Saturday, September 19, 2026

ਗੁਰੂ ਹਰਿ ਰਾਇ ਮਾਡਲ ਹਾਈ ਸਕੂਲ ਝੁਨੇਰ `ਚ ਮਨਾਇਆ ਵਿਸ਼ਵ ਧਰਤੀ ਦਿਵਸ

ਸੰਦੌੜ, 22 ਅਪ੍ਰੈਲ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ)- PPN2204201706ਗੁਰੂੁ ਹਰਿ ਰਾਇ ਮਾਡਲ ਹਾਈ ਸਕੂਲ ਝੁਨੇਰ ਵਿੱਚ 22 ਅਪ੍ਰੈਲ ਨੂੰ ਵਿਸ਼ਵ ਧਰਤੀ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ।ਗੁਰਬਾਣੀ ਵਿੱਚ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਹੈ।ਧਰਤੀ ਦਿਵਸ 1970 ਵਿੱਚ ਸ਼ੁਰੂ ਕੀਤਾ ਗਿਆ।ਧਰਤੀ ਦਿਵਸ 2017 ਦਾ ਥੀਮ ਹੈ’’ਪਰਿਆਵਰਣ (ਚੌਗਿਰਦਾ) ਅਤੇ ਜਲਵਾਯੂ ਸਾਖਰਤਾ’’।ਧਰਤੀ ਦਿਵਸ ਦੀ ਸ਼ੁਰੂਆਤ ‘‘ਅਰਥ ਐਂਥਮ’’ਦੇ ਨਾਲ ਵਿਦਿਆਰਥਣ ਹਰਪ੍ਰੀਤ ਕੌਰ ਨੇ ਕੀਤੀ।‘ਅਰਥ ਐਂਥਮ’ ਭਾਰਤ ਦੇ ਅਭੈ ਕੁਮਾਰ ਦੁਆਰਾ ਲਿਖਿਆ ਗਿਆ ਹੈ।ਵਿਦਿਆਰਥਣ ਜਗਦੀਪ ਕੌਰ ਨੇ ਧਰਤੀ ਬਚਾਉਣ ਸੰਬੰਧੀ ਨੁਸਖੇ ਬੱਚਿਆਂ ਨਾਲ ਸਾਂਝੇ ਕੀਤੇ।ਵਿਦਿਆਰਥਣ ਜਪਨਪ੍ਰੀਤ ਕੌਰ ਨੇ ਪੌਣ ਪਾਣੀ ਤਬਦੀਲੀਆਂ ਸੰਬੰਧੀ ਭਾਸ਼ਣ ਪੇਸ਼ ਕੀਤਾ।ਵਿਦਿਆਰਥਣ ਪ੍ਰਮਿੰਦਰ ਕੌਰ ਨੇ ‘ਕਣਕ ਦੇ ਨਾੜ ਨੂੰ ਅੱਗ ਨਾ ਲਾਓ, ਇਸ ਨੂੰ ਸੰਭਾਲੋ’ ਬਾਰੇ  ਭਾਸ਼ਣ ਦਿੱਤਾ।ਜਿਸ ਵਿੱਚ ਦੱਸਿਆ ਗਿਆ ਕਿ ਕਣਕ ਦੇ ਇੱਕ ਟਨ ਨਾੜ ਵਿੱਚ 4 ਤੋਂ 5 ਕਿਲੋ ਨਾਈਟ੍ਰੋਜਨ,2 ਤੋਂ 3 ਕਿਲੋ ਫਾਸਫੋਰਸ ਅਤੇ 12 ਤੋਂ 20 ਕਿਲੋ ਪੋਟਾਸ਼ੀਅਮ ਪਾਈ ਜਾਂਦੀ ਹੈ।ਇਸ ਮੌਕੇ ਬੱਚਿਆਂ ਨੇ ਧਰਤੀ ਦਿਵਸ ਸੰਬੰਧੀ ਵੱਖ-ਵੱਖ ਤਰ੍ਹਾਂ ਦੇ ਸਲੋਗਨ ਤਿਆਰ ਕੀਤੇ।ਅਧਿਆਪਕ ਹਰਜੀਤ ਸਿੰਘ ਅਤੇ ਗੁਰਮੀਤ ਸਿੰਘ ਨੇ ਧਰਤੀ ਦਿਵਸ ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ।ਇਸ ਮੌਕੇ ਪਿ੍ਰੰਸੀਪਲ ਮੈਡਮ ਊਸ਼ਾ ਰਾਣੀ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਸਥਾ ਵੱਲੋਂ ਜਾਰੀ ਇੱਕ ਰਿਪੋਰਟ ਅਨੁਸਾਰ ਦੁਨੀਆਂ ਵਿੱਚ 40 ਫੀਸਦੀ ਮੌਤਾਂ ਮਿੱਟੀ, ਹਵਾ ਅਤੇ ਪਾਣੀ ਦੇ ਪ੍ਰਦੂਸ਼ਣ ਕਾਰਨ ਹੋ ਰਹੀਆਂ ਹਨ ਅਤੇ ਉੱਨ੍ਹਾਂ ਬੱਚਿਆਂ ਨੂੰ ਵੱਧ ਤੋਂ ਵੱਧ ਰੁੱਖ ਲਾਉਣ ਲਈ ਪ੍ਰੇਰਿਤ ਕੀਤਾ।ਇਸ ਸਮੇਂ ਮੈਡਮ ਸਤਵੀਰ ਕੌਰ, ਮਨਜੀਤ ਕੌਰ, ਕਿਰਨਜੀਤ ਕੌਰ, ਮਨਪ੍ਰੀਤ ਕੌਰ, ਸੰਦੀਪ ਕੌਰ, ਗੁਲਸ਼ਨਪ੍ਰੀਤ ਕੌਰ, ਬਲਵਿੰਦਰ ਕੌਰ, ਪਵਨਦੀਪ ਕੌਰ, ਮਾਸਟਰ ਸੁਖਪਾਲ ਸਿੰਘ ਧਾਲੀਵਾਲ, ਰਣਜੀਤ ਸਿੰਘ ਅਤੇ ਅਵਤਾਰ ਸਿੰਘ ਹਾਜ਼ਰ ਸਨ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply