Monday, September 28, 2026

ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ

PPN2604201708 ਅੰਮ੍ਰਿਤਸਰ, 26 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਅਧੀਨ ਚਲ ਰਹੇ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ ਵਿਖੇ ਅੱਜ ਸਾਲਾਨਾ ਇਨਾਮ ਵੰਡ ਸਮਾਰੋਹ ਮੌਕੇ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਪੜ੍ਹੀ -ਲਿਖੀ ਬੇਟੀ ਘਰ ’ਚ ਖੁਸ਼ਹਾਲੀ ਤੇ ਸਮਾਜ ਦੇ ਕਲਿਆਣ ’ਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।ਉਨ੍ਹਾਂ ਕਿਹਾ ਕਿ ਲੜਕੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਜਿੱਥੇ ਉਹ ਰਾਣੀ ਝਾਂਸੀ ਦਾ ਵਾਂਗੂੰ ਮੁਸ਼ਕਿਲਾਂ ਦਾ ਡੱਟ ਕੇ ਸਾਹਮਣਾ ਕਰਦੀ ਹੈ, ਉੱਥੇ ਉਹ ਮਦਰ ਟਰੇਸਾ ਵਾਂਗੂੰ ਆਪਣੇ ਬੱਚਿਆਂ ’ਤੇ ਮਮਤਾ ਵੀ ਨਿਛਾਵਰ ਕਰਨ ਵਰਗੀ ਸੋਚ ਰੱਖਦੀ ਹੈ।

ਕਾਲਜ ਪ੍ਰਿੰਸੀਪਲ ਨਾਨਕ ਸਿੰਘ ਦੀ ਪ੍ਰਧਾਨਗੀ ਹੇਠ ਹੋਏ ਪ੍ਰੋਗਰਾਮ ਦਾ ਅਗਾਜ਼ ਇਸ ਤੋਂ ਪਹਿਲਾਂ ਛੀਨਾ ਵੱਲੋਂ ਸ਼ਮ੍ਹਾ ਰੌਸ਼ਨ ਕਰਕੇ ਕੀਤਾ ਗਿਆ, ਇਸ ਮੌਕੇ ਹੋਰਨਾਂ ’ਚ ਕੌਂਸਲ ਦੇ ਜੁਆਇੰਟ ਸਕੱਤਰ ਸਰਦੂਲ ਸਿੰਘ ਮੰਨਨ, ਖ਼ਾਲਸਾ ਕਾਲਜ ਆਫ਼ ਇੰਜੀਨੀਅਰ ਐਂਡ ਟੈਕਨਾਲੋਜੀ ਦੇ ਪ੍ਰਿੰਸੀਪਲ ਡਾ. ਅਮਰਪਾਲ ਸਿੰਘ, ਮੋਹਿੰਦਰ ਸਿੰਘ ਮੌਜ਼ੂਦ ਸਨ। ਉਪਰੰਤ ਵਿਦਿਆਰਥਣਾਂ ਦੁਆਰਾ ਸ਼ਬਦ ਗਾਇਨ ਕਰਕੇ ਇਨਾਮ ਵੰਡ ਸਮਾਰੋਹ ਦੀ ਸ਼ੁਰੂਆਤ ਕੀਤੀ ਗਈ। PPN2604201709
ਪ੍ਰੋਗਰਾਮ ਮੌਕੇ ਛੀਨਾ ਨੇ ਪ੍ਰਿੰ: ਨਾਨਕ ਸਿੰਘ ਨਾਲ ਮਿਲ ਕੇ ਐੱਮ. ਐੱਸ. ਸੀ., ਬੀ. ਸੀ.ਏ, ਬੀ.ਕਾਮ, ਬੀ. ਐਸ.ਸੀ (ਇਕਨਾਮਿਕਸ), ਬੀ. ਏ, ਐਮ.ਏ ਹਿਸਟਰੀ, ਐਮ.ਏ ਪੋਲੀਟੀਕਲ ਸਾਇੰਸ, ਡਿਪਲੋਮਾ ਇਨ ਸਟੀਚਿੰਗ ਐਂਡ ਟੇਲਰਿੰਗ, ਐਮ.ਐਸ.ਸੀ. ਸੀ.ਐਸ, ਬੀ.ਸੀ.ਏ, ਬੀ.ਐਸ.ਸੀ ਸਮੈਸਟਰ ਤੀਜਾ ਤੇ ਚੌਥਾ, ਪੀ.ਜੀ.ਡੀ.ਸੀ.ਏ, ਐਮ ਕਾਮ ਆਦਿ ਵਿਦਿਆਰਥਣਾਂ ਨੂੰ ਇਨਾਮ ਤਕਸੀਮ ਕਰਦਿਆਂ ਭਵਿੱਖ ’ਚ ਹੋਰਨਾਂ ਗਤੀਵਿਧੀਆਂ ਲਈ ਉਤਸ਼ਾਹਿਤ ਕੀਤਾ।
ਇਸ ਮੌਕੇ ਛੀਨਾ ਨੇ ਲੜਕੀਆਂ ਨੂੰ ਪੜ੍ਹਾਉਣ ਸਬੰਧੀ ਅਤੇ ਵਿੱਦਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ’ਚ ਹਿੱਸਾ ਪਾਉਣ ਲਈ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਮਾਜ ਦੀ ਉੱਨਤੀ ਤੇ ਤਰੱਕੀ ’ਚ ਕੁੜੀਆਂ ਦਾ ਖ਼ਾਸਾ ਯੋਗਦਾਨ ਹੈ, ਇਸ ਲਈ ਲੜਕਿਆਂ ਦੇ ਨਾਲ-ਨਾਲ ਆਪਣੀਆਂ ਬੇਟੀਆਂ ਨੂੰ ਘਰੇਲੂ ਕਾਰਜਾਂ ਦੇ ਨਾਲ ਉੱਚ ਤਾਲੀਮ ਵੀ ਦਿਵਾਉਣ ਲਈ ਯਤਨਸ਼ੀਲ ਰਹਿਣ।
ਇਸ ਮੌਕੇ ਪ੍ਰਿੰ: ਨਾਨਕ ਸਿੰਘ ਨੇ ਕਾਲਜ ਦੀਆਂ ਉਪਲਬੱਧੀਆਂ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਅੱਜ ਦਾ ਸਮਾਂ ਅਤਿ-ਆਧੁਨਿਕ ਤਕਨੀਕ ਨਾਲ ਭਰਪੂਰ ਹੈ।ਜਿਥੇ ਲੜਕੇ ਵੱਖ-ਵੱਖ ਕਿੱਤਿਆਂ ਰਾਹੀਂ ਸਮਾਜ ’ਚ ਵੱਡਮੁੱਲਾ ਹਿੱਸਾ ਪਾ ਰਹੇ ਹਨ, ਉਥੇ ਸਿੱਖਿਅਤ ਲੜਕੀਆਂ ਵੀ ਕਿਸੇ ਤੋਂ ਘੱਟ ਨਹੀਂ।ਉਨ੍ਹਾਂ ਇਸ ਮੌਕੇ ਸਮੂਹ ਹਾਜ਼ਰੀਨ ਨੂੰ ਜਾਣੂ ਕਰਵਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਕਾਲਜ ’ਚ ਦੂਰ-ਦੁਰਾਂਡੇ ਪਿੰਡਾਂ ਤੇ ਕਸਬਿਆਂ ਤੋਂ ਲੜਕੀਆਂ ਵਿੱਦਿਆ ਗ੍ਰਹਿਣ ਕਰਨ ਲਈ ਆਉਂਦੀਆਂ ਹਨ ਅਤੇ ਕਾਲਜ ਦੀ ਪ੍ਰਸਿੱਧੀ ’ਚ ਲਈ ਸਮੇਂ-ਸਮੇਂ ਹੋਣ ਵਾਲੇ ਪ੍ਰੋਗਰਾਮਾਂ ’ਚ ਆਪਣੀ ਸ਼ਾਨਦਾਰ ਕਾਬਲੀਅਤ ਦਾ ਮੁਜ਼ਾਹਰਾ ਕਰਕੇ ਨਾਮਣਾ ਖੱਟ ਰਹੀਆਂ ਹਨ।
ਇਸ ਮੌਕੇ ਪ੍ਰੋ: ਗਿਰੀਜਾ ਭੱਲਾ, ਪ੍ਰਿੰ: ਰਮਾ ਮਹਾਜਨ, ਪ੍ਰਿੰ: ਚਰਨਜੀਤ ਕੌਰ ਬਾਵਾ, ਸ੍ਰੀ ਸੁਨੀਲ ਗੁਪਤਾ, ਜੀ. ਪੀ ਸਿੰਘ, ਭੰਡਾਰੀ, ਮਨਮੋਹਨ ਸਿੰਘ, ਪ੍ਰਭਜੋਤ ਸਿੰਘ ਆਦਿ ਤੋਂ ਇਲਾਵਾ ਹੋਰ ਸਟਾਫ਼ ਤੇ ਵਿਦਿਆਰਥਣਾਂ ਮੌਜ਼ੂਦ ਸਨ। ਇਸ ਮੌਕੇ ਮੰਚ ਦੀ ਭੂਮਿਕਾ ਪ੍ਰੋ: ਭਾਰਤੀ ਗੁਪਤਾ, ਪ੍ਰੋ: ਕਾਨੂੰਪ੍ਰਿਯਾ, ਪ੍ਰੋ: ਅਮਨਦੀਪ ਕੌਰ ਅਤੇ ਪ੍ਰੋ: ਸੋਨੀਆ ਨੇ ਬਾਖ਼ੂਬੀ ਨਿਭਾਈ। ਇਸ ਮੌਕੇ ਵਿਦਿਆਰਥਣਾਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਗਿੱਧਾ, ਲੋਕ ਗੀਤ, ਸਾਜ਼ੀ ਤਾਣ ਆਦਿ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ।

Check Also

ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply