ਜੰਡਿਆਲਾ ਗੁਰੂ, 24 ਅਪ੍ਰੈਲ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) –
ਬੀਤੇ ਕਲ੍ਹ ਛੁੱਟੀ ਵਾਲੇ ਦਿਨ ਐਤਵਾਰ ਰਮਨਦੀਪ ਕੋਰ ਉਮਰ 22 ਸਾਲ ਪੁੱਤਰੀ ਪ੍ਰੇਮ ਸਿੰਘ ਵਾਸੀ ਨਾਨਕ ਨਗਰ ਸੈਕਟਰ 7 ਜੰਮੂ ਵਲੋਂ ਆਪਣੇ ਹੋਸਟਲ ਦੇ ਕਮਰੇ ਵਿੱਚ ਫਾਹਾ ਲੈ ਕੇ ਆਤਮ ਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਪਰ ਮੋਕੇ ਤੋਂ ਇੱਕਤਰ ਕੀਤੀ ਜਾਣਕਾਰੀ ਅਤੇ ਲੜਕੀ ਦੇ ਪਰਿਵਾਰਿਕ ਮੈਂਬਰਾਂ ਨੇ ਇਸ ਨੂੰ ਹੱਤਿਆ ਦਾ ਮਾਮਲਾ ਦੱਸਿਆ ਹੈ।ਸਾਈ ਕਾਲਜ ਮਾਂਨਾਵਾਲਾ ਜਿਲ੍ਹਾ ਅੰਮ੍ਰਿਤਸਰ ਵਿੱਚ ਬੀ.ਬੀ.ਏ ਫਾਈਨਲ ਵਿੱਚ ਪੜ੍ਹ ਰਹੀ ਮ੍ਰਿਤਕ ਲੜਕੀ ਦੀ ਮਾਤਾ ਨੇ ਪੱਤਰਕਾਰਾਂ ਨਾਲ ਦੇਰ ਸ਼ਾਮ ਗੱਲਬਾਤ ਦੋਰਾਨ ਦੱਸਿਆ ਕਿ ਬੀਤੀ ਰਾਤ ਕਰੀਬ 8 ਵਜੇ ਉਸ ਦੀ ਮੋਬਾਇਲ `ਤੇ ਅਪਨੀ ਬੇਟੀ ਨਾਲ ਗੱਲ ਹੋਈ ਤੇ ਉਹ ਬਹੁਤ ਖੁਸ਼ ਸੀ।ਪਰਿਵਾਰਿਕ ਮੈਂਬਰਾਂ ਨੇ ਕਾਲਜ ਪ੍ਰਬੰਧਕਾਂ ਉਪਰ ਦੋਸ਼ ਲਗਾਇਆ ਕਿ ਕਾਲਜ ਅਤੇ ਖਾਸ ਕਰਕੇ ਲੜਕੀਆਂ ਦੇ ਹੋਸਟਲ ਵਿੱਚ ਕੋਈ ਵੀ ਕੈਮਰਾ ਨਹੀਂ ਲੱਗਾ ਹੋਇਆ।ਲੜਕੀ ਦੀਆਂ ਹੋਸਟਲ ਵਿੱਚ ਰਹਿਣ ਵਾਲੀਆਂ ਸਹੇਲੀਆਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ `ਤੇ ਦੱਸਿਆ ਕਿ ਸ਼ਨੀਵਾਰ ਦੇਰ ਰਾਤ 11-12 ਵਜੇ ਤੱਕ ਉਹ ਹੋਸਟਲ ਦੇ ਵਿਹੜੇ ਵਿੱਚ ਹੱਸ ਖੇਡ ਰਹੀਆਂ ਸਨ।ਪਰ ਸਵੇਰੇ ਇਹ ਅਣਹੋਣੀ ਕਿਵੇਂ ਵਾਪਰ ਗਈ, ਕੁੱਝ ਸਮਝ ਨਹੀਂ ਆਇਆ। ਮ੍ਰਿਤਕ ਕੋਲੋਂ ਇੰਗਲਿਸ਼ ਵਿੱਚ ਲਿਖੇ ਮਿਲੇ ਇਕ ਸੁਸਾਈਡ ਨੋਟ ਵਿੱਚ ਉਸ ਨੇ ਆਪਣੇ ਦੋ ਦੋਸਤਾਂ ਕੁਨਾਲ ਜਾਂ ਅਮਨ ਨੂੰ ਕੁੱਝ ਵੀ ਨਾ ਕਹਿਣ ਅਤੇ ਮਾਂ ਬਾਪ ਕੋਲੋਂ ਮੁਆਫੀ ਮੰਗਣ ਬਾਰੇ ਕਿਹਾ ਗਿਆ।ਇਸ ਤੋਂ ਇਲਾਵਾ ਲੜਕੀ ਦੇ ਕਮਰੇ ਵਿਚੋਂ ਇਕ ਲੜਕੇ ਦਾ ਸ਼ਨਾਖਤੀ ਕਾਰਡ ਵੀ ਬਰਾਮਦ ਕੀਤਾ ਗਿਆ ਹੈ ਜੋ ਕਿ ਬੀ.ਬੀ.ਏ ਦਾ ਹੀ ਵਿਦਿਆਰਥੀ ਹੈ। ਜੰਮੂ ਤੋਂ ਪਹੁੰਚੇ ਪਰਿਵਾਰਿਕ ਮੈਂਬਰਾਂ ਅਤੇ ਮ੍ਰਿਤਕ ਦੇ ਮਾਮੇ ਦੀ ਲੜਕੀ ਅਮਨਦੀਪ ਕੋਰ ਨੇ ਦੋਸ਼ ਲਗਾਇਆ ਜਦ ਉਹ ਹੋਸਟਲ ਵਿੱਚ ਪਹੁੰਚੇ ਤਾਂ ਲੜਕੀ ਦੀ ਲਾਸ਼ ਬੈਡ `ਤੇ ਪਈ ਹੋਈ ਸੀ ਅਤੇ ਦੁਪਟਾ ਪੱਖੇ ਨਾਲ ਬੰਨਿਆ ਹੋਇਆ ਸੀ।ਲੜਕੀ ਦੇ ਗਲੇ `ਤੇ ਖੂਨ ਅਤੇ ਜਖ੍ਹਮ ਦੇ ਨਿਸ਼ਾਨ ਸਨ।ਉਹਨਾਂ ਕਿਹਾ ਕਿ ਸਾਰੇ ਘਟਨਾਕ੍ਰਮ ਦੋਰਾਨ ਜਦ ਉਨਾਂ ਨੂੰ ਕਾਲਜ ਵਿੱਚ ਰਾਤ ਪੈ ਗਈ ਤਾਂ ਰਾਤ ਬਿਜਲੀ ਬੰਦ ਹੋਣ ਦੋਰਾਨ ਨਾ ਹੀ ਕੋਈ ਜਨਰੇਟਰ ਅਤੇ ਨਾ ਹੀ ਇਨਵਰਟਰ ਦੀ ਸਹੂਲਤ ਦੇਖੀ ਗਈ ।
ਸਥਿਤੀ ਦਾ ਜਾਇਜ਼ਾ ਲੈਣ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ `ਤੇ ਪਹੁੰਚੇ ਡੀ.ਐਸ.ਪੀ ਜੰਡਿਆਲਾ ਗੁਰਪ੍ਰਤਾਪ ਸਿੰਘ ਸਹੋਤਾ ਤੇ ਐਸ.ਐਚ.ਓ ਚਾਟੀਵਿੰਡ ਨੇ ਲਾਸ਼ ਨੂੰ ਪੋਸਟਮਾਰਟਮ ਲਈ ਅੰਮ੍ਰਿਤਸਰ ਭੇਜਣ ਉਪਰੰਤ ਦੱਸਿਆ ਕਿ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਹੋਵੇਗੀ।ਇਸ ਸਾਰੇ ਘਟਨਾਕ੍ਰਮ ਸਬੰਧੀ ਜਦ ਕਾਲਜ ਦੇ ਪ੍ਰਿੰਸੀਪਲ ਦਾ ਪੱਖ ਜਾਨਣਾ ਚਾਹਿਆ ਤਾਂ ਉਨਾਂ ਨੇ ਮੀਡੀਆ ਕਰਮੀਆਂ ਨਾਲ ਬਦਸਲੂਕੀ ਕਰਦੇ ਹੋਏ ਕੋਈ ਵੀ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।ਇਥੋਂ ਤੱਕ ਕਿ ਮੀਡੀਆ ਨੂੰ ਪਹਿਲਾਂ ਕਾਲਜ ਦੇ ਗੇਟ ਕੋਲ ਹੀ ਰੋਕਣ ਦੀ ਕੋਸ਼ਿਸ਼ ਕੀਤੀ ਗਈ ਅਤੇ ਫਿਰ ਹੋਸਟਲ ਦੇ ਕਮਰੇ ਵਿਚ ਫੋਟੋ ਲੈਣ ਤੋਂ ਰੋਕਣ ਅਤੇ ਕਿਸੇ ਨਾਲ ਵੀ ਗੱਲਬਾਤ ਕਰਨ ਤੋਂ ਮਨ੍ਹਾ ਕੀਤਾ ਜਾ ਰਿਹਾ ਸੀ।
Check Also
ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ
ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …
Punjab Post Daily Online Newspaper & Print Media