Tuesday, November 24, 2026

ਖਾਲਸਾ ਅਕੈਡਮੀ ਮਹਿਤਾ ਵਿਖੇ ਹਾਕੀ ਟੂਰਨਾਮੈਂਟ ਸ਼ਾਨੋ ਸੌਕਤ ਅਰੰਭ

PPN2704201719ਚੌਂਕ ਮਹਿਤਾ, 27 ਅਪ੍ਰੈਲ (ਜੋਗਿੰਦਰ ਸਿੰਘ ਮਾਣਾ) – ਦਮਦਮੀ ਟਕਸਾਲ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਅਤੇ ਭਾਈਜੀਵਾ ਸਿੰਘ ਦੀ ਰਹਿਨੁਮਾਈ ਹੇਠ ਚਲ ਰਹੀ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਅਕੈਡਮੀ ਵਿਖੇ ਅੱਜ ਹਾਕੀ ਟੂਰਨਾਮੈਂਟਪੂਰੀ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋਏ ਜਿਸ ਦਾ ਫਾਈਨਲ 29 ਅਪ੍ਰੈਲ ਨੂੰ ਕਰਵਾਇਆ ਜਾ ਰਿਹਾ ਹੈ।ਇਸ ਟੂਰਨਾਮੈਂਟ ਦਾ ਸ਼ੁਭ ਅਰੰਭ ਬਾਬਾ ਅਜੀਤ ਸਿੰਘ ਮੁੱਖੀ ਤਰਨਾ ਦਲ ਚੌਂਕ ਮਹਿਤਾ ਤੇ ੳੇੁਹਨਾਂ ਨਾਲ ਪੁੱਜੇ ਜਥੇ. ਜਰਨੈਲ ਸਿੰਘ, ਪ੍ਰਿੰ. ਮੈਡਮ ਹਰਜਿੰਦਰ ਕੌਰ ਬੱਲ, ਵਾਈਸ ਪ੍ਰਿੰ. ਸ੍ਰ. ਹਰਜੋਤ ਸਿੰਘ, ਸੁਪਰਡੈਂਟ ਸ੍ਰ. ਬਾਜ਼ ਸਿੰਘ, ਡੀ ਪੀਗੁਰਦੀਪ ਸਿੰਘ, ਬਾਬਾ ਬਹੋੜ ਸਿੰਘ ਆਦਿ ਨੇ ਖੇਡਾਂ ਦੀ ਸ਼ੁਰੂਅਤ ਗੁਬਾਰੇ ਛੱਡ ਕੇ ਕਰਵਾਈ ਤੇ ਆਈਆਂ ਹੋਈਆਂ ਹਾਕੀ ਦੀਆਂ ਟੀਮਾਂ ਨੂੰ ਅਸ਼ਰੀਵਾਦ ਦਿਤਾ।ਇਸ ਮੈਚ ਵਿੱਚ ਅੱਜ 11 ਲੜਕਿਆ ਤੇ 5 ਲੜਕੀਆ ਦੀਆ ਟੀਮਾਂ ਨੇ ਹਿੱਸਾ ਲਿਆ।ਇਸ ਮੌਕੇ ਕੋਚ ਹਰਭਜਨ ਸਿੰਘ ਰੰਧਾਵਾ, ਕੋਚ ਬਲਜਿੰਦਰ ਸਿੰਘ, ਪ੍ਰਿੰ. ਦਿਲਬਾਗ ਸਿੰਘ, ਡਾ. ਵਿਸ਼ਾਲਵੀਰ ਸਿੰਘ, ਕੈਪਟਨ ਸਤਨਾਮ ਸਿੰਘ, ਬਸੰਤ ਸਿੰਘ, ਕਾਬਲ ਸਿੰਘ ਆਦਿ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।

Check Also

ਪੱਤਰਕਾਰ ਅਮਰਜੀਤ ਸਿੰਘ ਭਾਟੀਆ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ 25 ਨਵੰਬਰ ਨੂੰ

ਅੰਮ੍ਰਿਤਸਰ, 24 ਨਵੰਬਰ (ਜਗਦੀਪ ਸਿੰਘ ਸੱਗੂ) – ਉਘੇ ਆਜ਼ਾਦੀ ਘੁਲਾਟੀਏ ਅਤੇ ਪੰਜਾਬੀ ਕਵੀ ਸਵ. ਵੀਰ …

Leave a Reply