ਫਾਜ਼ਿਲਕਾ, 23 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) – ਪੀ.ਈ.ਐਸ ਆਫੀਸਰ ਐਸੋਸੀਏਸ਼ਨ ਜ਼ਿਲ੍ਹਾ ਫਾਜ਼ਿਲਕਾ ਦੀ ਇੱਕ ਮੀਟਿੰਗ ਹੋਈ।ਜਿਸ ਵਿਚ ਐਸੋਸੀਏਸ਼ਨ ਦੇ ਮੈਂਬਰਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ।ਮੀਟਿੰਗ ਵਿਚ ਪੀ.ਈ.ਐਸ ਕਾਡਰ ਦੀ ਸੀਨੀਅਰਤਾ ਨਵੀਂ ਨਿਸ਼ਚਤ ਕਰਨ, ਵਿਭਾਗ ਵੱਲੋਂ ਸਕੂਲਾਂ ਦੇ ਕੰਮ ਨੂੰ ਹੋਰ ਸੁਚਾਰੂ ਰੂਪ ਨਾਲ ਚਲਾਉਣ ਲਈ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਵਾਇਸ ਪ੍ਰਿੰਸੀਪਲ ਦੀ ਅਸਾਮੀ ਦੇਣ, ਸਮੂਹ ਸਕੂਲਾਂ ਵਿਚ ਕਲਰਕ ਅਤੇ ਚੋਥਾ ਦਰਜ਼ਾ ਕਰਮਚਾਰੀਆਂ ਦੀਆਂ ਖਾਲ੍ਹੀ ਅਸਾਮੀਆਂ ਬਿਨਾ ਦੇਰੀ ਭਰਨ ਅਤੇ ਨਵੇਂ ਅਪਗ੍ਰੇਡ ਸਕੂਲਾਂ ਵਿਚ ਜ਼ਰੂਰਤ ਮੁਤਾਬਕ ਕਲਰਕ ਦੀਆਂ ਅਸਾਮੀਆਂ ਮੰਜ਼ੂਰ ਕਰਨ ਦੀ ਮੰਗ ਸਿੱਖਿਆ ਵਿਭਾਗ ਤੋਂ ਕੀਤੀ ਗਈ।ਮੀਟਿੰਗ ਦੌਰਾਨ ਸਮੂਹ ਪੀ.ਈ.ਐਸ ਅਧਿਕਾਰੀਆਂ ਵੱਲੋਂ ਤਨਦੇਹੀ ਨਾਲ ਵਿਭਾਗ ਦੀ ਸੇਵਾ ਕਰਨ ਦਾ ਪ੍ਰਣ ਲਿਆ ਗਿਆ।ਇਸ ਮੌਕੇ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਰਜੇਸ਼ ਸਚਦੇਵਾ, ਜਨਰਲ ਸਕੱਤਰ ਮੋਹਨ ਲਾਲ, ਖਜ਼ਾਨਚੀ ਸੰਦੀਪ ਸਿਡਾਨਾ, ਪ੍ਰਿੰਸੀਪਲ ਹਰੀ ਚੰਦ, ਪੰਕਜ ਅੰਗੀ, ਸਮ੍ਰਿਤੀ ਕਟਾਰੀਆ, ਗੁਰਮੀਤ ਸਿੰਘ, ਮੰਜੂ ਬਾਲਾ, ਅਸ਼ੋਕ ਵਰਮਾ ਅਤੇ ਹੋਰ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media