Friday, October 2, 2026

14 ਭੱਠਿਆਂ ਦੇ ਸੈਂਕੜੇ ਮਜ਼ਦੂਰਾਂ ਨੇ ਦਿੱਤਾ ਵਿਸ਼ਾਲ ਧਰਨਾ

ਸਮਰਾਲਾ, 25 ਅਪ੍ਰੈਲ (ਪੰਜਾਬ ਪੋਸਟ- ਕੰਗ) – ਅੱਜ ਐਸ.ਡੀ.ਐਮ ਸਮਰਾਲਾ ਦੇ ਦਫਤਰ ਵਿਖੇ ਸਮਰਾਲਾ ਇਲਾਕੇ ਕਰੀਬ 14 ਭੱਠਿਆਂ ਦੇ ਸੈਂਕੜੇ ਮਜ਼ਦੂਰਾਂ ਨੇ ਵਿਸ਼ਾਲ ਧਰਨਾ ਦਿੱਤਾ। ਜਿਸ ਦੌਰਾਨ ਮਜ਼ਦੂਰਾਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਐਸ. ਡੀ. ਐਮ. ਸਮਰਾਲਾ ਨੂੰ ਮੰਗ ਪੱਤਰ ਵੀ ਦਿੱਤਾ। ਇਸ ਮੌਕੇ ਮਜ਼ਦੂਰਾਂ ਨੇ ਆਪਣੀਆਂ ਮੰਗਾਂ ਸਬੰਧੀ ਦੱਸਦੇ ਹੋਏ  ਸੀਟੂ ਦੇ ਸੂਬਾ ਕਮੇਟੀ ਮੈਂਬਰ ਅਮਰ ਨਾਥ ਅਤੇ ਪਰਮਿੰਦਰ ਕੁਮਾਰ ਸੂਬਾ ਮੈਂਬਰ ਭੱਠਾ ਮਜ਼ਦੂਰ  ਯੂਨੀਅਨ ਨੇ ਕਿਹਾ ਕਿ  ਮਜ਼ਦੂਰਾਂ ਨੂੰ ਭੱਠਿਆਂ ਤੇ ਕੰਮ ਕਰਦਿਆਂ ਨੂੰ ਕਾਫੀ ਸਮਾਂ ਹੋ ਗਿਆ ਹੈ, ਪ੍ਰੰਤੂ ਭੱਠਾ ਮਾਲਕ ਉਨਾਂ ਨੂੰ ਸਰਕਾਰੀ ਰੇਟਾਂ ਮੁਤਾਬਿਕ ਅਦਾਇਗੀ ਨਹੀਂ ਕਰ ਰਹੇ, ਜਿਸ ਨਾਲ ਉਨਾਂ ਦੇ ਘਰਾਂ ਦਾ ਗੁਜਾਰਾ ਚੱਲਣਾ ਬਹੁਤ ਮੁਸ਼ਕਿਲ ਹੋ ਗਿਆ ਹੈ। ਉਨਾਂ ਨੇ ਮੰਗ ਪੱਤਰ ਰਾਹੀਂ  ਕਿਰਤ ਵਿਭਾਗ  ਸਾਡੀ ਬਣਦੀ ਉਜਰਤ ਦੀ ਤੁਰੰਤ ਅਦਾਇਗੀ ਕਰਵਾਏ ਅਤੇ ਮਜ਼ਦੂਰਾਂ ਨੂੰ ਸਰਕਾਰੀ ਰੇਟ ਅਨੁਸਾਰ ਅਦਾਂਿੲਗੀ ਕੀਤੀ ਜਾਵੇ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਉਹ ਅਣਮਿੱਥੇ ਸਮੇਂ ਲਈ ਹੜਤਾਲ ਕਰ ਦੇਣਗੇ। ਇਸ ਤੋਂ ਇਲਾਵਾ ਉਨਾਂ ਨੇ ਮਜ਼ਦੂਰਾਂ ਦੀਆਂ ਹੋਰ ਮੰਗਾਂ ਸਬੰਧੀ ਦੱਸਦਿਆਂ ਕਿਹਾ ਕਿ ਭੱਠਿਆਂ ਤੇ ਪੀਣ ਵਾਲੇ ਪਾਣੀ ਦਾ ਪਬੰਧ, ਲੈਟਰੀਨ, ਬਾਥਰੂਮਾਂ ਦਾ ਯੋਗ ਪ੍ਰਬੰਧ ਕੀਤਾ ਜਾਵੇ। ਬਿਜਲੀ ਦਾ ਪ੍ਰਬੰਧ ਕੀਤਾ ਜਾਵੇ, ਫਸਟ ਏਡ ਦਾ ਪ੍ਰਬੰਧ ਕੀਤਾ ਜਾਵੇ।
ਇਸ ਤੋਂ ਇਲਾਵਾ ਪ੍ਰੋਵੀਡੈਂਟ ਫੰਡ ਅਤੇ ਈ. ਐਸ. ਆਈ. ਲਾਗੂ ਕਰਵਾਈ ਜਾਵੇ। ਉਨਾਂ ਅੱਗੇ ਕਿ ਸਾਰੇ ਭੱਠਾ ਮਾਲਕ ਸਰਕਾਰੀ ਰੇਟਾਂ ਅਨੁਸਾਰ ਮਜ਼ਦੂਰਾਂ ਦੀ ਉਜਰਤਾਂ ਦੇਣ। ਪਿਛਲੇ ਕਾਫੀ ਚਿਰ ਤੋਂ ਭੱਠਾ ਮਾਲਕ ਮਜ਼ਦੂਰਾਂ ਨੂੰ ਆਪਣੇ ਹਿਸਾਬ ਨਾਲ ਰੇਟ ਦੇ ਕੇ ਲੱਖਾਂ ਰੁਪਏ ਦੀ ਕਮਾਈ ਕਰ ਰਹੇ ਹਨ। ਭੱਠਾ ਮਜਦੂਰਾਂ ਤੋਂ ਮੰਗ ਪੱਤਰ ਪ੍ਰਾਪਤ ਕਰਦੇ ਹੋਏ ਐਸ. ਡੀ. ਐਮ. ਮੈਡਮ ਨੇ ਕਿਹਾ ਕਿ ਮਜ਼ਦੂਰਾਂ ਦੀਆਂ ਮੁਸ਼ਕਿਲਾਂ ਸਬੰਧੀ ਕਿਰਤ ਵਿਭਾਗ ਦੇ ਅਧਿਕਾਰੀ ਦੇ ਡਿਊਟੀ ਲਗਾ ਕੇ ਮਜ਼ਦੂਰਾਂ ਨਾਲ ਹੋ ਰਹੇ ਧੱਕੇ ਸਬੰਧੀ ਜਾਂਚ ਕੀਤੀ ਜਾਵੇਗੀ ਅਤੇ ਮਜ਼ਦੂਰਾਂ ਦੇ ਬਣਦੇ ਹੱਕ ਜਲਦੀ ਹੀ ਦਿਵਾਏ ਜਾਣਗੇ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply