ਫਾਜ਼ਿਲਕਾ, 24 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) –
ਇਲਾਕੇ ਦੀ ਸਮਾਜਸੇਵੀ ਸੰਸਥਾ ਯੁਵਾ ਰਾਜਪੂਤ ਸਭਾ ਦੀ ਬੀਤੇ ਦਿਨ ਸਲਾਨਾ ਚੋਣ ਸੰਪਨ ਹੋਈ।ਸੰਸਥਾ ਦੇ ਸਰਪ੍ਰਸਤ ਰੋਸ਼ਨ ਲਾਲ ਵਰਮਾ ਦੀ ਪ੍ਰਧਾਨਗੀ ਵਿਚ ਸੰਪਨ ਹੋਈਆਂ ਇਨਾਂ ਚੋਣਾਂ ਵਿਚ ਸੰਸਥਾ ਦੇ ਪ੍ਰਧਾਨ ਸਾਹਿਲ ਵਰਮਾ ਨੂੰ ਫਿਰ ਤੋਂ ਪ੍ਰਧਾਨ ਚੁਣ ਲਿਆ ਗਿਆ।
ਇਸ ਤੋਂ ਪਹਿਲਾਂ ਸੰਸਥਾ ਦੇ ਮੈਂਬਰਾਂ ਓਮ ਪ੍ਰਕਾਸ਼ ਚੋਹਾਨ, ਪਵਨ ਵਰਮਾ, ਸੁਨੀਲ ਗਰੋਵਰ, ਰਕੇਸ਼ ਬੰਟੀ ਨੇ ਸਰਪ੍ਰਸਤ ਰੋਸ਼ਨ ਲਾਲ ਵਰਮਾ ਦੇ ਸਾਹਮਣੇ ਸਾਹਿਲ ਵਰਮਾ ਨੂੰ ਪ੍ਰਧਾਨ ਬਣਾਉਣ ਦਾ ਪ੍ਰਸਤਾਵ ਰੱਖਿਆ। ਜਿਸ ਤੇ ਨਰੇਸ਼ ਵਰਮਾ, ਸਤੀਸ਼ ਵਰਮਾ, ਸੁਨੀਲ ਵਰਮਾ, ਅਮਨਦੀਪ ਵਰਮਾ ਨ ੇ ਸਹਿਮਤੀ ਪ੍ਰਗਟ ਕੀਤੀ। ਸੰਸਥਾ ਦੇ ਹਾਜ਼ਰ ਸਾਰਿਆਂ ਮੈਂਬਰਾਂ ਨੇ ਹੱਥ ਚੁੱਕਕੇ ਸਾਹਿਲ ਵਰਮਾ ਨੂੰ ਪ੍ਰਧਾਨ ਬਣਾਏ ਜਾਣ ਦਾ ਸਮਰਥਨ ਕੀਤਾ ਅਤੇ ਉਨਾਂ ਨੂੰ ਕਾਰਜਕਾਰਣੀ ਬਣਾਉਣ ਦਾ ਅਧਿਕਾਰ ਦਿੱਤਾ।ਪ੍ਰਧਾਨ ਬਣਾਏ ਜਾਣ ਤੇ ਸਾਹਿਲ ਵਰਮਾ ਨੇ ਸਾਰਿਆਂ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਸੰਸਥਾ ਦੇ ਸੇਵਾ ਕੰਮਾਂ ਨੂੰ ਹੋਰ ਵੀ ਵਧੀਆ ਢੰਗ ਨਾਲ ਅੱਗੇ ਵਧਾਉਣ ਦੀ ਗੱਲ ਕਹੀ। ਉਨਾਂ ਨੇ ਸੰਸਥਾ ਵੱਲੋਂ ਚਲਾਏ ਜਾ ਰਹੇ ਵਿਦਿਆਰਥੀ ਸਹਾਇਤਾ ਪ੍ਰੋਜੈਕਟ ਨੂੰ ਵਧੀਆ ਬਣਾਉਣ ਤੇ ਜ਼ੋਰ ਦਿੱਤਾ। ਮੀਟਿੰਗ ਵਿਚ ਖਜ਼ਾਨਚੀ ਵਿਕ੍ਰਮ ਚੋਹਾਨ ਨੇ 2016-17 ਦਾ ਲੇਖਾ ਜੋਖਾ ਪੇਸ਼ ਕੀਤਾ।
ਇਸ ਮੌਕੇ ਸੰਸਥਾ ਮੈਂਬਰ ਵਿਨੋਦ ਵਰਮਾ, ਅਨਿਲ ਸੇਤੀਆ, ਜੋਗਿੰਦਰ ਵਰਮਾ, ਰਾਜ ਕੁਮਾਰ ਵਰਮਾ, ਸੰਦੀਪ ਸ਼ਰਮਾ, ਵਿਕਾਸ ਨਾਹਲ, ਅਮਿਤ ਕੰਡਾ, ਗੋਲਡੀ ਵਰਮਾ, ਤੇਜਾ ਵਰਮਾ, ਲਲਿਤ ਵਰਮਾ, ਗੋਰਵ ਚੋਹਾਨ, ਕਰਨ ਕੁਮਾਰ, ਵਿਸ਼ਾਲ ਵਰਮਾ ਅਤੇ ਹੋਰ ਹਾਜ਼ਰ ਸਨ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media