ਅੰਮਿ੍ਰਤਸਰ, 25 ਅਪ੍ਰੈਲ (ਪੰਜਾਬ ਪੋਸਟ-ਸੁਖਬੀਰ ਸਿੰਘ) –
ਡਿਪਟੀ ਕਮਿਸ਼ਨਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸ਼੍ਰੀਮਤੀ ਪ੍ਰੀਤੀ ਯਾਦਵ, ਆਈ.ਏ.ਐਸ, ਐਸ.ਡੀ.ਐਮ. ਅੰਮਿ੍ਰਤਸਰ-1 ਦੀਆਂ ਹਦਾਇਤਾਂ ਅਨੁਸਾਰ ਜਿਲਾ ਪੱਧਰ `ਤੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਮਲੇਰੀਆ/ਡੇਗੂ/ਚਿਕਨਗੁਨੀਆ ਦੀ ਰੋਕਥਾਮ ਲਈ ਜਾਗਰੂਕ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੇ ਤਹਿਤ ਅੱਜ ਵਿਸ਼ਵ ਮਲੇਰੀਆਂ ਰੋਕਥਾਮ ਦਿਵਸ ਸੀਨੀਅਰ ਸੈਕੰਡਰੀ ਸਕੂਲ, ਕੋਟ ਖਾਲਸਾ ਬਲਾਕ ਵੇਰਕਾ ਵਿਖੇ ਮਨਾਇਆ ਗਿਆ।ਇਸ ਤੋ ਇਲਾਵਾ ਸੀਨੀਅਰ ਸੈਕੰਡਰੀ ਸਕੂਲ, ਨਵਾਂ ਕੋਟ ਤੇ ਸੀਨੀਅਰ ਸੈਕੰਡਰੀ ਸਕੂਲ, ਡੈਮ ਗੰਜ, ਸੀਨੀਅਰ ਸੈਕੰਡਰੀ ਸਕੂਲ, ਗੁਮਟਾਲਾ ਅਤੇ ਵਿਜੈ ਨਗਰ ਵਿਖੇ ਮਲੇਰੀਆ/ਡੇਗੂ/ਚਿਕਨਗੁਨੀਆ ਦੀ ਰੋਕਥਾਮ ਕਰਨ ਸਬੰਧੀ ਸਕੂਲੀ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਸਲਵਿੰਦਰ ਸਿੰਘ ਸਮਰਾ ਜਿਲਾ ਸਿੱਖਿਆ ਅਫ਼ਸਰ ਨੇ ਬੱਚਿਆਂ ਨੂੰ ਦੱਸਿਆ ਕਿ ਘਰਾਂ ਵਿੱਚ ਡੇਂਗੂ ਤੋ ਬੱਚਣ ਲਈ ਸਭ ਤੋ ਜਿਆਦਾ ਜਰੂ੍ਰਰੀ ਹੈ ਕਿ ਮੱਛਰ ਦੀ ਪੈਦਾਵਾਰ ਨੂੰ ਹੀ ਰੋਕਿਆ ਜਾਵੇ, ਕਿੳਂੁਕਿ ਇਲਾਜ ਨਾਲੋ ਪ੍ਰਹੇਜ ਜਿਆਦਾ ਜਰੂਰੀ ਹੈ।ਉਨਾਂ ਕਿਹਾ ਕਿ ਨਕਾਰਾ ਸਮਾਨ ਛੱਤ `ਤੇ ਸੁਟਣ ਦੀ ਬਜ਼ਾਏ ਨਸ਼ਟ ਕੀਤਾ ਜਾਵੇ।ਬੱਚਿਆਂ ਨੂੰ ਡੇਂਗੂ ਅਤੇ ਚਿਕਨਗੁਨੀਆਂ ਦੀ ਬੀਮਾਰੀਆਂ ਬਾਰੇ ਬਹੁਤ ਵਿਸਥਾਰ ਢੰਗ ਨਾਲ ਦਸਿਆ ਅਤੇ ਅਪੀਲ ਕੀਤੀ ਕਿ ਸਕੂਲ `ਚ ਪੂਰੀ ਬਾਹਵਾਂ ਦੇ ਕੱਪੜੇ ਪਹਿਨੇ ਜਾਣ ਅਤੇ ਮੱਛਰ ਭਜਾਉਣ ਵਾਲੀਆਂ ਕਰੀਮਾ ਆਦਿ ਦਾ ਇਸਤੇਮਾਲ ਵੀ ਕੀਤਾ ਜਾਵੇ। ਉਨਾ ਨੇ ਕਿਹਾ ਕੀ ਡੇਂਗੂ ਇਕ ਵਾਇਰਲ ਬੁਖਾਰ ਹੈ ਜੋ ਕਿ ਏਡੀਜ ਅਜਿਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਪੈਦਾ ਹੰਦਾ ਹੈ। ਜਿਸ ਦੇ ਲੱਛਣ ਤੇਜ਼ ਸਿਰਦਰਦ ਅਤੇ ਤਜ਼ ਬੁਖਾਰ, ਮਾਸ ਪੇਸ਼ੀਆਂ ਅਤੇ ਜੋੜਾਂ ਦਾ ਦਰਦ, ਅੱਖਾਂ ਦੇ ਪਿਛਲੇ ਹਿੱਸੇ `ਚ ਦਰਦ, ਉਲਟੀਆਂ, ਨੱਕ-ਮੂੰਹ ਅਤੇ ਮਸੂੜਿਆਂ ਵਿਚੋ ਖੂਨ ਵਗਣਾ ਆਦੀ ਹੈ। ਡੈਂਗੂ ਬੁਖਾਰ ਦੇ ਸ਼ੱਕ ਹੋਣ, ਦੀ ਸੂਰਤ ਵਿਚ ਤੂਰੰਤ ਸਰਕਾਰੀ ਹਸਪਤਾਲ ਤੋ ਹੀ ਫਰੀ ਚੈਕਅੱਪ ਅਤੇ ਇਲਾਜ ਕਰਵਾਉਣ। ਇਸ ਮੁਹਿੰਮ ਵਿੱਚ ਉੱਪ-ਜਿਲਾ ਸਿਖਿਆ ਅਫਸਰ ਐ.ਸਿ.) ਅੰਮਿ੍ਰਤਸਰ ਸ਼੍ਰੀਮਤੀ ਭੁਪਿੰਦਰ ਕੌਰ ਰੰਧਾਵਾ ਨੇ ਵੀ ਸ਼ਿਰਕਤ ਕੀਤੀ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media