
ਅੰਮ੍ਰਿਤਸਰ, 25 ਅਪ੍ਰੈਲ (ਪੰਜਾਬ ਪੋਸਟ- ਅਮਨ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਬਾਬਾ ਦੀਪ ਸਿੰਘ (ਲੜਕੇ) ਵਿਖੇ ਪ੍ਰਸਿੱਧ ਆਰਟਿਸਟ ਬਲਜਿੰਦਰ ਸਿੰਘ ਮਾਨ ਨੇ ਆਪਣੀ ਖੂਬਸੂਰਤ ਪੇਂਟਿੰਗ (ਵਿੱਦਿਆ-ਪਰਉਪਕਾਰੀ) ਪ੍ਰਿੰਸੀਪਲ ਮੋਨਿਕਾ ਨੂੰ ਭੇਂਟ ਕੀਤੀ। ਇਸੇ ਸਕੂਲ ਵਿੱਚ ਬਤੌਰ ਅਧਿਆਪਕ ਸੇਵਾ ਨਿਭਾਅ ਰਹੇ ਬਲਜਿੰਦਰ ਸਿੰਘ ਮਾਨ ਪਿਛਲੇ 13 ਸਾਲਾਂ ਤੋਂ ਰੰਗਾਂ ਅਤੇ ਬੁਰਸ਼ ਨਾਲ ਚਿੱਤਰ ਚਿਤਰਦਿਆਂ ਸਮਾਜ ਨੂੰ ਸੇਧ ਦਿੰਦੇ ਆ ਰਹੇ ਹਨ। ਬੇਟੀ ਬਚਾਓ, ਬੇਟੀ ਪੜ੍ਹਾਓ ਆਦਿ ਤੋਂ ਇਲਾਵਾ ਕਈ ਸਮਾਜਿਕ ਅਲਾਮਤਾਂ ਵਿਰੁੱਧ ਰੰਗਾਂ ਨਾਲ ਸੰਦੇਸ਼ ਦੇਣ ਵਾਲਾ ਮਾਨ ਅਜੋਕੇ ਯੁੱਗ ਵਿਚ ਵਿੱਦਿਆ ਹਰੇਕ ਮਨੁੱਖ ਲਈ ਜਰੂਰੀ ਉੱਤੇ ਵੀ ਮਨਮੋਹਕ ਚਿੱੱਤਰ ਬਣਾ ਚੁੱਕਾ ਹੈ।ਪ੍ਰਿੰਸੀਪਲ ਮੋਨਿਕਾ ਨੇ ਇਸ ਕਾਰਜ ਬਾਰੇ ਬਲਜਿੰਦਰ ਸਿੰਘ ਮਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਬਲਜਿੰਦਰ ਸਿੰਘ ਬਹੁਤ ਮਿਹਨਤੀ ਤੇ ਉੱਚੀ-ਸੁੱਚੀ ਸੋਚ ਵਾਲੇ ਅਧਿਆਪਕ ਹਨ, ਜਿੰਨਾਂ ਤੋਂ ਸਕੂਲ ਨੂੰ ਬਹੁਤ ਆਸ ਹੈ।ਬਲਜਿੰਦਰ ਸਿੰਘ ਮਾਨ ਨੇ ਉਮਦਿ ਜਤਾਈ ਕਿ ਇਹ ਪੇਂਟਿੰਗ ਹਮੇਸ਼ਾਂ ਸਕੂਲੀ ਵਿਦਿਆਰਥੀਆਂ ਨੂੰ ਵਿੱਦਿਆ ਪ੍ਰਾਪਤ ਕਰਨ ਲਈ ਪ੍ਰੇਰਿਤ ਕਰੇਗੀ।ਇਸ ਮੌਕੇ ਦਲਜੀਤ ਸਿੰਘ, ਕੰਵਲਜੀਤ ਕੌਰ, ਮਨਜੀਤ ਭੁੱਲਰ, ਸੰਤੋਖ ਸਿੰਘ, ਹਰਜੀਤ ਕੌਰ ਆਦਿ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media