ਅੰਮ੍ਰਿਤਸਰ 24 ਅਪ੍ਰੈਲ (ਪੰਜਾਬ ਪੋਸਟ ਬਿਊਰੋ) –
ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਸਥਾਨਕ ਸਰਕਾਰ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਅਪੀਲ ਕੀਤੀ ਹੈ ਕਿ ਉਹ ਨਗਰ ਨਿਗਮ ਦੇ ਕਮਿਸ਼ਨਰ ਨੂੰ ਨਾਲ ਲੈ ਕੇ ਸ਼ਹਿਰ ਦੀ ਚਾਰ ਦੀਵਾਰੀ ਅੰਦਰ ਸਫ਼ਾਈ, ਨਜਾਇਜ ਕਬਜਿਆਂ, ਅਵਾਰਾ ਕੁਤਿਆਂ ਦੀ ਭਰਮਾਰ, ਸੀਵਰੇਜ਼ ਤੇ ਸੜ੍ਹਕਾਂ ਦੀ ਮਜ਼ੂਦਾ ਸਥਿਤੀ ਨੂੰ ਵੇਖਣ ਲਈ ਸ਼ਹਿਰ ਦਾ ਦੌਰਾ ਕਰਨ। ਉਨਾਂ ਕਿਹਾ ਕਿ ਦੁਨੀਆਂ ਭਰ ਦੇ ਯਾਤਰੂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਸ਼ਹਿਰ ਦਾ ਜਦ ਚੱਕਰ ਲਗਾਉਂਦੇ ਹਨ। ਉਸ ਸਮੇਂ ਉਹਨਾਂ ‘ਤੇ ਸ਼ਹਿਰ ਦੀ ਮੌਜ਼ੂਦਾ ਸਥਿਤੀ ਦਾ ਕੀ ਪ੍ਰਭਾਵ ਪੈਂਦਾ ਹੈ, ਇਹ ਉਹ ਖੁਦ ਦੌਰਾ ਕਰ ਲੇ ਦੇਖ ਸਕਦੇ ਹਨ।
ਘੁਮਟਾਲਾ ਨੇ ਕਿਹਾ ਕਿ ਅਵਾਰਾ ਕੁਤਿਆਂ ਨੇ ਸਾਰੇ ਸ਼ਹਿਰ ਅੰਦਰ ਦਹਿਸ਼ਤ ਫ਼ੈਲਾ ਰੱਖੀ ਹੈ, ਪਰ ਨਿਗਮ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਹਨ।ਸ਼ਹਿਰ ਦੀ ਸਫਾਈ ਦਾ ਪ੍ਰਬੰਧ ਨਗਰ ਨਿਗਮ ਪਾਸ ਹੈ।ਸ਼ਹਿਰ ਅੰਦਰ ਥਾਂ-ਥਾਂ ‘ਤੇ ਕੂੜੇ ਦੇ ਢੇਰ ਲੱਗੇ ਹੋਏ ਹਨ, ਜੋ ਨਿਕੰਮੇਪੰਨ ਦੀ ਮੂੰਹ ਬੋਲਦੀ ਤਸਵੀਰ ਹੈ। ਨਗਰ ਨਿਗਮ ਦੀਆਂ ਖੁੱਲੀਆਂ ਕੂੜੇ ਨਾਲ ਭਰੀਆਂ ਟਰਾਲੀਆਂ ਰਾਹ ਵਿੱਚ ਕੂੜਾ ਖਿਲਾਰਦੀਆਂ ਜਾਂਦੀਆਂ ਹਨ।ਮਾਨਯੋਗ ਸੁਪਰੀਮ ਕੋਰਟ ਦੇ ਹੁਕਮ ਹਨ ਕਿ ਟਰੈਕਟਰ ਟਰਾਲੀਆਂ ਦੀ ਵਰਤੋਂ ਕੂੜੇ ਦੇ ਢੋਹਣ ਲਈ ਨਹੀਂ ਹੋ ਸਕਦੀ।ਉਨਾ ਕਿਹਾ ਕਿ ਜਿਵੇਂ ਸ਼ਹਿਰ ਦੀ ਚਾਰ ਦੀਵਾਰੀ ਤੋਂ ਬਾਹਰ ਕੂੜੇ ਨੂੰ ਢੋਹਣ ਲਈ ਵਿਸ਼ੇਸ਼ ਗੱਡੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ, ਉਸੇ ਤਰ੍ਹਾਂ ਸ਼ਹਿਰ ਅੰਦਰ ਵੀ ਵਿਸ਼ੇਸ਼ ਗੱਡੀਆਂ ਦੀ ਵਰਤੋਂ ਹੋਣੀ ਚਾਹੀਦੀ ਹੈ।ਸੜ੍ਹਕਾਂ ਅਤੇ ਫੁੱਟਪਾਥ ਦੁਕਾਨਦਾਰਾਂ ਨੇ ਨਜਾਇਜ ਤੌਰ ‘ਤੇ ਮੱਲੇ ਹੋਏ ਹਨ ਜਾਂ ਉਨ੍ਹਾਂ `ਤੇ ਰੇਹੜੀਆਂ ਵਾਲਿਆਂ ਨੇ ਕਬਜ਼ਾ ਕੀਤਾ ਹੋਇਆ ਹੈ।ਨਿਗਮ ਦਾ ਤਹਿਬਜ਼ਾਰੀ ਵਿਭਾਗ ਇਸ `ਤੇ ਕੋਈ ਵੀ ਕਾਰਵਾਈ ਨਹੀਂ ਕਰ ਰਿਹਾ।
ਚਰਨਜੀਤ ਗੁਟਾਲਾ ਨੇ ਕਿਹਾ ਕਿ ਬਹੁਤ ਸਾਰੇ ਸ਼ਹਿਰਾਂ ਵਿੱਚ ਰਾਤ ਨੂੰ ਸਫਾਈ ਹੁੰਦੀ ਹੈ। ਅੰਗ੍ਰੇਜ਼ਾਂ ਵੇਲੇ ਵੀ ਰਾਤ ਨੂੰ ਸਫਾਈ ਹੁੰਦੀ ਸੀ, ਜਦੋਂ ਲੋਕ ਬਾਹਰ ਨਿਕਲਦੇ ਸਨ ਤਾਂ ਲੋਕਾਂ ਨੂੰ ਸਾਫ ਸੁਥਰਾ ਸ਼ਹਿਰ ਮਿਲਦਾ ਸੀ। ਇਸ ਸਮੇਂ ਜਦ ਲੋਕ ਘਰੋਂ ਬਾਹਰ ਨਿਕਲਦੇ ਹਨ ਤਾਂ ਸਫਾਈ ਸੇਵਕ ਦਿਨੇ ਸਫਾਈ ਕਰ ਰਹੇ ਹੁੰਦੇ ਹਨ, ਜਿਸ ਨਾਲ ਮਿੱਟੀ-ਘੱਟਾ, ਕੂੜਾ-ਕਰਕਟ ਲੋਕਾਂ ‘ਤੇ ਮੂੰਹ ਤੇ ਪੈਂਦਾ ਹੈ।ਨਗਰ ਨਿਗਮ ਪਾਸ ਮਕੈਨੀਕਲ ਸਵੀਪਰ (ਕੂੜਾ ਚੱਕਣ ਵਾਲੀ ਮਸ਼ੀਨ) ਹੈ, ਜਿਸ ਦੀ ਵਰਤੋਂ ਨਾਲ ਸ਼ਹਿਰ ਦੀਆਂ ਸਾਰੀਆਂ ਸੜਕਾਂ ਸਾਫ ਸੁਥਰਾ ਹੋ ਸਕਦੀਆਂ ਹਨ।ਉਨਾ ਕਿਹਾ ਕਿ ਪਾਣੀ ਦੀ ਪਹਿਲਾਂ ਹੀ ਸ਼ਹਿਰ ਵਿੱਚ ਬਹੁਤ ਘਾਟ ਹੈ, ਫਿਰ ਵੀ ਸ਼ਰੇਆਮ ਕਾਨੂੰਨ ਦੀ ਉਲੰਘਣਾ ਕਰਕੇ ਲੋਕ ਕਾਰਾਂ ਤੇ ਹੋਰ ਵਾਹਣ ਸਾਫ ਕਰਦੇ ਅਕਸਰ ਹੀ ਵੇਖੇ ਜਾ ਸਕਦੇ ਹਨ, ਪਰ ਸੈਨੇਟਰੀ ਇੰਸਪੈਕਟਰ ਪਤਾ ਨਹੀਂ ਇਨ੍ਹਾਂ ਵਿਰੁੱਧ ਕਾਰਵਾਈ ਕਿਓਂ ਨਹੀਂ ਕਰਦੇ?
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media