Tuesday, September 22, 2026

ਬੀ.ਸੀ ਕੋਟਾ 10 ਪ੍ਰਤੀਸ਼ਤ ਕਰਨ `ਤੇ ਕੀਤਾ ਸਰਕਾਰ ਦਾ ਧੰਨਵਾਦ

ਅੰਮ੍ਰਿਤਸਰ, 22 ਅਪ੍ਰੈਲ (ਪੰਜਾਬ ਪੋਸਟ- ਸੰਧੂ) – PPN2204201712ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੇ ਵਲੋਂ ਸਰਕਾਰ ਦੇ ਵੱਖ ਵੱਖ ਵਿਭਾਗਾਂ ਦੇ ਵਿਚ ਤੈਨਾਤ ਹੋਣ ਵਾਲੇ ਬੀ.ਸੀ ਕਰਮਚਾਰੀਆਂ ਦਾ ਕੋਟਾ 5 ਪ੍ਰਤੀਸ਼ਤ ਤੋਂ ਵਧਾ ਕੇ 10 ਪ੍ਰਤੀਸ਼ਤ ਕਰਨ ਤੇ ਯੰਗ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਦੇ ਜਨਰਲ ਸਕੱਤਰ ਰਾਜਨ ਕੁਮਾਰ ਸੂਰਯਵੰਸ਼ੀ, ਮੁਨੀਸ਼ ਕੁਮਾਰ ਕੋਹਲੀ, ਬਲਜਿੰਦਰ ਸਿੰਘ ਮੱਟੂ, ਅਮਿਤ ਕੁਮਾਰ, ਸੰਤੋਸ਼ ਕੁਮਾਰ, ਨਵੀਨ ਚੌਹਾਨ ਆਦਿ ਨੇ ਸਰਕਾਰ ਦਾ ਧੰਨਵਾਦ ਕਰਦਿਆਂ ਇਸ ਫੈਸਲੇ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ 5 ਪ੍ਰਤੀਸ਼ਤ ਕੋਟਾ ਹੋਣ ਕਰਕੇ ਕਈ ਬੀਸੀ ਵਰਗ ਦੇ ਉਮੀਦਵਾਰ ਸਰਕਾਰੀ ਨੋਕਰੀ ਹਾਸਲ ਕਰਨ ਤੋਂ ਵਾਂਝੇ ਰਹਿ ਜਾਂਦੇ ਸਨ।ਪਰ ਹੁਣ ਜਿਆਦਾ ਉਮੀਦਵਾਰਾਂ ਨੂੰ ਸਰਕਾਰੀ ਵਿਭਾਗਾਂ ਵਿਚ ਸੇਵਾ ਕਰਨ ਦਾ ਮੋਕਾ ਮਿਲ ਸਕੇਗਾ।ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਵਰਗ ਦੇ ਵਿਰੋਧੀ ਨਹੀਂ ਹਨ, ਪਰ ਬੀ.ਸੀ ਵਰਗ ਦੇ ਨਾਲ ਪਿਛਲੇ ਲੰਮੇ ਸਮੇਂ ਤੋਂ ਮੋਕਾਪ੍ਰਸਤ ਸਰਕਾਰਾਂ ਨੋਕਰੀ ਦੇ ਮਾਮਲੇ ਵਿਚ ਭੇਦਭਾਵ ਕਰਦੀਆਂ ਆ ਰਹੀਆਂ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply