Tuesday, April 7, 2026

ਪਾਣੀ ਵਿਚ ਫਲੋਰਾਇਡ ਦੀ ਮਾਤਰਾ ਵੱਧ ਹੋਣ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਕੀਤਾ ਜਾਗਰੂਕ

PPN2704201712ਫਾਜ਼ਿਲਕਾ, 27 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਿਵਲ ਸਰਜ਼ਨ ਫਾਜ਼ਿਲਕਾ ਡਾ. ਸੁਰਿੰਦਰ ਕੁਮਾਰ ਦੇ ਹੁਕਮਾਂ ਮੁਤਾਬਕ ਅਤੇ ਪੀਐਚਸੀ ਜੰਡ ਵਾਲਾ ਭੀਮੇਸ਼ਾਹ ਦੇ ਐਸ.ਐਮ.ਓ. ਡਾ. ਬਬੀਤਾ ਦੀ ਪ੍ਰਧਾਨਗੀ ਵਿਚ ਪੀਐਚਸੀ ਜੰਡਵਾਲਾ ਭੀਮੇਸ਼ਾਹ ਵਿਚ ਇੱਕ ਮੀਟਿੰਗ ਦਾ ਅਯੋਜਨ ਕੀਤਾ ਗਿਆ।ਮੀਟਿੰਗ ਦੌਰਾਨ ਬੀਤੇ ਦਿਨ ਜ਼ਿਲ੍ਹਾ ਪੱਧਰ ਤੇ ਬਲਾਕ ਜੰਡ ਵਾਲਾ ਭੀਮੇਸ਼ਾਹ ਦੇ 13 ਪਿੰਡਾਂ ਦੇ ਪਾਣੀ ਦੇ ਸੈਂਪਲ ਲਏ ਗਏ ਸਨ ਸਬੰਧੀ ਆਈ ਰਿਪੋਟ ਵਿਚ ਉਕਤ ਪਿੰਡਾਂ ਦੇ ਪਾਣੀ ਵਿਚ ਫਲੋਰਾਈਡ ਦੀ ਮਾਤਰਾ ਵੱਧ ਪਾਈ ਗਈ ਹੈ ਸਬੰਧੀ ਦੱਸਿਆ ਗਿਆ।
ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਹੈਲਥ ਸੁਪਰਵਾਇਜ਼ਰ ਸੁਮਨ ਕੁਮਾਰ ਅਤੇ ਬੀਈਈ ਪੂਜਾ ਨੇ ਫਲੋਰਾਇਡ ਦੀ ਮਾਤਰਾ ਨਾਲ ਹੋਣ ਵਾਲੇ ਨੁਕਸਾਨ ਜਿਵੇਂ ਜੋੜਾਂ ਦਾ ਦਰਦ, ਵਾਲਾਂ ਦਾ ਡਿੱਗਣਾ, ਦੰਦਾਂ ਦਾ ਡਿੱਗਣਾ ਆਦਿ ਸਬੰਧੀ ਜਾਣਕਾਰੀ ਦਿੱਤੀ ਗਈ।ਉਨ੍ਹਾਂ ਕਿਹਾ ਕਿ ਲੋਕ ਖਰਾਬ ਪਾਣੀ ਨਾ ਪੀਣ ਅਤੇ ਸਾਫ਼ ਪਾਣੀ ਦਾ ਪੀਣ ਤਾਕਿ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ।ਉਨ੍ਹਾਂ ਕਿਹਾ ਕਿ ਖਰਾਬ ਪਾਣੀ ਸਬੰਧੀ ਜਿੜਨ੍ਹਾਂ ਘਰਾ ਦੀਆਂ ਲਿਸਟਾਂ ਆਈਆਂ ਹਨ ਉਨ੍ਹਾਂ ਘਰਾਂ ਵਿਚ ਆਸ਼ਾ ਵਰਕਰ ਜਾਕੇ ਉੋਕਤ ਪਰਿਵਾਰਕ ਮੈਂਬਰਾਂ ਨੂੰ ਪਾਣੀ ਵਿਚ ਫਲੋਰਾਇਡ ਸਬੰਧੀ ਜਾਗਰੂਕ ਕਰਨਗ। ਇਸ ਮੌਕੇ ਓਮ ਪ੍ਰਕਾਸ਼, ਜਸਪਾਲ ਸਿੰਘ, ਲਖਵਿੰਦਰ ਸਿੰਘ ਅਤੇ ਸਮੂਹ ਆਸ਼ਾ ਵਰਕਰ ਅਤੇ ਏਐਨਐਚਮ ਹਾਜ਼ਰ ਸਨ।

Check Also

ਰੇਲਵੇ ਸਟੇਸ਼ਨ ਰਮਦਾਸ ਦੇ ਅਧੁਨਿਕੀਕਰਨ ਲਈ ਕੇਂਦਰੀ ਰੇਲ ਮੰਤਰਾਲੇ ਕੋਲ ਜੋਰ ਸ਼ੋਰ ਨਾਲ ਉਠਾਇਆ ਮੁੱਦਾ -ਧਾਲੀਵਾਲ

ਅੰਮ੍ਰਿਤਸਰ, 6 ਅਪ੍ਰੈਲ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ ਕੁਲਦੀਪ ਸਿੰਘ …

Leave a Reply