ਅੰਮ੍ਰਿਤਸਰ, 21 ਅਪ੍ਰੈਲ (ਪੰਜਾਬ ਪੋਸਟ- ਸੰਧੂ) –
ਵਿਸ਼ਵ ਵਿਰਾਸਤ ਦਾ ਦਰਜਾ ਹਾਂਸਲ ਕਰਨ ਲਈ ਯਤਨਸ਼ੀਲ ਖਾਲਸਾ ਕਾਲਜ ਵਿਖੇ ਸਭ ਤੋਂ ਪਹਿਲਾਂ ਫੁੱਟਬਾਲ ਖੇਡ ਖੇਤਰ ਦਾ ਪ੍ਰਚਾਰ, ਪ੍ਰਸਾਰ ਤੇ ਇਸ ਨੂੰ ਪ੍ਰਫੁਲਿਤ ਕਰਕੇ ਕਈ ਰਾਸ਼ਟਰੀ ਤੇ ਅੰਤਰਾਰਾਸ਼ਟਰੀ ਪੱਧਰ ਦੇ ਮਹਿਲਾ ਪੁਰਸ਼ ਫੁੱਟਬਾਲ ਖਿਡਾਰੀ ਪੈਦਾ ਕਰਨ ਵਾਲੇ ਫੁੱਟਬਾਲ ਖੇਡ ਦੇ ਭੀਸ਼ਮ ਪਿਤਾਮਾਹ ਕੋਚ ਜੋਗਿੰਦਰ ਸਿੰਘ ਮਾਨ (75) ਦੇ ਅਕਾਲ ਚਲਾਣੇ ਨਾਲ ਖੇਡ ਖੇਤਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।ਜਿਥੇ ਖਾਲਸਾ ਕਾਲਜ ਪ੍ਰਬੰਧਕੀ ਕਮੇਟੀ ਦੇ ਅਧੀਨ ਚੱਲਣ ਵਾਲੇ ਸਕੂਲਾਂ ਤੇ ਕਾਲਜਾਂ ਦੇ ਪ੍ਰਿੰਸੀਪਲਾਂ ਅਤੇ ਖੇਡ ਮੁਖੀਆਂ ਨੇ ਪੀੜ੍ਹਤ ਪਰਿਵਾਰ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ, ਉਥੇ ਖਾਲਸਾ ਫੁੱਟਬਾਲ, ਸਰਹੱਦ-ਏ-ਪੰਜਾਬ ਸਪੋਰਟਸ ਕਲੱਬ, ਚੈਂਪੀਅਨ ਸਪੋਰਟਸ ਕਲੱਬ, ਸ਼ਹੀਦ ਭਗਤ ਸਿੰਘ ਬਾਕਸਿੰਗ ਕਲੱਬ ਤੋਂ ਇਲਾਵਾ ਕਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਨਾਮਵਰ ਖਿਡਾਰੀਆਂ ਨੇ ਵੀ ਸਾਂਝੇ ਤੌਰ ਤੇ ਵੀ ਜੋਗਿੰਦਰ ਸਿੰਘ ਮਾਨ ਤੇ ਚੱਲੇ ਨਾਲ ਖੇਡ ਖੇਤਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ।
ਜ਼ਿਕਰਯੋਗ ਹੈ ਕਿ ਸਵ. ਜੋਗਿੰਦਰ ਸਿੰਘ ਮਾਨ ਇੱਕ ਕੋਚ ਹੀ ਨਹੀਂ ਬਲਕਿ ਫੁੱਟਬਾਲ ਖੇਡ ਖੇਤਰ ਦੀ ਜਿਉਂਦੀ ਜਾਗਦੀ ਗਾਥਾ ਤੇ ਮਿਸਾਲ ਸਨ।ਉਧਰ ਖੇਡ ਖੇਤਰ ਦੇ ਸੈਂਕੜੇ ਖਿਡਾਰੀਆਂ ਨੇ 2 ਮਿੰਟ ਦਾ ਮੌਨ ਧਰ ਕੇ ਵਿਛੜੀ ਆਤਮਾ ਦੀ ਸ਼ਾਤੀ ਲਈ ਅਰਦਾਸ ਕੀਤੀ ਤੇ ਆਪਣੇ ਮਹਿਬੂਬ ਕੋਚ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਟ ਭੇਂਟ ਕੀਤੇ। ਸਵਰਗੀ ਕੋਚ ਜੋਗਿੰਦਰ ਸਿੰਘ ਮਾਨ ਨਮਿਤ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ 25 ਅਪ੍ਰੈਲ ਦਿਨ ਸੋਮਵਾਰ ਨੂੰ ਉਨ੍ਹਾਂ ਦੇ ਜੱਦੀ ਗ੍ਰਹਿ ਪ੍ਰਤਾਪ ਨਗਰ ਪਾਉਣ ਤੋਂ ਉਪਰੰਤ ਅੰਤਰ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸਾਹਿਬ ਪ੍ਰਤਾਪ ਨਗਰ ਵਿਖੇ ਦੁਪਹਿਰ 1 ਤੋਂ 2 ਵਜੇ ਤੱਕ ਆਯੋਜਿਤ ਹੋਵੇਗਾ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media