Tuesday, November 24, 2026

ਸਾਂਝੀ ਰਸੋਈ ਬਣਨ ਲਈ ਰਾਹ ਹੋਇਆ ਅਸਾਨ- ਕਈ ਦਾਨੀਆਂ ਨੇ ਮਦਦ ਦੇਣ ਦਾ ਐਲਾਨ ਕੀਤਾ

PPN2804201711ਅੰਮਿ੍ਰਤਸਰ, 28 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ) – ਅੰਮਿ੍ਰਤਸਰ ‘ਚ ਸਮਾਨ ਆਦਮੀ ਲਈ ਬਣਨ ਵਾਲੀ ਸਾਂਝੀ ਰਸੋਈ, ਜਿਸਦਾ ਬੀੜਾ ਸੋਮਵਾਰ ਨੂੰ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਦੀ ਅਗਵਾਈ ਹੇਠ ਚੁੱਕਿਆ ਗਿਆ ਸੀ, ਦਾ ਰਾਹ ਹੁਣ ਲੱਗਭੱਗ ਪੱਧਰਾ ਹੋ ਗਿਆ ਹੈ ਅਤੇ ਮਈ ਮਹੀਨੇ ਦੇ ਪਹਿਲੇ ਹਫ਼ਤੇ ਇਹ ਰਸੋਈ ਲੋੜਵੰਦ ਲੋਕਾਂ ਨੂੰ 10 ਰੁਪਏ ਵਿੱਚ ਖਾਣਾ ਮੁਹੱਈਆ ਕਰਵਾਉਣਾ ਸ਼ੁਰੂ ਕਰ ਦੇਵੇਗੀ।
ਅੱਜ ਸਹਾਇਕ ਕਮਿਸ਼ਨਰ ਵਿਕਾਸ ਹੀਰਾ ਦੀ ਅਗਵਾਈ ਹੇਠ ਸ਼ਹਿਰ ਦੀਆਂ ਦਾਨੀ ਹਸਤੀਆਂ, ਕਲੱਬ ਮੈਂਬਰਾਂ ਤੇ ਵਪਾਰਕ ਅਦਾਰਿਆਂ ਦੇ ਮੁਖੀਆਂ ਦੀ ਹੋਈ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ।ਕਿ ਸਾਫ ਸੁਥਰਾ ਖਾਣਾ ਲੋੜਵੰਦਾਂ ਤੱਕ ਪਹੁੰਚੇ ਨਾ ਕਿ ਲੋੜਵੰਦ ਖਾਣਾ ਲੈਣ ਲਈ ਦੂਰੋਂ ਪਹੁੰਚਣ।ਉਨਾਂ ਕਿਹਾ ਕਿ ਆਪਣੇ ਕੰਮਾਂ ਜਾਂ ਹੋਰ ਮਜ਼ਬੂਰੀਆਂ ਕਾਰਨ ਸਾਰੇ ਗੁਰਦੁਆਰਾ ਸਾਹਿਬ ਦੇ ਲੰਗਰ ਤੱਕ ਪਹੁੰਚ ਨਹੀਂ ਸਕਦੇ, ਇਸ ਲਈ ਇੰਨਾਂ ਲੋਕਾਂ ਨੂੰ ਉਨਾਂ ਦੇ ਕੰਮ ਵਾਲੇ ਸਥਾਨ ਜਿਸ ਵਿਚ ਹਸਪਤਾਲ, ਬੱਸ ਅੱਡਾ, ਸਟੇਸ਼ਨ, ਮਜ਼ਦੂਰਾਂ ਦੇ ਕੰਮ ਕਰਨ ਵਾਲੇ ਸਥਾਨਾਂ ਵਿਖੇ  ਸਸਤੇ ਮੁੱਲ ’ਤੇ ਸ਼ੁੱਧ, ਸਾਫ-ਸੁਥਰਾ ਅਤੇ ਪੌਸ਼ਟਿਕ ਖਾਣਾ ਰੋਜ਼ਾਨਾ ਪਹੁੰਚਾਉਣ ਦਾ ਫੈਸਲਾ ਕੀਤਾ ਗਿਆ। ਇਹ ਖਾਣਾ ਬਣਾਉਣ ਅਤੇ ਵਰਤਾਉਣ ਲਈ ਕਰਮਚਾਰੀ ਲਗਾਏ ਜਾਣਗੇ ਅਤੇ ਵੈਨਾਂ ਦੀ ਵਰਤੋਂ ਕੀਤੀ ਜਾਵੇਗੀ।
ਉਨਾਂ ਕਿਹਾ ਕਿ ਚੰਡੀਗੜ ਅਤੇ ਲੁਧਿਆਣਾ ਵਿਚ ਚੱਲਦੀਆਂ ਸਾਂਝੀਆਂ ਰਸੋਈਆਂ ਦਾ ਖਰਚਾ ਅਤੇ ਕੰਮ ਵੇਖ ਲਿਆ ਹੈ। ਉਨਾਂ ਦੱਸਿਆ ਕਿ ਇਸੇ ਤਰਜ਼ ’ਤੇ ਅੰਮਿ੍ਰਤਸਰ ਵਿਚ ਸਾਂਝੀ ਰਸੋਈ ਬਣੇਗੀ, ਜਿਸ ਨੂੰ ਰੈਡ ਕਰਾਸ ਅਧੀਨ ਚਲਾਇਆ ਜਾਵੇਗਾ।ਉਕਤ ਰਸੋਈ ਵਿਚੋਂ ਤਿਆਰ ਕੀਤਾ ਪੌਸ਼ਟਿਕ ਤੇ ਸਾਫ-ਸੁਥਰਾ ਭੋਜਨ, ਜਿਸ ਦਾ ਰੇਟ ਫਿਲਹਾਲ 10 ਰੁਪਏ ਪ੍ਰਤੀ ਖਾਣਾ ਤੈਅ ਕੀਤਾ ਗਿਆ ਹੈੈ, ਨੂੰ ਵੱਖ-ਵੱਖ ਸਥਾਨਾਂ, ਜਿੱਥੇ ਕਿ ਲੋੜ ਹੋਵੇਗੀ, ਵਿਖੇ ਪਹੁੰਚਾ ਕੇ ਵੰਡਿਆ ਜਾਵੇਗਾ।ਉਨਾਂ ਦੱਸਿਆ ਕਿ ਪ੍ਰਤੀ ਖਾਣੇ ’ਤੇ ਇਸ ਵੇਲੇ 17 ਰੁਪਏ ਖਰਚ ਹੋਣ ਦਾ ਅਨੁਮਾਨ ਹੈ, ਇਸ ਤਰਾਂ 7 ਰੁਪਏ ਪ੍ਰਤੀ ਖਾਣਾ ਦਾਨੀ ਸੱਜਣਾਂ, ਸਮਾਜ ਸੇਵੀ ਸੰਸਥਾਵਾਂ ਆਦਿ ਦੇ ਸਹਿਯੋਗ ਨਾਲ ਪੂਰਾ ਕੀਤਾ ਜਾਵੇਗਾ।ਉਨਾਂ ਨੇ ਦਾਨੀ ਸੱਜਣਾ ਨੂੰ ਸਰਕਾਰ ਦੇ ਇਸ ਉਪਰਾਲੇ ਲਈ ਵੱਧ ਚੜ ਕੇ ਯੋਗਦਾਨ ਪਾਉਣ ਲਈ ਕਿਹਾ।
ਪ੍ਰਦੀਪ ਚਾਵਲਾ ਸਿਵਲ ਸਰਜਨ ਨੇ ਦੱਸਿਆ ਕਿ ਰੋਜਾਨਾ ਚੈਕ ਹੋ ਕੇ ਲੋੜਵੰਦਾਂ ਤੱਕ ਪਹੁੰਚੇਗਾ ਤਾਂ ਕਿ ਸਿਹਤਮੰਦ ਖੁਰਾਕ ਲੋਕਾਂ ਤੱਕ ਜਾਵੇ।ਉਨਾਂ ਭਰੋਸਾ ਦਿੱਤਾ ਕਿ ਪੈਕ ਫੂਡ ਦੇ ਨਾਲ ਨਾਲ ਖੁਰਾਕ ਦੇ ਸੁੱਕੇ ਭੰਡਾਰ ’ਤੇ ਵੀ ਬਰਾਬਰ ਨਜ਼ਰ ਰੱਖੀ ਜਾਵੇਗੀ।
ਇਸ ਮੌਕੇਸੁਰਜੀਤ ਸਿੰਘ ਕੰਗ ਅੰਮਿ੍ਰਤਸਰ ਰਾਈਸ ਮਿਲਰ ਐਸੋਸੀੲੈਸ਼ਨ ਨੇ ਜਿਲਾ ਪ੍ਰਸਾਸ਼ਨ ਵੱਲੋਂ ਗਰੀਬ ਲੋਕਾਂ ਲਈ ਸ਼ੁਰੂ ਕੀਤੀ ਜਾਣ ਵਾਲੇ ਸਾਂਝੀ ਰਸੋਈ ਤਹਿਤ ਗਰੀਬ ਲੋਕਾਂ ਨੂੰ ਭੋਜਨ ਪ੍ਰਦਾਨ ਕਰਨ ਲਈ ਸੀਜਨਲ 50,000/- ਰੁਪਏ ਦਾ ਯੋਗਦਾਨ ਦੇਣ ਦੀ ਗਲੱਬਾਤ ਕੀਤੀ।ਮਨੋਹਰ ਸਿੰਘ ਚੱਢਾ ਅਤੇ ਉਨਾਂ ਦੇ ਸਾਥੀ ਨੇ ਇਸ ਕੰਮ ਲਈ ਹਰ ਮਹੀਨੇ ਇਕ-ਇਕ ਬੋਰੀ ਆਟੇ ਦੀ ਦੇਣ ਬਾਰੇ ਕਿਹਾ।ਇਸੇ ਤਰਾਂ ਅੰਮਿ੍ਰਤਸਰ ਇੰਜ: ਕਾਲਜ ਤੋਂ ਰਾਗਨੀ ਸ਼ਰਮਾ ਨੇ ਹਰ ਮਹੀਨੇ 10 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ।ਇਸ ਮੌਕੇ ਹਾਜ਼ਰ ਸਖਸ਼ੀਅਤਾਂ ਵੱਲੋਂ ਵੱਧ ਚੜ ਕੇ ਯੋਗਦਾਨ ਦੇਣ ਦਾ ਭਰੋਸਾ ਦਿੱਤਾ ਗਿਆ।

Check Also

ਮਨੁੱਖਤਾ ਦੇ ਰਹਿਬਰ-ਸ੍ਰੀ ਗੁਰੂ ਨਾਨਕ ਦੇਵ ਜੀ

              ਸਮੁੱਚੇ ਸੰਸਾਰ ਦੇ ਸਰਬ ਸਾਂਝੇ ਰਹਿਬਰ ਸ੍ਰੀ ਗੁਰੂ …

Leave a Reply