ਬਾਬਾ ਬਕਾਲਾ ਸਾਹਿਬ (ਚੌਂਕ ਮਹਿਤਾ), 24 ਅਪ੍ਰੈਲ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) –
ਫੀਲਡ ਪੱਤਰਕਾਰ ਐਸੋਸੀਏਸ਼ਨ ਸਬ-ਡਵੀਜਨ ਬਾਬਾ ਬਕਾਲਾ ਸਾਹਿਬ ਦੀ ਇਕ ਅਹਿਮ ਮੀਟਿੰਗ ਪ੍ਰਧਾਨ ਸ਼ੇਲਿੰਦਰਜੀਤ ਸਿੰਘ ਰਾਜਨ ਦੀ ਪ੍ਰਧਾਨਗੀ ਹੇਠ ਸੁਰਿੰਦਰਪਾਲ ਸਿੰਘ ਲੱਡੂ ਸਰਪੰਚ ਬਿਆਸ ਦੇ ਮੁੱਖ ਦਫਤਰ ਵਿਖੇ ਹੋਈ, ਜਿਸ ਵਿੱਚ ਸਬ ਡਵੀਜਨ ਬਾਬਾ ਬਕਾਲਾ ਸਾਹਿਬ ਦੀ ਸਾਲ 2017-18 ਲਈ ਕਰਵਾਈ ਗਈ ਚੋਣ ਵਿੱਚ ਸ਼ੇਲਿੰਦਰਜੀਤ ਸਿੰਘ ਰਾਜਨ ਪ੍ਰਧਾਨ ਨਿਯੁੱਕਤ ਕੀਤਾ ਗਿਆ। ਜਿੰਨਾਂ ਨੇ ਨਵੇਂ ਅਹੁਦੇਦਾਰਾਂ ਚੁਨਣ ਦੇ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਹਰਜੀਤਪ੍ਰੀਤ ਸਿੰਘ ਕੰਗ ਨੂੰ ਮੁੱਖ ਸਲਾਹਕਾਰ, ਅਤਰ ਸਿੰਘ ਤਰਸਿੱਕਾ ਨੂੰ ਸਰਪ੍ਰਸਤ, ਹਰਜੀਤ ਸਿੰਘ ਬੁਤਾਲਾ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ। ਜਦਕਿ ਸੁਰਿੰਦਰਪਾਲ ਸਿੰਘ ਲੱਡੂ, ਗੌਰਵ ਜੋਸ਼ੀ, ਅਮਰਜੀਤ ਸਿੰਘ ਬੁੱਟਰ, ਪਰਮਜੀਤ ਸਿੰਘ ਰੱਖੜਾ (ਸਾਰੇ ਸੀਨੀਅਰ ਮੀਤ ਪ੍ਰਧਾਨ), ਧਰਮਿੰਦਰ ਸਿੰਘ ਭੰਮਰਾ, ਜਗੀਰ ਸਿੰਘ ਸਫਰੀ, ਕੈਪਟਨ ਸਿੰਘ ਮਹਿਤਾ, ਨਰਿੰਦਰ ਰਾਏ, ਸੁਖਵਿੰਦਰ ਸਿੰਘ ਚਾਹਲ, ਮਨਦੀਪ ਧਰਦਿਉ (ਸਾਰੇ ਮੀਤ ਪ੍ਰਧਾਨ), ਰਣਜੀਤ ਸਿੰਘ ਸੰਧੂ (ਖਜ਼ਾਨਚੀ), ਲੱਖਾ ਸਿੰਘ ਅਜ਼ਾਦ (ਕਾਨੂੰਨੀ ਸਲਾਹਕਾਰ), ਬਲਵਿੰਦਰ ਸਿੰਘ ਅਠੌਲ਼ਾ (ਪ੍ਰੈਸ ਸੱਕਤਰ), ਗੁਰਪ੍ਰੀਤ ਸਿੰਘ ਧੰਜਲ (ਨਿੱਜੀ ਸਕੱਤਰ), ਜੋਗਿੰਦਰ ਸਿੰਘ ਮਾਣਾ, ਅਮਨਦੀਪ ਸਿੰਘ ਸ਼ਾਲੀਮਾਰ, ਸੁਰਜੀਤ ਸਿੰਘ ਬੁਤਾਲਾ, ਗੁਰਪ੍ਰੀਤ ਸਿੰਘ ਬਿਆਸ, ਬਲਜਿੰਦਰ ਸਿੰਘ ਰੰਧਾਵਾ, ਬਲਜੀਤ ਸਿੰਘ ਭੱਟੀ (ਸਾਰੇ ਸਕੱਤਰ), ਗੁਰਮੁੱਖ ਸਿੰਘ ਪੱਡਾ, ਨਿਰਮਲ ਸਿੰਘ ਸੰਘਾ, ਸਤਨਾਮ ਸਿੰਘ ਨੌਰੰਗਪੁਰੀ, ਜਸਵਿੰਦਰਪਾਲ ਸ਼ਰਮਾ (ਪ੍ਰਚਾਰ ਸਕੱਤਰ), ਸੁਰਜੀਤ ਸਿੰਘ ਫੇਰੂਮਾਨ, ਭੁਪਿੰਦਰ ਸਿੰਘ ਲੁੱਧੜ, ਵਰਿੰਦਰ ਸਿੰਘ ਬਾਊ (ਸਹਾਇਕ ਸਕੱਤਰ) ਤੋਂ ਇਲਾਵਾ ਨਵਜੋਤ ਸਿੰਘ ਤਰਸਿੱਕਾ, ਤੇਜਿੰਦਰ ਸਿੰਘ ਸੇਖੋਂ, ਕੁਲਦੀਪ ਸਿੰਘ ਮਹਿਤਾ, ਜਸਵਿੰਦਰ ਸਿੰਘ ਮਹਿਤਾ, ਤੇਜਿੰਦਰ ਸਿੰਘ ਬਿੱਟੂ, ਮਨਬੀਰ ਸਿੰਘ ਧੂਲਕਾ, ਡਾ: ਸੁਖਵਿੰਦਰ ਰਾਏ, ਅਮਨ ਬੱਲ, ਸੰਦੀਪ ਸਿੰਘ, ਦਲਜੀਤ ਰਾਜਨ, ਸਤਵਿੰਦਰ ਕਾਲੜਾ (ਸਾਰੇ ਮੈਂਬਰ ਵਰਕਿੰਗ ਕਮੇਟੀ) ਬਣਾਏ ਗਏ।ਇਸ ਮੌਕੇ ਬਾਬਾ ਬਕਾਲਾ ਸਾਹਿਬ ਤਹਿਸੀਲ ਪੱਧਰ ‘ਤੇ ਪ੍ਰੈਸ ਕਲੱਬ ਬਣਾਉਣ ਅਤੇ ਤਹਿਸੀਲ ਪੱਧਰੀ `ਮੌਜੂਦਾ ਪੱਤਰਕਾਰਤਾ` ਵਿਸ਼ੇ `ਤੇ ਸੈਮੀਨਾਰ ਕਰਵਾਉਣ ਸੰਬੰਧੀ ਵਿਚਾਰਾਂ ਹੋਈਆਂ।ਨਵੇਂ ਵਰ੍ਹੇ 2017-18 ਲਈ ਸਮੂਹ ਮੈਂਬਰਾਂ/ਅਹੁਦੇਦਾਰਾਂ ਨੂੰ ਨਵੇਂ ਸ਼ਨਾਖਤੀ ਕਾਰਡ ਜਾਰੀ ਕੀਤੇ ਜਾਣ ਦਾ ਮਤਾ ਵੀ ਪਾਸ ਕੀਤਾ ਗਿਆ।
Check Also
ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media