ਧੂਰੀ, 28 (ਪੰਜਾਬ ਪੋਸਟ- ਪ੍ਰਵੀਨ ਗਰਗ) – ਬ੍ਰਾਹਮਣ ਸਭਾ (ਰਜਿ.) ਧੂਰੀ ਵਲੋਂ ਵਿਸ਼ਨੂੰ ਦੇ 6ਵੇਂ ਅਵਤਾਰ ਪਰਸ਼ੂ ਰਾਮ ਜਿਅੰਤੀ ਬਾਗੜੀਆਂ ਰੋਡ ਤੇ ਸਥਿਤ ਪੰਚਵਟੀ ਮੰਦਿਰ ਵਿੱਖੇ ਮਨਾਈ ਗਈ ।ਹਵਨ ਯੱਗ ਤੋਂ ਬਾਦ ਸ਼੍ਰੀ ਰਾਮਾਇਣ ਦੀ ਕਥਾ ਸੁਣਾਈ ਗਈ।ਇਸ ਮੌਕੇ ਵਿਸ਼ੇਸ਼ ਤੋਰ ਤੇ ਪੁਹੰਚੇ ਸੇਵਾ ਮੁਕਤ ਏ.ਡੀ.ਸੀ.ਬਲਵੰਤ ਸਿੰਘ ਸ਼ੇਰਗਿਲ ਨੇ ਭਗਵਾਨ ਪਰਸ਼ੂ ਰਾਮ ਦੇ ਧਰਮ ਪ੍ਰਤੀ ਕੀਤੇ ਕੰਮਾਂ ਵਾਰੇ ਚਾਨਣ ਪਾਇਆ। ਬ੍ਰਾਹਮਣ ਸਭਾ ਦੇ ਪ੍ਰਧਾਨ ਤਰਸੇਮ ਸ਼ਰਮਾ ਨੇ ਦਸਿਆ ਕਿ ਪੰਚਵੱਟੀ ਮੰਦਿਰ ਪ੍ਰਾਚੀਨ ਮੰਦਿਰ ਹੈ ਜਿੱਥੇ ਭਗਵਾਨ ਪਰਸ਼ੂ ਰਾਮ ਦੀ ਮੂਰਤੀ ਸਥਿਤ ਹੈ। ਇਥੇ ਹਰ ਸਾਲ ਪਰਸ਼ੂ ਰਾਮ ਜਿਅੰਤੀ ਬੜੀ ਧੂਮ ਧਾਮ ਨਾਲ ਮਨਾਈ ਜਾਂਦੀ ਹੈ। ਇਸ ਦਿਨ ਭਗਵਾਨ ਪਰਸ਼ੂ ਰਾਮ ਦੀ ਪੂਜਾ ਅਰਚਨਾ ਕੀਤੀ ਜਾਂਦੀ ਹੈ।ਇਸ ਮੌਕੇ ਸਭਾ ਦੇ ਸਥਾਪਕ ਸ਼ਿਵ ਕੁਮਾਰ ਲੋਮਸ ਨੇ ਭਗਵਾਨ ਪਰਸ਼ੂਰਾਮ ਦੀ ਇਤਿਹਾਸਕ ਜੀਵਨੀ ਵਾਰੇ ਵੀ ਚਾਨਣਾ ਪਾਇਆ ।ਇਸ ਮੌਕੇ ਪੁਸ਼ਪਿੰਦਰ ਅਤਰੀ, ਸ਼ਾਮ ਲਾਲ ਸ਼ਰਮਾ,ਅਸ਼ੋਕ ਸ਼ਰਮਾਂ, ਰਾਮ ਗੋਪਾਲ ਸ਼ਰਮਾ, ਬਲਦੇਵ ਕਿਸ਼ਨ, ਸਾਬਕਾ ਪ੍ਰਧਾਨ ਹੰਸ ਰਾਜ ਸ਼ਰਮਾ, ਟਰੱਕ ਯੂਨੀਅਨ ਦਾ ਪ੍ਰਧਾਨ ਕਮਲ ਧੂਰਾ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਸੁਖਪਾਲ ਸ਼ਰਮਾ,ਮਹਾਸ਼ਯਾ ਸੋਮ ਪਰਕਾਸ਼, ਸ਼ਸ਼ੀ ਕੁਮਾਰ, ਪੰਡਿਤ ਰਾਜਪਤ ਰਾਏ, ਰਾਮੇਸ਼੍ਵਰ ਦਾਸ, ਨਰੇਸ਼ ਕੁਮਾਰ ਕਾਲਾ ਵੀ ਹਾਜਰ ਸਨ।
Check Also
ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …
Punjab Post Daily Online Newspaper & Print Media