ਫਾਜ਼ਿਲਕਾ, 26 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) -ਸਥਾਨਕ ਪੈੜੀਵਾਲ ਧਰਮਸ਼ਾਲਾ ਦੇ ਨੇੜੇ ਸਥਿਤ ਚੌਕ ਤੇ ਦੋ ਮੋਟਰ ਸਾਇਕਲਾਂ ਦੇ ਵਿਚਕਾਰ ਹੋਈ ਟੱਕਰ ਵਿਚ ਇੱਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਸਥਾਨਕ ਸਿਵਲ ਹਸਪਤਾਲ ਮਿ੍ਰਤਕ ਜਵਾਹਰ ਲਾਲ ਵਾਸੀ ਖਟੀਕਾ ਮੁਹੱਲਾ ਫਾਜ਼ਿਲਕਾ ਦੇ ਰਿਸ਼ਤੇਦਾਰ ਵਿਕਾਸ ਸਿੰਘ ਵਾਸੀ ਪਿੰਡ ਕਰਨੀਖੇੜਾ ਨੇ ਦੱਸਿਆ ਕਿ ਉਹ ਬੀਤੇ ਦਿਨ ਸਥਾਨਕ ਖਟੀਕਾ ਮੁਹੱਲਾ ਵਿਚ ਰਹਿਣ ਵਾਲੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਆਇਆ ਸੀ। ਉਸਨੇ ਦੱਸਿਆ ਕਿ ਦੁਪਹਿਰ ਲਗਭਗ 3 ਵਜੇ ਉਹ ਆਪਣੇ ਫੁੱਫੜ ਜਵਾਹਰ ਲਾਲ ਦੇ ਨਾਲ ਮੋਟਰ ਸਾਇਕਲ ਤੇ ਕਿਸੇ ਕੰਮ ਲਈ ਬਾਜਾਰ ਗਿਆ ਸੀ। ਜਦੋਂ ਉਹ ਦੋਵੇਂ ਸਥਾਨਕ ਪੈੜੀਵਾਲ ਧਰਮਸ਼ਾਲਾ ਦੇ ਨੇੜੇ ਸਥਿਤ ਚੌਕ ਤੇ ਪਹੁੰਚੇ ਤਾਂ ਚੌਕ ਦੇ ਇੱਕ ਪਾਸੇ ਸਥਿਤ ਘਾਹ ਮੰਡੀ ਵੱਲੋਂ ਆ ਰਹੇ ਮੋਟਰ ਸਾਇਕਲ ਜਿਸ ਤੇ ਤਿੰਨ ਨੋਜਵਾਨ ਸਵਾਰ ਸਨ ਨੇ ਉਨਾਂ ਦੇ ਮੋਟਰ ਸਾਇਕਲ ਵਿਚ ਟੱਕਰ ਮਾਰ ਦਿੱਤੀ। ਜਿਸ ਕਾਰਨ ਉਹ ਦੋਵੇਂ ਆਪਣੇ ਮੋਟਰ ਸਾਇਕਲ ਤੋਂ ਡਿੱਗ ਗਏ। ਟੱਕਰ ਹੋਣ ਕਾਨ ਉਸਦੇ ਫੁੱਫੜ ਜਵਾਹਰ ਲਾਲ ਦੇ ਸਿਰ ਵਿਚ ਸੱਟਾਂ ਲੱਗੀਆਂ। ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ ਅਤੇ ਕੁਝ ਸਮੇਂ ਬਾਅਦ ਉਸਦੇ ਰਿਸ਼ਤੇਦਾਰ ਜਵਾਹਰ ਲਾਲ ਦੀ ਮੌਤ ਹੋ ਗਈ। ਟੱਕਰ ਹੋਣ ਕਾਰਨ ਉਕਤ ਮੋਟਰ ਸਾਇਕਲ ਸਵਾਰ ਤਿੰਨੇ ਅਣਪਛਾਤੇ ਨੋਜਵਾਨ ਮੌਕੇ ਤੋਂ ਫਰਾਰ ਹੋ ਗਏ। ਮਿ੍ਰਤਕ ਜਵਾਹਰ ਲਾਲ ਦਾ ਅੱਜ ਸਥਾਨਕ ਸਿਵਲ ਹਸਪਤਾਲ ਵਿਚ ਪੋਸਟ ਮਾਰਟਮ ਕਰਵਾਇਆ ਗਿਆ। ਜਵਾਹਰ ਲਾਲ ਦੇ ਰਿਸ਼ਤੇਦਾਰ ਵਿਕਾਸ ਸਿੰਘ ਦੇ ਬਿਆਨਾ ਤੇ ਅਣਪਛਾਤੇ ਨੋਜਵਾਨਾਂ ਦੇ ਖਿਲਾਫ਼ ਭਾਰਤੀਦੰਡ ਸੰਹਿਤਾ ਦੀ ਧਾਰਾ 279/304ਏ/427 ਦੇ ਤਹਿਤ ਮਾਮਲਾ ਦਰਜ਼ ਕਰ ਲਿਆ ਹੈ।
Check Also
ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ
ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media