Saturday, September 19, 2026

ਪਿੰਡ ਰਟੋਲਾਂ `ਚ 15 ਬਿਘੇ ਨਾੜ ਸੜ੍ਹ ਕੇ ਸੁਆਹ

ਮਾਲੇਰਕੋਟਲਾ, 22 ਅਪ੍ਰੈਲ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – PPN2204201705ਮਾਲੇਰਕੋਟਲਾ ਧੂਰੀ ਰੋਡ `ਤੇ ਸਥਿਤ ਪਿੰਡ ਰਟੋਲਾਂ ਵਿਖੇ ਇੱਕ ਕਿਸਾਨ ਦੀ 15 ਬਿੱਘੇ ਨਾੜ ਨੂੰ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਠੇਕੇ ਤੇ ਜਮੀਨ ਲੈ ਕੇ ਖੇਤੀ ਕਰ ਰਹੇ ਰਮਨਦੀਪ ਸਿੰਘ ਵਾਸੀ ਧੂਰੀ ਵੱਲੋਂ ਬਿਜੀ ਕਣਕ ਦੀ ਨਾੜ ਨੂੰ ਅੱਜ ਟਰਾਂਸਫਾਰਮ ਤੋਂ ਸਪਾਰਕ ਹੋਣ ਕਾਰਨ ਤੂੜੀ ਬਣਾਉਣ ਲਈ ਰੱਖੀ ਨਾੜ ਨੂੰ ਭਿਆਨਕ ਅੱਗ ਲੱਗ ਗਈ।ਜਿਉਂ ਹੀ ਪਿੰਡ ਵਾਸੀਆਂ ਨੇ ਖੇਤ ਵਿੱਚ ਨਾੜ ਨੂੰ ਅੱਗ ਲੱਗੀ ਵੇਖੀ ਤਾਂ ਪਿੰਡ ਦੇ ਲੋਕਾਂ ਵੱਲੋਂ ਅੱਗ ਬੁਝਾਉਣ ਲਈ ਪਾਣੀ ਦੀਆਂ ਬਾਲਟੀਆਂ ਆਦਿ ਨਾਲ ਅੱਗ ਬੁਝਾਉਣ ਦਾ ਅਸਫਲ ਯਤਨ ਕੀਤਾ ਜਾਂਦਾ ਰਿਹਾ।ਕੁੱਝ ਸਮੇਂ ਬਾਅਦ ਹੀ ਮਾਲੇਰਕੋਟਲਾ ਤੋਂ ਪਹੁੰਚੀ ਫਾਇਰ ਬ੍ਰਿਗੇਡ ਅਧਿਕਾਰੀ ਕਰਮ ਸਿੰਘ ਦੀ ਟੀਮ ਨੇ ਅੱਗ ਤੇ ਕਾਬੂ ਪਾ ਲਿਆ ਅਤੇ ਹੋਰ ਨੁਕਸਾਨ ਹੋਣ ਤੋਂ ਬੱਚ ਗਿਆ।ਇਸ ਮੌਕੇ  ਅਜੈਬ ਸਿੰਘ ਸਰਪੰਚ, ਸੁਖਦੇਵ ਸਿੰਘ ਪੰਚ, ਤੇਜਪਾਲ ਸਿੰਘ, ਮੱਖਣ ਸਿੰਘ, ਹਰਮਤ, ਗੁਰਮੇਲ ਸਿੰਘ, ਨਛੱਤਰ ਸਿੰਘ ਤੇ ਡਾ. ਰਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਪਿੰਡ ਰਟੋਲਾਂ ਦੇ ਪਰਵਾਸੀ ਭਾਰਤੀ ਅਮ੍ਰਿਤਪਾਲ ਸਿੰਘ ਦੀ 40 ਵਿੱਘੇ ਜਮੀਨ ਠੇਕੇ ਤੇ ਲੈ ਕੇ ਖੇਤੀ ਕਰ ਰਹੇ ਰਮਨਦੀਪ ਸਿੰਘ ਧੂਰੀ ਦੀ ਖੜ੍ਹੀ ਨਾੜ ਨੂੰ ਅੱਗ ਲੱਗਣ ਕਾਰਨ ਆਰਥਿਕ ਤੌਰ ਤੇ ਕਿਸਾਨ ਰਮਨਦੀਪ ਸਿੰਘ ਦਾ ਵੱਡਾ ਨੁਕਸਾਨ ਹੋਇਆ ਹੈ।ਇਸ ਮੌਕੇ ਤੇ ਲੱਛਾ ਬੱਧੀ ਥਾਣੇ ਤੋਂ ਪ੍ਰਦੀਪ ਕੁਮਾਰ ਨੇ ਆਕੇ ਮੌਕੇ ਦਾ ਜਾਇਜ਼ਾ ਲਿਆ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply