Wednesday, November 25, 2026

ਪਰਸ਼ੂ ਰਾਮ ਜਯੰਤੀ ਸਮਾਗਮ 28 ਅਪ੍ਰੈਲ ਨੂੰ

ਫਾਜ਼ਿਲਕਾ, 23 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ)  – ਸ਼੍ਰੀ ਬ੍ਰਾਹਮਣ ਸਭਾ ਅਤੇ ਪਰਸ਼ੂਰਾਮ ਮੰਦਰ ਫਾਜ਼ਿਲਕਾ ਵੱਲੋਂ ਭਗਵਾਨ ਸ਼੍ਰੀ ਪਰਸ਼ੂਰਾਮ ਜਨਮ ਉਤਸਵ ਸਮਾਗਮ 28 ਅਪ੍ਰੈਲ 2017 ਸ਼ੁੱਕਰਵਾਰ ਨੂੰ ਸਥਾਨਕ ਭਗਵਾਨ ਪਰਸ਼ੂਰਾਮ ਮੰਦਰ ਵਿਚ ਮਨਾਇਆ ਜਾਵੇਗਾ। ਜਾਣਕਾਰੀ ਦਿੰਦੇ ਹੋਏ ਮੰਦਰ ਕਮੇਟੀ ਦੇ ਪ੍ਰਧਾਨ ਅਸ਼ੋਕ ਕੁਮਾਰ ਸ਼ਰਮਾ ਨੇ ਦੱਸਿਆ ਕਿ ਪ੍ਰੋਗਰਾਮ ਮੁਤਾਬਕ 26 ਅਪ੍ਰੈਲ ਬੁੱਧਵਾਰ ਨੂੰ ਸਵੇੇਰੇ 4.15 ਵਜੇ ਪ੍ਰਭਾਤਫੇਰੀ ਕੱਢੀ ਜਾਵੇਗੀ ਅਤੇ 27 ਅਪ੍ਰੈਲ ਵੀਰਵਾਰ ਨੂੰ ਵੇਰੇ 8.15 ਵਜੇ ਰਾਮ ਚਰਿਤ ਮਾਨਸ ਪਾਠਾਂ ਦੀ ਸ਼ੁਰੂਆਤ ਹੋਵੇਗੀ, ਸ਼ਾਮ 4.15 ਵਜੇ ਸ਼ੋਭਾ ਯਾਤਰਾ ਕੱਢੀ ਜਾਵੇਗੀ, 28 ਅਪ੍ਰੈਲ ਸ਼ੁੱਕਰਵਾਰ ਨੂੰ ਪਰਸ਼ੂ ਰਾਮ ਜਯੰਤੀ ਮਹੋਤਸਵ ਵਿਚ ਸਵੇਰੇ 10.15 ਤੋਂ 11.15 ਵਜੇ ਤੱਕ ਕੀਰਤਨ, ਸ਼੍ਰੀ ਰਾਮ ਚਰਿਤ ਮਾਨਸ ਪਾਠ, ਭੋਗ ਅਤੇ ਆਰਤੀ 11.15 ਵਜੇ, ਪ੍ਰਤੀ ਭੋਜ 12.15 ਵਜੇ ਹੋਵੇਗਾ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਸ਼੍ਰੀ ਬ੍ਰਾਹਮਣ ਸਭਾ ਫਾਜ਼ਿਲਕਾ ਦੇ ਮੁੱਖ ਸਰਪ੍ਰਸਤ ਵੇਦ ਪ੍ਰਕਾਸ਼ ਜੀ ਪੁੰਜ ਕਰਨਗੇ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply