Thursday, March 26, 2026

ਬਾਬਾ ਖੇਤਰਪਾਲ ਸੇਵਾਦਾਰ ਸੁਸਾਇਟੀ ਨੇ ਲਗਾਇਆ ਲੰਗਰ

ਫਾਜ਼ਿਲਕਾ, 24 ਅਪ੍ਰੈਲ (ਵਿਨੀਤ ਅਰੋੜਾ) – PPN2404201716ਸਥਾਨਕ ਕਾਲਜ ਰੋਡ ਤੇ ਸਥਿਤ ਬਾਬਾ ਖੇਤਰਪਾਲ ਜੀ ਦੇ ਮੰਦਰ ਵਿਚ ਬਾਬਾ ਖੇਤਰਪਾਲ ਸੇਵਾਦਾਰ ਸੁਸਾਇਟੀ ਵੱਲੋਂ ਹਫ਼ਤੇਵਰ ਲੰਗਰ ਭੰਡਾਰਾ ਲਗਾਇਆ ਗਿਆ। ਸੁਸਾਇਟੀ ਦੇ ਪ੍ਰਧਾਨ ਰੋਸ਼ਨ ਲਾਲ ਖੁਰਾਣਾ ਅਤੇ ਜਨਰਲ ਸਕੱਤਰ ਰਕੇਸ਼ ਸਚਦੇਵਾ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਬੀਤੇ ਲਗਭਗ 7 ਵਰਿਆਂ ਤੋਂ ਸ਼ਰਧਾਲੂਆਂ ਦੇ ਸਹਿਯੋਗ ਨਾਲ ਭੰਡਾਰਾ ਲਗਾਇਆ ਜਾ ਰਿਹਾ ਹੈ। ਅੱਜ ਦੇ ਭੰਡਾਰੇ ਵਿਚ ਸੁਸਾਇਟੀ ਵੱਲੋਂ ਸ਼ਰਧਾਲੂਆਂ ਵਿਚ ਲੱਡੂ ਅਤੇ ਹੋਰ ਪ੍ਰਸਾਦ ਵੰਡਿਆ ਗਿਆ।ਇਸ ਮੌਕੇ ਸੁਸਾਇਟੀ ਦੇ ਵਿਨੋਦ ਖੇੜਾ, ਸੁਭਾਸ਼ ਸੇਤੀਆ, ਅਸ਼ੀਸ਼ ਸਚਦੇਵਾ, ਵਿੱਦੀ ਦਹੂਜਾ, ਸਦਾ ਲਾਲ, ਅਜੈ ਖੁਰਾਣਾ, ਰੋਹਿਤ ਸਚਦੇਵਾ, ਸ਼ਿਵ ਦਾਵੜਾ, ਸਾਹਿਲ ਸਚਦੇਵਾ, ਅਜੈ ਕੁਮਾਰ, ਡੀ.ਕੇ.ਕਾਠਪਾਲ, ਲੱਕੀ, ਮਨੀਸ਼ ਖੁਰਾਣਾ, ਬੱਬਲੂ ਸਚਦੇਵਾ, ਹਰੀ ਓਮ ਭਠੇਜਾ ਸਮੇਤ ਹੋਰ ਮੈਂਬਰ ਅਤੇ ਅਹੁੱਦੇਦਾਰਾਂ ਨੇ ਸਹਿਯੋਗ ਕੀਤਾ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply