Tuesday, September 29, 2026

ਐਕਟਿਵਾ `ਤੇ ਜਾ ਰਹੇ ਪਤੀ ਪਤਨੀ ਨੂੰ ਟੱਰਕ ਨੇ ਮਾਰੀ ਫੇਟ- ਪਤਨੀ ਦੀ ਮੌਤ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸਥਾਨਕ ਸੁਲਤਾਨਵਿੰਡ ਰੋਡ ਸਥਿਤ ਚੌਕ ਡਰੰਮਾ ਵਾਲਾ ਬਜਾਰ ਨੇੜੇ ਇਕ ਤੇਜ਼ ਰਫਤਾਰ ਟਰੱਕ ਵਲੋਂ ਫੇਟ ਮਾਰ ਦੇਣ  ਨਾਲ ਐਕਟਿਵਾ ਸਵਾਰ ਔਰਤ ਦੀ ਬੀਤੀ ਰਾਤ ਮੌਤ ਹੋਣ ਦੀ ਖਬਰ ਹੈ।ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਏ.ਐਸ.ਆਈ ਬਲਵਿੰਦਰ ਸਿੰਘ ਅਟਵਾਲ ਨੇ ਦੱਸਿਆ ਕਿ ਡਰਮਾਂ ਵਾਲਾ ਬਜਾਰ ਵਾਸੀ ਤਰਲੋਚਨ ਸਿੰਘ ਆਪਣੀ ਪਤਨੀ ਸੁਰਿੰਦਰ ਕੌਰ ਸਮੇਤ ਐਕਟਿਵਾ `ਤੇ ਸਵਾਰ ਹੋ ਕੇ ਘਰ ਤੋਂ ਸੁਲਤਾਨਵਿੰਡ ਗੇਟ ਵੱਲ ਜਾ ਰਹੇ ਸਨ ਅਤੇ ਜਦ ਉਹ ਸੜਕ ਪਾਰ ਕਰ ਰਹੇ ਸਨ ਤਾਂ ਪਿੰਡ ਸੁਲਤਾਨਵਿੰਡ ਵਲੋਂ ਆ ਰਹੇ ਇੱਕ ਟਰੱਕ ਨੰਬਰ ਪੀ.ਬੀ 02-ਡਬਲਿਯੂ.ਵਾਈ-9992 ਨੇ ਉਨਾਂ ਨੂੰ ਫੇਟ ਮਾਰ ਦਿੱਤੀ।ਜਿਸ ਨਾਲ ਐਕਟਿਵਾ `ਤੇ ਪਿਛੇ ਬੈਠੀ ਤਕਰੀਬਨ 60 ਸਾਲਾ ਅੋਰਤ ਸੁਰਿੰਦਰ ਕੌਰ ਦੀ ਮੌਤ ਹੋ ਗਈ।
ਏ.ਐਸ.ਆਈ ਬਲਵਿੰਦਰ ਸਿੰਘ ਨੇ ਦੱਸਿਆ ਹੈ ਕਿ ਮ੍ਰਿਤਕਾ ਅੋਰਤ ਸੁਰਿੰਦਰ ਕੌਰ ਦੇ ਪਤੀ ਤਰਲੋਚਨ ਸਿੰਘ ਵਲੋਂ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਦੇ ਅਧਾਰ `ਤੇ ਹਾਦਸੇ ਸਮੇਂ ਮੌਕੇ `ਤੇ ਕਾਬੂ ਕੀਤੇ ਗਏ ਟਰੱਕ ਡਰਾਇਵਰ ਵਿਰੱਧ ਥਾਣਾ ਸੁਲਤਾਨਵਿੰਡ ਵਿਖੇ ਆਈ.ਪੀ.ਸੀ ਦੀ ਧਾਰਾ 304-ਏ, 279, 388, 427 ਅਧੀਨ ਕੇਸ ਦਰਜ਼ ਕਰਨ ਉਪਰੰਤ ਮ੍ਰਿਤਕ ਸੁਰਿੰਦਰ ਕੌਰ ਦਾ ਪੋਸਟਮਾਟਰਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਦੇ ਸਪੁੱਰਦ ਕਰ ਦਿੱਤੀ ਹੈ ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply