ਧੂਰੀ, 27 ਅਪ੍ਰੈਲ (ਪੰਜਾਬ ਪੋਸਟ- ਪ੍ਰਵੀਨ ਗਰਗ) –
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਹਾਂਗੀਰ-ਕਹੇਰੂ ਵਿਖੇ ਪ੍ਰਿੰਸੀਪਲ ਸ਼੍ਰੀਮਤੀ ਸੁਖਜੀਤ ਕੌਰ ਸੋਹੀ ਦੀ ਅਗੁਵਾਈ ਵਿੱਚ ਸਕੂਲੀ ਵਿਦਿਆਰਥੀਆਂ ਵੱਲੋਂ ਨਸ਼ਾ ਵਿਰੋਧੀ ਜਾਗਰੂਕਤਾ ਰੈਲੀ ਕੱਢੀ ਗਈ ਅਤੇ ਬੱਚਿਆਂ ਦੇ ਲੇਖ, ਕਵਿਤਾ ਅਤੇ ਪੇਟਿੰਗ ਮੁਕਾਬਲੇ ਵੀ ਕਰਵਾਏ ਗਏ।ਮਿਡਲ ਗਰੁੱਪ ਦੇ ਲੇਖ ਮੁਕਾਬਲਿਆਂ ਵਿੱਚ ਨਜ਼ੀਰ ਬੀਬੀ, ਰਮਨਜੋਤ ਕੌਰ, ਰਮਨਦੀਪ ਕੌਰ ਅਤੇ ਸੈਕੰਡਰੀ ਗਰੁੱਪ ਵਿੱਚ ਅਮਨਦੀਪ ਕੌਰ, ਅਵਨੀਤ ਕੌਰ, ਕੋਮਲਪ੍ਰੀਤ ਕੌਰ ਅਤੇ ਮਿਡਲ ਗਰੁੱਪ ਦੇ ਕਵਿਤਾ ਮੁਕਾਬਲਿਆਂ ਵਿੱਚ ਜਸ਼ਨਪ੍ਰੀਤ ਸਿੰਘ, ਰਮਨਦੀਪ ਕੌਰ, ਸਨਪ੍ਰੀਤ ਸਿੰਘ ਅਤੇ ਸੀਨੀਅਰ ਗਰੁੱਪ ਵਿੱਚ ਅਵਨੀਤ ਕੌਰ, ਜਸਮੀਤ ਕੌਰ, ਅਮਨਦੀਪ ਕੌਰ ਅਤੇ ਮਿਡਲ ਗਰੁੱਪ ਦੇ ਪੇਟਿੰਗ ਮੁਕਾਬਲਿਆਂ ਵਿੱਚ ਜਸ਼ਨਦੀਪ ਕੌਰ, ਰਮਨਦੀਪ ਕੌਰ, ਦਲਵੀਰ ਸਿੰਘ ਅਤੇ ਸੀਨੀਅਰ ਗਰੁੱਪ ਵਿੱਚ ਅਮਨ ਪ੍ਰਕਾਸ਼, ਜਸਵਿੰਦਰ ਸਿੰਘ ਅਤੇ ਸੰਦੀਪ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।ਇਸ ਮੌਕੇ ਸੁਖਜੀਤ ਕੌਰ ਸੋਹੀ, ਹਰਦੀਪ ਸਿੰਘ ਭੂਦਨ, ਕਰਮਜੀਤ ਸਿੰਘ ਨੌਧਰਾਣੀ, ਮੀਨਾਕਸ਼ੀ ਰਾਣੀ, ਮਲਕੀਤ ਸਿੰਘ ਆਦਿ ਹਾਜ਼ਰ ਸਨ।
Check Also
ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ
ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …
Punjab Post Daily Online Newspaper & Print Media