ਧੂਰੀ, 26 ਅਪ੍ਰੈਲ (ਪੰਜਾਬ ਪੋਸਟ- ਪ੍ਰਵੀਨ ਗਰਗ) –
ਸਥਾਨਕ ਸੰਗਰੂਰ ਰੋਡ ਉੱਪਰ ਸਥਿਤ ਗਰਗ ਪੈਲੇਸ ਵਿਖੇ ਜਾਦੂਗਰ-ਸ਼ੋਅ 29 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਜੋ ਕਿ ਲਗਾਤਾਰ 11 ਦਿਨ ਤੱਕ ਚੱਲੇਗਾ। ਇਹ ਜਾਣਕਾਰੀ ਦਿੰਦਿਆਂ ਸ਼ੋਅ ਦੇ ਮੈਨੇਜਰ ਰਾਹੁਲ ਕੁਮਾਰ ਨੇ ਦੱਸਿਆ ਕਿ ਇਸ ਸ਼ੋਅ ਵਿੱਚ ਮਸ਼ਹੂਰ ਜਾਦੂਗਰ ਐਸ.ਕੁਮਾਰ ਪਹੁੰਚ ਰਹੇ ਹਨ ਜੋ ਹਰ ਦਿਨ ਚੱਲਣ ਵਾਲੇ ਦੋ ਸ਼ੋਅ ਅਤੇ ਐਤਵਾਰ ਨੂੰ ਹੋਣ ਵਾਲੇ ਤਿੰਨ ਸ਼ੋਅ ਦੌਰਾਨ ਆਪਣੀ ਕਲਾ ਨਾਲ ਜਾਦੂਈ ਕਰਤੱਬ ਦਿਖਾਉਣਗੇ।ਜ਼ਿਕਰਯੋਗ ਹੈ ਕਿ ਜਾਦੂਗਰ ਐਸ.ਕੁਮਾਰ ਆਪਣੀ ਇਸ ਕਲਾ ਨਾਲ ਉੱਤਰਪ੍ਰਦੇਸ਼, ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਹੋਰ ਕਈ ਰਾਜਾਂ ਵਿੱਚ ਜਾ ਕੇ ਲੋਕਾਂ ਨੂੰ ਉਤਸਾਹਿਤ ਕਰ ਚੁੱਕੇ ਹਨ ਅਤੇ ਹੁਣ ਲੋਕਾਂ ਦੇ ਜਾਦੂ ਪ੍ਰਤੀ ਘਟ ਰਹੇ ਧਿਆਨ ਕਾਰਨ ਪੰਜਾਬ ਵਿੱਚ ਵੀ ਵੱਖ-ਵੱਖ ਥਾਂਵਾਂ `ਤੇ ਇਹ ਸ਼ੋਅ ਲਗਾ ਕੇ ਲੋਕਾਂ ਦੇ ਮਾਨਸਿਕ ਤਨਾਅ ਨੂੰ ਕੁਝ ਹੱਦ ਤੱਕ ਘੱਟ ਕਰਨਾ ਹੈ।
Check Also
ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ
ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …
Punjab Post Daily Online Newspaper & Print Media