ਧੂਰੀ, 27 ਅਪ੍ਰੈਲ (ਪੰਜਾਬ ਪੋਸਟ- ਪ੍ਰਵੀਨ ਗਰਗ) – ਥਾਣਾ ਸਿਟੀ ਧੂਰੀ ਦੇ ਨਵੇਂ ਆਏ ਐਸ.ਐਚ.ਓ ਗੁਰਮੀਤ ਸਿੰਘ ਵੱਲੋਂ ਟਰੱਕ ਯੂਨੀਅਨ ਦੇ ਪ੍ਰਧਾਨ ਕਮਲ ਧੂਰਾ ਦੀ ਹਾਜ਼ਰੀ ਵਿੱਚ ‘ਦੀ ਧੂਰੀ ਟਰੱਕ ਓਪਰੇਟਰ ਯੂਨੀਅਨ’ ਦੇ ਡਰਾਈਵਰਾਂ ਨਾਲ ਵੀ ਟ੍ਰੈਫਿਕ ਨਿਯਮਾਂ ਸਬੰਧੀ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ।ਜਿਸ ਵਿੱਚ ਦਿਨ-ਬ-ਦਿਨ ਵੱਧ ਰਹੇ ਸੜਕ ਹਾਦਸਿਆਂ ਦੇ ਸਬੰਧ ਵਿੱਚ ਵਿਸਤਾਰ ਨਾਲ ਗੱਲਬਾਤ ਕਰਦਿਆਂ ਗੁਰਮੀਤ ਸਿੰਘ ਨੇ ਡਰਾਈਵਰਾਂ ਨੂੰ ਇਹ ਅਪੀਲ ਕੀਤੀ ਕਿ ਉਹ ਟਰੱਕ ਸੜਕ ‘ਤੇ ਖੜੇ ਕਰਨ ਮੌਕੇ ਪਾਰਕਿੰਗ ਲਾਈਟਾਂ ਨੂੰ ਯਕੀਨੀ ਬਣਾਉਣ ਅਤੇ ਟਰੱਕ ਵਿੱਚ ਕਿਸੇ ਕਿਸਮ ਦੀ ਖਰਾਬੀ ਆ ਜਾਣ ‘ਤੇ ਸੜਕ ‘ਤੇ ਖੜੇ ਟਰੱਕ ਦੇ ਘੱਟੋ-ਘੱਟ 50 ਫੁੱਟ ਪਿੱਛੇ ਤਿਕੋਨ ਦੇ ਨਿਸ਼ਾਨ ਵਾਲਾ ਇਸ਼ਾਰਾ ਦਿਖਾਉਣ।ਉਨਾਂ ਟਰੱਕ ਦੇ ਪਿੱਛੇ ਡਾਲੇ ਦੇ ਅਕਾਰ ਦੀ ਲੰਬਾਈ ਚੌੜਾਈ ਵਾਲੀ ਰੇਡੀਅਮ ਪੱਟੀ ਡਾਲੇ ‘ਤੇ ਲਗਾਉਣ ਵਾਲੀ ਗੱਲ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਫਿਲਮ ਦੀ ਮੱਦਦ ਨਾਲ ਰਾਤ ਵੇਲੇ ਵਾਪਰਣ ਵਾਲੇ ਹਾਦਸੇ ਵੀ ਘੱਟ ਹੋ ਸਕਦੇ ਹਨ।ਉਹਨਾਂ ਡਰਾਈਵਰ ਭਰਾਵਾਂ ਨੂੰ ਨਸ਼ਾ ਕਰਕੇ ਅਤੇ ਤੇਜ਼ ਰਫਤਾਰ ਗੱਡੀ ਨਾ ਚਲਾਉਣ ਸਬੰਧੀ ਵੀ ਪ੍ਰੇਰਣਾ ਦਿੱਤੀ। ਇਸ ਮੌਕੇ ਟਰੱਕ ਯੂਨੀਅਨ ਦੇ ਮੀਤ ਪ੍ਰਧਾਨ ਕੁਲਦੀਪ ਸਿੰਘ, ਮੁੱਖ ਮੁਨਸ਼ੀ ਪਰਮਜੀਤ ਸਿੰਘ ਅਤੇ ਕਾਂਸਟੇਬਲ ਹਰਿੰਦਰਜੀਤ ਸਿੰਘ ਆਦਿ ਵੀ ਹਾਜ਼ਰ ਸਨ।
Check Also
ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ
ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …
Punjab Post Daily Online Newspaper & Print Media