Saturday, April 11, 2026

ਵੱਖ-ਵੱਖ ਵਿਦਿਆਰਥੀਆਂ ਨੂੰ ਮਿਲੇਗਾ ਸਟੂਡੈਂਟ ਆਫ ਇਅਰ ਐਵਾਰਡ

ਅੰਮ੍ਰਿਤਸਰ, 29 ਅਪ੍ਰੈਲ (ਪੰਜਾਬ ਪੋਸਟ- ਸੰਧੂ) – ਨਾਮਵਰ ਸਮਾਜ ਸੇਵੀ ਸੰਸਥਾ `ਹੋਲੀ ਸਿਟੀ ਵੂਮਨ ਵੈਲਫੇਅਰ ਸੁਸਾਇਟੀ` ਵਲੋਂ ਵੱਖ-ਵੱਖ ਖੇਤਰਾਂ `ਚ ਅਹਿਮ ਯੋਗਦਾਨ ਪਾਉਣ ਵਾਲੇ ਵਿਦਿਆਰਥੀਆਂ ਨੂੰ ਸਟੂਡੈਂਟ ਆਫ਼ ਦਾ ਇਅਰ ਐਵਾਰਡ ਦੇ ਕੇ ਨਵਾਜ਼ਿਆ ਜਾਵੇਗਾ।ਸੁਸਾਇਟੀ ਦੀ ਚੇਅਰਪਰਸਨ ਹਰਪਵਨਪ੍ਰੀਤ ਕੋਰ ਸੰਧੂ ਨੇ ਦੱਸਿਆ ਕਿ ਚੀਫ ਪੈਟਰਨ ਪ੍ਰਿੰ: ਕੁਸੁਮ ਮਲਹੋਤਰਾ ਤੇ ਜਨਰਲ ਸਕੱਤਰ ਪ੍ਰਿੰ: ਨਵਨੀਤ ਕੋਰ ਆਹੁਜਾ ਦੇ ਦਿਸ਼ਾ ਨਿਰਦੇਸ਼ਾਂ `ਤੇ ਅਗਲੇ ਮਹੀਨੇ ਹੋਣ ਵਾਲੇ ਸਮਾਰੋਹ ਦੋਰਾਨ ਇਹ ਐਵਾਰਡ ਦੇ ਕੇ ਵਿਦਿਆਰਥੀਆਂ ਨੂੰ ਸਨਮਾਨਿਆ ਜਾਵੇਗਾ।ਸਕੂਲ ਵੈਨ ਹਾਦਸੇ ਦੋਰਾਨ ਵਿਦਿਆਰਥੀਆਂ ਦੀ ਜਾਨ ਬਚਾਉਣ ਵਾਲੇ ਸਰਹੱਦੀ ਪਿੰਡ ਮੁਹਾਵੇ ਦੇ ਵਿਦਿਆਰਥੀ ਕਰਨਬੀਰ ਸਿੰਘ ਨੂੰ ਵਿਸ਼ੇਸ਼ ਤੋਰ `ਤੇ ਸਨਮਾਨਿਤ ਕੀਤਾ ਜਾਵੇਗਾ।ਉਨ੍ਹਾ ਜਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਰਨਬੀਰ ਸਿੰਘ ਨੂੰ ਵੀ ਬਾਕੀ ਬਹਾਦਰ ਬੱਚਿਆਂ ਦੀ ਤਰਜ਼ `ਤੇ ਰਾਸ਼ਟਰਪਤੀ ਐਵਾਰਡ ਮਿਲਣਾ ਚਾਹੀਦਾ ਹੈ ।.

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply