ਸੰਦੌੜ, 24 ਅਪ੍ਰੈਲ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) –
ਪ੍ਰਿੰਸੀਪਲ ਦਲਜੀਤਇੰਦਰ ਸਿੰਘ ਦੀ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁਠਾਲਾ ਵਿਖੇ ਵਾਤਾਵਰਣ ਤੇ ਪੰਛੀ ਪ੍ਰੇਮੀ ਮਾਸਟਰ ਰਾਜੇਸ਼ ਰਿਖੀ ਪੰਜਗਰਾਈਆਂ ਵੱਲੋਂ ਚਲਾਈ ‘‘ਪੰਛੀ ਪਿਆਰੇ’’ ਮੁਹਿੰਮ ਪੰਛੀਆਂ ਲਈ ਪਾਣੀ ਦੇ ਬਰਤਨ ਰੱਖਣਾ ਸੁਰੂ ਕਰ ਦਿੱਤਾ ਗਿਆ ਹੈ ਰੱਖੇ ਗਏ ਹਨ।ਪੰਜਾਬੀ ਮਾਸਟਰ ਸ਼ੇਰ ਸਿੰਘ ਟਿੱਬਾ ਨੇ ਸਮੂਹ ਵਿਦਿਆਰਥੀਆਂ ਨੂੰ ਪੰਛੀ ਪਿਆਰੇ ਮੁਹਿੰਮ ਬਾਰੇ ਦੱਸਿਆ ਕਿ ਕਿਸ ਤਰਾਂ ਸਰਕਾਰੀ ਪ੍ਰਾਇਮਰੀ ਸਕੂਲ ਪੰਜਗਰਾਈਆਂ ਤੋਂ ਇੱਕ ਅਧਿਆਪਕ ਵੱਲੋਂ ਚਲਾਈ ਮੁਹਿੰਮ ਪੰਜਾਬ ਦੇ ਹੁਣ ਤੱਕ ਦਸ ਜਿਲਿਆਂ ਵਿੱਚ ਪਹੁੰਚ ਗਈ ਅਤੇ ਇਸ ਮੁਹਿੰਮ ਤਹਿਤ ਹਜ਼ਾਰਾਂ ਪਾਣੀ ਦੇ ਬਰਤਨ ਰੱਖੇ ਜਾ ਚੁੱਕੇ ਹਨ ਅਤੇ ਹਜ਼ਾਰਾਂ ਪੌਦੇ ਤੇ ਪੰਛੀਆਂ ਲਈ ਆਲਣੇ ਬਣਾ ਕੇ ਲਗਾਏ ਗਏ ਹਨ ਜਿਹਨਾਂ ਦਾ ਲਾਭ ਅਣਗਿਣਤ ਪੰਛੀ ਉਠਾ ਰਹੇ ਹਨ।
ਇਸ ਮੌਕੇ ਉਹਨਾਂ ਨੇ ਸਾਡੇ ਜੀਵਨ ਵਿੱਚ ਪੰਛੀਆਂ ਤੇ ਰੁੱਖਾਂ ਦੀ ਮਹੱਤਤਾ ਬਾਰੇ ਵੀ ਚਾਨਣਾ ਪਾਇਆ ਤੇ ਮੁਹਿੰਮ ਤਹਿਤ ਹੀ ਸਕੂਲ ਦੇ ਸੈਂਕੜੈ ਵਿਦਿਆਰਥੀਆਂ ਨੇ ਇਸ ਮੁਹਿੰਮ ਨੂੰ ਆਪਣੇ ਘਰਾਂ ਸਮੇਤ ਆਲੇ ਦੁਆਲੇ ਦੇ ਘਰ ਘਰ ਪਹੁੰਚਾਉਣ ਦਾ ਅਹਿਦ ਲਿਆ।ਇਸ ਮੁਹਿੰਮ ਨੂੰ ਸਕੂਲ ਵਿੱਚ ਸੁਰੂ ਕਰਨ ਮੌਕੇ ਪਿ੍ਰੰਸੀਪਲ ਦਲਜੀਤਇੰਦਰ ਸਿੰਘ, ਸਿੰਦਰਪਾਲ ਕੌਰ, ਪ੍ਰਕਾਸ਼ ਕੌਰ, ਰਣਜੀਤ ਕੌਰ, ਸਨੇਹ ਲਤਾ, ਜਾਹਿਦਾ ਪ੍ਰਵੀਨ, ਰਮਜਾਨ ਮੁਹੰਮਦ, ਲੈਕ. ਅਖਤਰ ਅਲੀ, ਲੈਕ. ਮਲਕੀਤ ਸਿੰਘ,ਹਰਬੀਰ ਸਿੰਘ, ਇਕਬਾਲ ਸਿੰਘ, ਗੁਰਬਿੰਦਰ ਸਿੰਘ, ਹਰਵਿੰਦਰ ਸਿੰਘ, ਜਸਪ੍ਰੀਤ ਸਿੰਘ ਅਤੇ ਸੁਖਵਿੰਦਰ ਸਿੰਘ, ਸ਼ੇਰ ਸਿੰਘ ਟਿੱਬਾ, ਮੈਡਮ ਅਰਵਿੰਦਰ ਕੌਰ, ਸਰਬਜੀਤ ਕੌਰ ਸਮੇਤ ਸਮੂਹ ਸਟਾਫ ਹਾਜ਼ਰ ਸੀ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media