ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) –
ਸਥਾਨਕ ਰਣਜੀਤ ਐਵੀਨਿਊ ਸੈਕਟਰ-4 ਦੇ ਵਸਨੀਕਾਂ ਵੱਲੋ` ਰੱਖੇ ਗਏ ਸਵਾਗਤੀ ਸਮਾਰੋਹ ਦੌਰਾਨ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸ਼ਾਨਦਾਰ ਜਿੱਤ ਦਿਵਾਉਣ `ਤੇ ਇਲਾਕਾ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰੀ ਹਸਪਤਾਲ ਕੇਵਲ ਗਰੀਬਾਂ ਲਈ ਹੀ ਨਹੀ`, ਬਲਕਿ ਅਮੀਰ ਸ਼ਹਿਰੀਆਂ ਨੂੰ ਵੀ ਲੋੜ ਪੈਣ ਤੇ ਸਰਕਾਰੀ ਹਸਪਤਾਲਾਂ ਦੀਆਂ ਸੇਵਾਵਾਂ ਦਾ ਲਾਭ ਲੈਣਾ ਚਾਹੀਦਾ ਹੈ।ਉਨਾਂ ਦੱਸਿਆ ਕਿ ਗੁਰੂ ਨਾਨਕ ਦੇਵ ਹਸਪਤਾਲ ਦੀ ਸੀ.ਟੀ ਸਕੈਨ ਮਸ਼ੀਨ ਇਕ ਹਫਤੇ ਤੋ` ਪਹਿਲਾਂ ਚਾਲੂ ਹੋ ਜਾਵੇਗੀ ਅਤੇ ਕੇਵਲ 1100 ਰੁਪਏ ਦੀ ਸੱਸਤੀ ਫੀਸ ਨਾਲ ਸਾਰੇ ਸਰੀਰ ਦਾ ਸਕੈਨ ਹੋ ਜਾਂਦਾ ਹੈ।
ਐਮ.ਪੀ ਔਜਲਾ ਨੇ ਪਾਰਲੀਮੈ`ਟ ਵਿੱਚ ਆਪਣੀ ਕਾਰਗੁਜਾਰੀ ਬਾਰੇ ਦਸੱਦਿਆਂ ਕਿਹਾ ਕਿ ਆਪਣੇ ਪਲੇਠੇ ਭਾਸ਼ਣ ਵਿੱਚ ਹੀ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋ` ਟੋਰਾਂਟੋ, ਵੈਨਕੂਵਰ ਅਤੇ ਲੰਡਨ ਆਦਿ ਯੂਰਪੀ ਸ਼ਹਿਰਾਂ ਲਈ ਉਡਾਣਾਂ ਸ਼ੁਰੂ ਕਰਨ ਦਾ ਮੁੱਦਾ ਬੜੇ ਜੋਰਦਾਰ ਢੰਗ ਨਾਲ ਉਠਾਇਆ।ਦੂਜੇ ਭਾਸ਼ਣ ਵਿੱਚ ਅੰਮ੍ਰਿਤਸਰ ਵਿਖੇ ਵਰਲਡ ਕਲਾਸ ਸੈਂਟਰਲ ਯੂਨੀਵਰਸਿਟੀ ਦੀ ਪ੍ਰਵਾਨਗੀ ਹੋਣ ਦੇ ਬਾਅਦ ਸਥਾਪਤ ਨਾ ਕਰਨ ਦਾ ਮੁੱਦਾ ਉਭਾਰਿਆ।ਇਸ ਤੋ` ਇਲਾਵਾ ਉਨ੍ਹਾਂ ਨੇ ਵਿਦੇਸ਼ਾਂ ਵਿੱਚ ਜਾਨ ਗਵਾ ਲੈਣ ਵਾਲਿਆਂ ਦੀਆਂ ਲਾਸ਼ਾਂ ਭਾਰਤ ਲਿਆਉਣ ਅਤੇ ਵਿਦੇਸ਼ਾਂ ਵਿੱਚ ਗੈਰ-ਭਾਰਤੀਆਂ ਨੂੰ ਉਥੇ ਪੱਕੇ ਕਰਵਾਉਣ ਲਈ ਭਾਰਤ ਸਰਕਾਰ ਵੱਲੋ` ਜਰੂਰੀ ਕਾਰਵਾਈ ਕਰਨ ਦੀ ਮੰਗ ਉਠਾਈ।ਅੰਮ੍ਰਿਤਸਰ ਵਿਖੇ ਪ੍ਰਵਾਨਿਤ ਕੇ`ਦਰੀ ਸੰਸਥਾਵਾਂ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈ`ਟ (ਆਈ.ਆਈ.ਐਮ) ਅਤੇ ਪੋਸਟ ਗਰੈਜੂਏਟ ਇੰਸਟੀਚਿਊਟ ਆਫ ਹੌਰਟੀਕਲਚਰ ਰਿਸਰਚ ਐਂਡ ਐਜੁਕੇਸ਼ਨ ਦੀ ਉਸਾਰੀ ਵਿੱਚ ਤੇਜੀ ਲਿਆਉਣ ਲਈ ਸਬੰਧਿਤ ਮੰਤਰੀਆਂ ਅਤੇ ਅਧਿਕਾਰੀਆਂ ਨੂੰ ਸਿਫਾਰਿਸ਼ ਵੀ ਕੀਤੀ।
ਮੌਕੇ `ਤੇ ਹਾਜਰ ਅੰਮ੍ਰਿਤਸਰ ਵਿਕਾਸ ਮੰਚ ਦੇ ਪ੍ਰਧਾਨ ਪਿ੍ਰੰ. ਕੁਲਵੰਤ ਸਿੰਘ ਅਣਖੀ ਦੀ ਅਪੀਲ `ਤੇ ਆਈ.ਆਈ.ਐਮ ਦੇ ਕੈਂਪਸ ਦੀ ਉਸਾਰੀ ਅਤੇ ਉਸ ਸੰਸਥਾ ਵਿੱਚ ਰੈਗੂਲਰ ਡਾਇਰੈਕਟਰ, ਫੈਕਲਟੀ ਅਤੇ ਬਾਕੀ ਸਟਾਫ ਨਿਯੁੱਕਤ ਕਰਾਉਣ, ਪੋਸਟ ਗਰੈਜੁਏਟ ਇੰਸਟੀਚਿਊਟ ਆਫ ਹੌਰਟੀਕਲਚਰ ਰਿਸਰਚ ਐ`ਡ ਐਜੁਕੇਸ਼ਨ, ਘਰਿੰਡਾ ਵਿਖੇ 1000 ਫੁੱਟ ਦੀ ਉਚਾਈ ਵਾਲੇ ਐਨਟੀਨੇ `ਤੇ 20 ਕਿਲੋਵਾਟ ਦਾ ਰੇਡੀਓ ਅਤੇ ਟੀ.ਵੀ ਟਰਾਂਸਮੀਟਰ ਫਿਕਸ ਕਰਕੇ ਪ੍ਰਸਾਰਨ ਸ਼ੁਰੂ ਕਰਨ ਦਾ ਪੋ੍ਰਜੈਕਟ ਜਲਦੀ ਪੂਰਾ ਕਰਨ ਕਰਵਾਉਣ ਦਾ ਔਜਲਾ ਨੇ ਭਰੋਸਾ ਦਿੱਤਾ।
ਸੈਕਟਰ-4 ਦੇ ਪ੍ਰਧਾਨ ਇੰਜੀਨੀਅਰ ਗੁਰਦੀਪ ਸਿੰਘ ਨੇ ਇਸ ਸਮੇਂ ਵਿਧਾਇਕ ਸੁਨੀਲ ਦੱਤੀ ਨੂੰ ਦੇ ਮੰਗ ਪੱਤਰ ਸੌਂਪ ਕੇ ਕਲੌਨੀ ਨੂੰ ਪੁੱਡਾ ਦੇ ਪ੍ਰਬੰਧ ਵਿੱਚੋ` ਕੱਢ ਕੇ ਨਗਰ ਨਿਗਮ ਦੇ ਪ੍ਰਬੰਧ ਹੇਠ ਲਿਆਉਣ, ਕਲੌਨੀ ਦੀਆਂ ਸੜਕਾਂ `ਤੇ ਪ੍ਰੀਮਿਕਸ ਪਾਉਣ, ਬਰਸਾਤੀ ਪਾਣੀ ਦਾ ਨਿਕਾਸੀ, ਸੜਕਾਂ ਕਿਨਾਰੇ ਕੱਚੇ ਥਾਂ `ਤੇ ਟਾਈਲਾਂ ਲਾਉਣ, ਪਾਰਕਾਂ ਵਿੱਚਲੇ ਝੂਲਿਆਂ ਦੀ ਮੁਰੰਮਤ ਤੇ ਰੰਗ-ਰੋਗਨ ਕਰਨ, ਕਲੌਨੀ ਦੇ ਬਾਹਰ ਪੁੱਟੀ ਗਈ ਡਰੇਨ ਉਪਰ ਬਣਾਈ ਅਧੂਰੀ ਸੜਕ `ਤੇ ਪ੍ਰੀਮਿਕਸ ਪਾਉਣ, ਬਿਜਲੀ ਦੇ ਖਸਤਾ ਹਾਲ ਪੁਰਾਣੇ ਖੰਭਿਆਂ ਅਤੇ ਤਾਰਾਂ ਨੂੰ ਹਟਾ ਕੇ ਨਵੇ` ਖੰਭੇ ਅਤੇ ਤਾਰਾਂ ਪਾਉਣ ਦੀ ਮੰਗ ਕੀਤੀ।ਬਲਦੇਵ ਸਿੰਘ ਸੰਧੂ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ, ਜਦਕਿ ਪ੍ਰੋ. ਜਮੈਲ ਸਿੰਘ, ਡਾ. ਗਾਂਧੀ, ਐਸ.ਐਸ ਪੱਡਾ, ਐਚ.ਐਸ ਰੰਧਾਵਾ ਤੇ ਜਸਵੰਤ ਸਿੰਘ ਆਦਿ ਹਾਜਰ ਸਨ।
Check Also
ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ
ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …
Punjab Post Daily Online Newspaper & Print Media