ਕਰਨ ਸਬੰਧੀ ਕਿਹਾ ਅਤੇ ਦੱਸਿਆ ਕਿ ਇਹ ਹੜ੍ਹਤਾਲ ਐਸ.ਐਸ ਮਹਾਦਵਈਆ ਜਨਰਲ ਸਕੱਤਰ ਦੇ ਹੁਕਮਾਂ ਮੁਤਾਬਕ ਕਰਨ ਸਬੰਧੀ ਫੈਸਲਾ ਲਿਆ ਗਿਆ ਹੈ।ਮੀਟਿੰਗ ਵਿਚ ਫਿਰੋਜ਼ਪੁਰ ਡਵਿਜ਼ਨ ਦੇ ਨੀਰਜ਼ ਸ਼ੁਕਲਾ, ਰੋਣਕ ਸਿੰਘ ਸਾਬਕਾ ਪ੍ਰਧਾਨ ਫਿਰੋਜ਼ਪੁਰ, ਅਬੋਹਰ ਡਵਿਜ਼ਨ ਤੋਂ ਸੁਰਿੰਦਰ ਸਿੰਘ, ਵਿਜੈ ਕੁਮਾਰ, ਰਾਮ ਪ੍ਰਤਾਪ ਅਬੋਹਰ, ਫਾਜ਼ਿਲਕਾ ਤੋਂ ਸਵਰਣ ਰਾਮ, ਮਹਿੰਦਰ ਰਾਣਾ, ਮਹਿੰਦਰ ਚੱਕ ਬਨਵਾਲਾ, ਕਾਲੂ ਰਾਮ, ਜਸਵਿੰਦਰ ਕੀੜਿਆਂ ਵਾਲਾ, ਪ੍ਰਸ਼ੋਤਮ ਖੂਈਖੇੜਾ, ਵਿਜੈ ਕੁਮਾ, ਲਾਧੂ ਰਾਮ, ਪਾਲਾ ਸਿੰਘ ਹਾਜ਼ਰ ਸਨ ।
ਹਾਜ਼ਰੀਨ ਨੂੰ ਸੰਬੋਧਤ ਕਰਦਿਆਂ ਸਹਾਇਕ ਸਕੱਤਰ ਪੰਜਾਬ ਸਰਕਲ ਸ਼ਗਨ ਲਾਲ ਉੁਪਨੇਜਾ ਨੇ ਕੇਂਦਰ ਸਰਕਾਰ ਨੂੰ ਸਖ਼ਤ ਸ਼ਬਦਾਂ ਵਿਚ ਕਿਹਾ ਕਿ ਕੇਂਦਰ ਸਰਕਾਰ ਜਾਣਬੁੱਝ ਕੇ ਉਨ੍ਹਾਂ ਦੀ ਨਵੇਂ ਪੇ ਕਮਿਸ਼ਨ ਦੀ ਰਿਪੋਰਟ ਲੈਟ ਕਰ ਰਹੀ ਹੈ।ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਰਿਪੋਰਟ ਜਲਦੀ ਲਾਗੂ ਕੀਤੀ ਜਾਵੇ ਨਹੀਂ ਤਾਂ ਯੂਨੀਅਨ ਮੈਂਬਰ ਆਉਣ ਵਾਲੇ ਸਮੇੇਂ ਵਿਚ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media