Tuesday, October 13, 2026

ਚੀਫ ਖਾਲਸਾ ਦੀਵਾਨ `ਸਾਂਝੀ ਰਸੋਈ` ਲਈ ਹਰ ਮਹੀਨੇ 30,000 ਦਾ ਪਾਵੇਗਾ ਯੋਗਦਾਨ

ਅੰਮ੍ਰਿਤਸਰ, 25 ਅਪ੍ਰੈਲ (ਪੰਜਾਬ ਪੋਸਟ  ਜਗਦੀਪ ਸਿੰਘ ਸੱਗੂ) – PPN2504201705ਚੀਫ ਖਾਲਸਾ ਦੀਵਾਨ ਪ੍ਰਧਾਨ ਚਰਨਜੀਤ ਸਿੰਘ ਚੱਢਾ ਤੇ ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਵਲੋਂ ਬੁਲਾਈ ਗਈ ਅਹਿਮ ਮੀਟਿੰਗ `ਚ ਵਿਸ਼ੇਸ਼ ਤੌਰ ਤੇ ਪੁੱਜੇ ।ਮੀਟਿੰਗ ਦੌਰਾਨ ਰੈਡ ਕਰਾਸ ਸੁਸਾਇਟੀ ਵਲੋਂ ਜਿਲਾ ਪ੍ਰਸ਼ਾਸਨ ਦੀ ਦੇਖ -ਰੇਖ ਹੇਠ ਅੰਮ੍ਰਿਤਸਰ ਵਿਖੇ ਜਰੂਰਤਮੰਦ ਗਰੀਬਾਂ ਲਈ ਪੈਕ ਕੀਤਾ ਗਿਆ ਸਾਫ ਸੁਥਰਾ ਪੌਸ਼ਟਿਕ ਖਾਣਾ ਸਿਰਫ 10 ਰਪਏ ਵਿਚ ਦੇਣ ਤਹਿਤ `ਸਾਂਝੀ ਰਸੋਈ` ਦੀ ਯੋਜਨਾ ਸ਼ੁਰੂ ਕਰਨ ਬਾਰੇ ਵਿਚਾਰਾਂ ਕੀਤੀਆਂ ਗਈਆਂ।ਪ੍ਰਧਾਨ ਚਰਨਜੀਤ ਸਿੰਘ ਚੱਢਾ ਨੇ ਮਨੁੱਖਤਾ ਦੀ ਸੇਵਾ ਹਿੱਤ ਜਿਲਾ ਪ੍ਰਸ਼ਾਸਨ ਦੀ ਇਸ ਪਹਿਲਕਦਮੀ ਲਈ ਭਰਪੂਰ ਸ਼ਲਾਘਾ ਕੀਤੀ ਅਤੇ ਇਸ ਪ੍ਰਾਜੈਕਟ ਵਿਚ ਚੀਫ ਖਾਲਸਾ ਦੀਵਾਨ ਵਲੋਂ ਹਰ ਮਹੀਨੇ 30,000 ਰੁਪਏ ਦਾ ਯੋਗਦਾਨ ਪਾਉਣ ਦੀ ਜਿੰਮੇਦਾਰੀ ਚੁੱਕੀ।ਉਹਨਾਂ ਆਸ ਪ੍ਰਗਟ ਕੀਤੀ ਕਿ ਅੰਮ੍ਰਿਤਸਰ ਵਿਖੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਦੁਆਰਾ ਸ਼ੁਰੂ ਕੀਤਾ ਗਿਆ ਗਿਆ ਇਹ ਉਪਰਾਲਾ ਗਰੀਬੀ ਤੇ ਭੁੱਖ ਦੀ ਮਾਰ ਸਹਿ ਰਹੇ ਜਰੂਰਤਮੰਦ ਦਿਹਾੜੀਦਾਰ ਕਮਜੋਰ ਵਰਗ ਲਈ ਵਰਦਾਨ ਸਾਬਿਤ ਹੋਵੇਗਾ।
ਚਰਨਜੀਤ ਸਿੰਘ ਚੱਢਾ ਅਨੁਸਾਰ ਪਹਿਲਾਂ ਵੀ ਚੀਫ ਖਾਲਸਾ ਦੀਵਾਨ ਵਲੋਂ ਗੁਰੁ ਨਾਨਕ ਹਸਪਤਾਲ ਵਿਖੇ ਸਥਿਤ ਸ੍ਰੀ ਗੁਰੁ ਹਰਿ ਰਾਇ ਸਾਹਿਬ ਸਰ੍ਹਾਂ ਵਿਚ ਮਰੀਜਾਂ ਦੇ ਰਿਸ਼ਤੇਦਾਰਾਂ  ਲਈ ਰਹਿਣ ਸਹਿਣ  ਦਾ ਪ੍ਰਬੰਧ ਮੁਫਤ ਕੀਤਾ ਜਾਂਦਾ ਹੈ। ਚੀਫ ਖਾਲਸਾ ਦੀਵਾਨ ਸ਼ੈਂਟਰਲ ਖਾਲਸਾ ਯਤੀਮਖਾਨਾ ਵਿਚ ਵੀ ਬੱਚਿਆਂ  ਦੇ ਖਾਣ ਪੀਣ, ਰਹਿਣ ਸਹਿਣ, ਪੜਾਈ ਤੇ ਉਪਰੰਤ ਉਹਨਾਂ ਨੂੰ ਆਰਥਿਕ ਰੂਪ ਵਿਚ ਆਤਮ ਨਿਰਭਰ ਕਰਨ ਦਾ ਹਰ ਸੰਭਵ ਉਪਰਾਲਾ ਕੀਤਾ ਜਾਂਦਾ ਹੈ।ਉਹਨਾਂ ਦਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਰੇਂ ਵੀ ਚੀਫ ਖਾਲਸਾ ਦੀਵਾਨ ਬਜਟ ਵਿਚ ਪੰਜਾਬ ਸਰਕਾਰ ਵਲੋਂ ਚੀਫ ਖਾਲਸਾ ਦੀਵਾਨ ਨੂੰ ਸੌਂਪੇ ਗਏ ਤਿੰਂਨ ਆਦਰਸ਼ ਸਕੂਲਾਂ ਲਈ 3 ਕਰੋੜ 80 ਲੱਖ ਰੁਪਏ ਵਿਦਿਆਰਥੀਆਂ ਦੀਾਂ ਯੁਨੀਫਾਰਮਾਂ, ਮਿਡ ਡੇਅ ਮੀਲ ਤੇ ਕਿਤਾਬਾਂ ਲਈ ਰੱਖੇ ਗਏ ਹਨ।ਇਸ ਤੋਂ ਇਲਾਵਾ ਚੀਫ ਖਾਲਸਾ ਦੀਵਾਨ ਅਧੀਨ ਗੋਲਡਨ ਐਵਿਨਿਉ ਤੇ ਬਸੰਤ ਐਵਿਨਿਉ ਬ੍ਰਾਂਚਾਂ ਦੇ ਚੱਲ ਰਹੇ ਸਕੂਲਾਂ ਵਿਚ ਸ਼ਾਮ ਵੇਲੇ ਗਰੀਬ ਬੱਚਿਆਂ ਲਈ ਫ੍ਰੀ ਸਕੂਲ ਚਲਾਏ ਜਾ ਰਹੇ ਹਨ। ਜਿਥੇ ਉਹਨਾਂ ਨੂੰ ਮਾਹਿਰ ਅਧਿਆਪਕਾਂ ਦੁਆਰਾ ਪੜਾਈ ਦੇ ਨਾਲ ਨਾਲ ਯੁਨੀਫਾਰਮਾਂ, ਕਿਤਾਬਾਂ ਦੇ ਪੜਾਈ ਸੰਬੰਧੀ ਸਾਰੀਆਂ ਸਹੂਲਤਾਂ ਮੁਫਤ ਦਿੱਤੀਆਂ ਜਾਂਦੀਆਂ ਹਨ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ਫਾਰਮਾਸਿਸਟ ਦਿਵਸ ਦੇ ਸਬੰਧ ’ਚ ਸੈਮੀਨਾਰ ਅਤੇ ਰੈਲੀ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ ਫਾਰਮੇਸੀ ਵੱਲੋਂ ‘ਸਿਹਤਮੰਦ …

Leave a Reply