ਅੰਮ੍ਰਿਤਸਰ, 25 ਅਪ੍ਰੈਲ (ਪੰਜਾਬ ਪਸਟ- ਜਗਦੀਪ ਸਿੰਘ ਸੱਗੂ) –
ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਵਿਸ਼ਵ ਪੁਸਤਕ ਦਿਵਸ ਅਵਸਰ `ਤੇ ਵਿਸ਼ੇਸ਼ ਪ੍ਰਾਥਨਾ ਸਭਾ ਦਾ ਆਯੋਜਨ ਕੀਤਾ ਗਿਆ।ਜਿਸ ਦੌਰਾਨ ਪੁਸਤਕ ਦਿਵਸ ਦੀ ਮਹੱਤਤਾ ਬਾਰੇ ਜਾਣੂ ਕਰਵਾਉਂਦਿਆਂ ਬੱਚਿਆਂ ਨੇ ਦੱਸਿਆ ਕਿ ਇਸ ਦਿਵਸ ਕਾ ਆਯੋਜਨ ਸੰਯੁਕਤ ਰਾਸ਼ਟਰ ਦੇ ਸਿਖਿਆ ਸੰਗਠਨ ਯੂਨੈਸਕੋ ਵਲੋਂ ਕੀਤਾ ਜਾਂਦਾ ਹੈ।ਇਸ ਦਾ ਉਦੇਸ਼ ਨੌਜਵਾਨਾਂ ਵਿੱਚ ਕਿਤਾਬਾਂ ਪੜਣ ਦੀ ਜਗਿਆਸਾ ਪੈਦਾ ਕਰਨਾ ਹੈ।ਸਕੂਲੀ ਬੱਚਿਆਂ ਨੇ ਸਮਾਚਾਰ ਪੱਤਰ ਤੇ ਕਿਤਾਬਾਂ ਦੇ ਕਵਰ ਬਨਾਏ ਅਤੇ ਪ੍ਰਸਿੱਧ ਲੇਖਕਾਂ ਦੀਆਂ ਪੰਕਤੀਆਂ ਕਲਾਤਮਕ ਰੂਪ ਵਿੱਚ ਪੇਸ਼ ਕੀਤਾ।ਅਧਿਆਪਕਾਂ ਨੇ ਵਿਦਿਆਰਥੀਆਂ ਨਾਲ ਮਿਲ ਕੇ ਕਿਤਾਬਾਂ ਪੜਣ ਲਈ ਸਮਾਂ ਕੱਢਿਆ ।
ਸਕੂਲ ਪ੍ਰਿੰਸੀਪਲ ਅੰਜਨਾ ਗੁਪਤਾ ਨੇ ਆਪਣੇ ਸਬੋਧਨ ਵਿੱਚ ਕਿਹਾ ਕਿ ਪੁਸਤਕਾਂ ਮਨੁੱਖ ਦੀਆਂ ਸੱਚੀਆਂ ਮਿਤਰ ਤੇ ਗਿਆਨ ਦਾ ਭੰਡਾਰ ਹੁੰਦੀਆਂ ਹਨ।ਇਸ ਲਈ ਪੁਸਤਕਾਂ ਤੋਂ ਚੰਗੀ ਸਿਖਿਆ ਹਾਸਲ ਕਰਕੇ ਜੀਵਨ ਨੂੰ ਸਫਲ ਬਨਾਇਆ ਜਾ ਸਕਤਾ ਹੈੈ।ਪ੍ਰਿੰਸੀਪਲ ਅਮਜ਼ਨਾ ਨੇ ਕਿਹਾ ਕਿ ਕਿਤਾਬਾਂ ਵਿਰਾਸਤ ਤੇ ਸੰਸਕ੍ਰਿਤੀ ਦਾ ਖਜਾਨਾ ਹਨ, ਜਿੰਨਾਂ ਨੂੰ ਪੜਣ ਨਾਲ ਬੌਧਿਕ ਗਿਆਨ ਵਿੱਚ ਵਾਧਾ ਹੁੰਦਾ ਹੈ।ਉਨਾਂ ਕਿਹਾ ਕਿ ਜੀਵਨ ਤਾਂ ਹਮੇਸ਼ਾਂ ਸਿੱਖਣ ਦੀ ਪ੍ਰਕਿਰਆ ਹੈ ਅਤੇ ਸਿੱਖਣ ਦੀ ਕੋਈ ਉਮਰ ਵੀ ਨਹੀਂ ਹੁੁੰਦੀ, ਇਸ ਲਈ ਬਚਿਆਂ ਨੂੰ ਕਿਤਾਬਾਂ ਨੂੰ ਆਪਣਾ ਸੱਚਾ ਸਾਥੀ ਬਣਾ ਕੇ ਪੜਣ ਦੀ ਆਦਤ ਪਾਉਣੀ ਚਾਹੀਦੀ ਹੈ।ਮੈਡਮ ਅੰਜ਼ਨਾ ਨੇ ਹੋਰ ਕਿਹਾ ਕਿ ਵਿਦਿਆਰਥੀਆਂ ਨੂੰ ਵਿਦਿਅਕ ਸਲੇਬਸ ਦੀਆਂ ਕਿਤਾਬਾਂ ਤੋਂ ਇਲਾਵਾ ਗਿਆਨ ਵਧਾਉਣ ਵਾਲੀਆਂ ਪੁਸਤਕਾਂ ਵੀ ਪੜਣੀਆਂ ਚਾਹੀਦੀਆਂ ਹਨ, ਜੋ ਭਵਿੱਖ ਵਿੱਚ ਪ੍ਰਤੀਯੋਗਤਾਵਾਂ ਸਮੇਂ ਸਫਲ ਸਹਾਇਕ ਸਿੱਧ ਹੁੰਦੀਆਂ ਹਨ ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media