Tuesday, September 22, 2026

ਖ਼ਾਲਸਾ ਕਾਲਜ ਵਿਖੇ 9 ਰੋਜ਼ਾ ‘ਅੰਮ੍ਰਿਤਸਰ ਪੁਸਤਕ ਮੇਲਾ’ ਸ਼ੁਰੂ

ਪੁਸਤਕਾਂ ਪੜ੍ਹਣ ਨਾਲ ਇਨਸਾਨ ਬਣਦਾ ਹੈ ਕਾਬਿਲ – ਛੀਨਾ
ਅੰਮ੍ਰਿਤਸਰ, 22 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – PPN2204201714ਪੁਸਤਕਾਂ ਪੜ੍ਹਣ ਨਾਲ ਇਨਸਾਨ ਦੀ ਕਾਬਲੀਅਤ ’ਚ ਵਾਧਾ ਹੁੰਦਾ ਹੈ, ਇਸ ਲਈ ਹਰੇਕ ਮਨੁੱਖ ਨੂੰ ਵੱਧ ਤੋਂ ਵੱਧ ਪੁਸਤਕਾਂ ਪੜਣ ਦੀ ਰੁਚੀ ਰੱਖਣੀ ਚਾਹੀਦੀ ਹੈ। ਇਹ ਵਿਚਾਰ ਅੱਜ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ  ਰਜਿੰਦਰ ਮੋਹਨ ਸਿੰਘ ਛੀਨਾ ਨੇ ਨੈਸ਼ਨਲ ਬੁੱਕ ਟਰੱਸਟ, ਇੰਡੀਆ ਵੱਲ੍ਹੋਂ ਮੇਨ ਲਾਇਬ੍ਰੇਰੀ ਦੇ ਸਾਹਮਣੇ ਵਿਸ਼ੇਸ਼ ਤੌਰ ’ਤੇ ਤਿਆਰ ਕੀਤੇ ਗਏ ਵਿਸ਼ਾਲ ਪੰਡਾਲ ’ਚ 22 ਤੋਂ 30 ਅਪ੍ਰੈਲ ਤੱਕ ਚੱਲਣ ਵਾਲੇ ‘ਅੰਮ੍ਰਿਤਸਰ ਪੁਸਤਕ ਮੇਲੇ’ ਦਾ ਉਦਘਾਟਨ ਕਰਨ ਤੋਂ ਪਹਿਲਾਂ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਂਝੇ ਕੀਤੇ।
ਉਨ੍ਹਾਂ ਕਿਹਾ ਕਿ ਕਾਲਜ ਹਮੇਸ਼ਾ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੀ ਪ੍ਰਫੁਲਿਤਾ ਲਈ ਦਿਨ-ਰਾਤ ਕਾਰਜਸ਼ੀਲ ਰਹਿੰਦਾ ਹੈ। ਉਨ੍ਹਾਂ ਟਰੱਸਟ ਵੱਲੋਂ ਕਾਲਜ ਦੇ ਵਿਹੜੇ ’ਚ ਆਯੋਜਿਤ ਕੀਤੇ ਜਾ ਰਹੇ ਪੁਸਤਕ ਮੇਲੇ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਸ ਮੇਲੇ ਦੌਰਾਨ ਹਰੇਕ ਭਾਸ਼ਾ ਨਾਲ ਸਬੰਧਿਤ ਪੁਸਤਕਾਂ ਨੂੰ ਵਿਦਿਆਰਥੀਆਂ ਅਤੇ ਆਮ ਲੋਕਾਂ ਮੌਜ਼ੂਦ ਹੋਣਗੀਆਂ, ਜਿਸ ’ਚ ਹਰੇਕ ਪੁਸਤਕ ’ਤੇ 10 ਪ੍ਰਤੀਸ਼ਤ ਛੂਟ ਹੋਵੇਗੀ ਅਤੇ ਇਸ ਦਾ ਦਾਖਲਾ ਬਿਲਕੁਲ ਮੁਫ਼ਤ ਰੱਖਿਆ ਗਿਆ ਹੈ।ਛੀਨਾ ਨੇ ਕਿਹਾ ਕਿ ਅਤਿ-ਆਧੁਨਿਕ ਯੁੱਗ ਹਰੇਕ ਇਨਸਾਨ ਈ-ਗਵਰਨਿੰਗ ਜਾਂ ਨੈੱਟ ਨਾਲ ਜੁੜ ਕੇ ਕਿਤਾਬਾਂ ਆਦਿ ਨੂੰ ਪੜ੍ਹਣ ’ਚ ਦਿਲਚਸਪੀ ਨਹੀਂ ਰੱਖਦਾ ਤੇ ਨੈੱਟ ਰਾਹੀਂ ‘ਸਰਚ’ ਕਰਕੇ ਹੀ ਕਿਤਾਬਾਂ ਨੂੰ ਪੜ੍ਹ ਰਿਹਾ ਹੈ, ਜਿਸ ਨਾਲ ਯਾਦਦਾਸ਼ਤ ਕਮਜ਼ੋਰ ਹੀ ਹੁੰਦੀ ਹੈ।ਕਿਉਂਕਿ ਇਸ ਪ੍ਰੀਕ੍ਰਿਆ ਨਾਲ ਇਨਸਾਨ ਨੂੰ ‘ਸਰਚ’ ਹੀ ਯਾਦ ਰਹਿੰਦਾ ਹੈ ਨਾ ਕਿ ਪੜ੍ਹਿਆ।
ਉਨ੍ਹਾਂ ਕਿਹਾ ਕਿ ਮੇਲੇ ’ਚ ਸਾਹਿਤਕ ਪ੍ਰੋਗਰਾਮਾਂ ਦੌਰਾਨ ਕਵੀ-ਦਰਬਾਰ, ਲੇਖਕ ਮਿਲਣੀਆਂ, ਵਿਚਾਰ-ਚਰਚਾ ਅਤੇ ਵੱਖ-ਵੱਖ ਕਿਸਮ ਦੀਆਂ ਸਾਹਿਤਕ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਜਿਸ ’ਚ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਪ੍ਰਸਿੱਧ ਪੰਜਾਬੀ ਸ਼ਾਇਰ ਸੁਰਜੀਤ ਪਾਤਰ, ਨਾਵਲਕਾਰ ਬਲਦੇਵ ਸਿੰਘ ਸੜਕਨਾਮਾ,  ਜਸਵੰਤ ਸਿੰਘ ਕੰਵਲ ਉੱਚੇਚੇ ਤੌਰ ’ਤੇ ਪਹੁੰਚਣਗੇ।PPN2204201713
ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਰਵਾਏ ਜਾ ਰਹੇ 9 ਰੋਜ਼ਾ ਪੁਸਤਕ ਮੇਲੇ ਸਬੰਧੀ ਗੱਲਬਾਤ ਕਰਦਿਆਂ ਦੱਸਿਆ ਕਿ ਪੁਸਤਕਾਂ ਦਾ ਮਨੁੱਖੀ ਜੀਵਨ ਜਾਂਚ ’ਚ ਵਡਮੁੱਲਾ ਯੋਗਦਾਨ ਹੈ। ਕਿਤਾਬਾਂ ਜਰੀਏ ਗਿਆਨ ਵਿਗਿਆਨ ਦੇ ਨਾਲ-ਨਾਲ ਮਾਨਵੀ ਬਹੁਮੁੱਲੀਆਂ ਕਦਰਾਂ ਕੀਮਤਾਂ ਦਾ ਵੀ ਇਨਸਾਨ ਧਾਰਨੀ ਬਣਦਾ ਹੈ। ਉਨ੍ਹਾਂ ਕਿਹਾ ਕਿ ਮੇਲੇ ਦੌਰਾਨ 23 ਤੋਂ 26 ਅਪ੍ਰੈਲ ਤੱਕ ਵਿਸ਼ੇਸ਼ ਪ੍ਰੋਗਰਾਮ ਜਿਸ ’ਚ 23 ਨੂੰ ‘ਅਜੋਕੇ ਦੌਰ ’ਚ ਪੁਸਤਕ ਨੂੰ ਚੁਣੌਤੀਆਂ’, 24 ਅਪ੍ਰੈਲ ਨੂੰ ‘ਕਵੀ ਦਰਬਾਰ’, 25 ਅਪ੍ਰੈਲ ਨੂੰ ‘ਪੰਜਾਬੀ ਕਹਾਣੀ : ਸਿਰਜਣ ਪ੍ਰੀਕ੍ਰਿਆ’ ਅਤੇ 26 ਅਪ੍ਰੈਲ ਨੂੰ ‘ਪੰਜਾਬੀ ਨਾਟਕ ਤੇ ਰੰਗਮੰਚ’ ਆਦਿ ਪ੍ਰੋਗਰਾਮ ਅਯੋਜਿਤ ਕੀਤੇ ਜਾਣਗੇ।
ਟਰੱਸਟ ਦੇ ਅਸਿਸਟੈਂਟ ਡਾਇਰੈਕਟਰ (ਪ੍ਰਦਰਸ਼ਨੀ) ਮਾਯੰਕ ਸੁਰੋਲੀਆ ਨੇ ਕਿਹਾ ਕਿ ਲਾਈਫ਼ ਟਾਈਮ ਛੂਟ ਹਾਸਲ ਕਰਨ ਲਈ 100 ਰੁਪਏ ਜਮ੍ਹਾ ਕਰਵਾ ਕੇ ਕਲੱਬ ਦੀ ਮੈਂਬਰਸ਼ਿਪ ਹਾਸਲ ਕਰਨਾ ਜਰੂਰੀ ਹੈ, ਜਿਸ ਨਾਲ ਐਨ. ਬੀ. ਟੀ ਦੇ ਕਿਸੇ ਵੀ ਸਟਾਲ ਤੋਂ ਕੋਈ ਵੀ ਨਿਸ਼ਚਿਤ ਛੂਟ ਨਾਲ ਪੁਸਤਕਾਂ ਖਰੀਦ ਕਰ ਸਕੇਗਾ।
ਇਸ ਮੌਕੇ ਸਾਹਿਤਕ ਪ੍ਰੋਗਰਾਮਾਂ ਦੇ ਇੰਚਾਰਜ ਤੇ ਪੰਜਾਬੀ ਵਿਦਵਾਨ ਮਿਸਰਦੀਪ ਭਾਟੀਆ, ਪੰਜਾਬੀ ਵਿਦਵਾਨ ਡਾ. ਹਰਿਭਜਨ ਸਿੰਘ ਭਾਟੀਆ ਅਤੇ ਭਾਰਤੀ ਸਾਹਤਿ ਅਕਾਦਮੀ ਇਨਾਮ ਜੇਤੂ ਲੇਖਕ ਸ. ਬਲਦੇਵ ਸਿੰਘ ਸੜਕਨਾਮਾ ਨੇ ਐੱਨ. ਬੀ. ਟੀ ਵਲੋਂ ਦੇਸ਼ ਭਰ ’ਚ ਲਗਾਏ ਜਾ ਰਹੇ ਪੁਸਤਕ ਮੇਲਿਆਂ ਪ੍ਰਤੀ ਜਾਣਕਾਰੀ ਸਾਂਝੀ ਕੀਤੀ ਅਤੇ ਨਾਲ ਕਿਹਾ ਕਿ ਅੱਜ ਦੀ ਤਨਾਉ ਭਰਪੂਰ ਮਨੁੱਖੀ ਜਿੰਦਗੀ ’ਚ ਕਿਤਾਬਾਂ ਮਹੱਤਵਪੂਰਨ ਰੋਲ ਅਦਾ ਕਰਦੀਆਂ ਹਨ। ਇਸ ਮੌਕੇ ਡਾ. ਆਤਮ ਰੰਧਾਵਾ, ਡਾ. ਦਵਿੰਦਰ ਸਿੰਘ, ਪ੍ਰਿੰ: ਅਵਤਾਰ ਸਿੰਘ, ਡਾ. ਸੁਖਬੀਰ ਸਿੰਘ,ਡਾ. ਸੁਖਦੇਵ ਸਿੰਘ, ਡਾ. ਹੀਰਾ ਸਿੰਘ, ਡਾ. ਪਰਮਿੰਦਰ ਸਿੰਘ, ਡਾ. ਕੁਲਦੀਪ ਸਿੰਘ, ਸ਼ਮੀਤ ਸਿੰਘ, ਗੁਰਬਾਜ, ਰਾਜਦੀਪ, ਰਵਿੰਦਰ ਢਿੱਲੋਂ ਆਦਿ ਹਾਜ਼ਰ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply