Tuesday, April 21, 2026

ਖਾਲਸਾ ਅਕੈਡਮੀ ਮਹਿਤਾ ਵਿਖੇ ਤਿੰਨ ਰੋਜ਼ਾ ਅੰਡਰ17 ਹਾਕੀ ਟੂਰਨਾਮੈਂਟ ਸਮਾਪਤ

PPN2904201711ਚੌਂਕ ਮਹਿਤਾ, 29 ਅਪ੍ਰੈਲ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਅਤੇ ਪ੍ਰਧਾਨ ਸੰਤ ਸਮਾਜ ਤੇ ਡਾਇਰੈਕਟਰ ਭਾਈ ਸਾਹਿਬ ਭਾਈ ਜੀਵਾ ਸਿੰਘ ਦੀ ਦੇਖ ਰੇਖ ਹੇਠ ਚੱਲ ਰਹੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਕੈਡਮੀ ਮਹਿਤਾ-ਚੌਂਕ ਵਿਖੇ ਜਿਲ੍ਹਾ ਪੱਧਰੀ ਤਿੰਨ ਦਿਨਾਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਹਾਕੀ ਟੂਰਨਾਮੈਂਟ ਅੰਡਰ17 ਸ਼ਾਨੋ ਸ਼ੌਕਤ ਨਾਲ ਅੱਜ ਸੰਪੰਨ ਹੋ ਗਿਆ।27 ਤੋਂ 29 ਅਪ੍ਰੈਲ ਤੱਕ ਚੱਲੇ ਤਿੰਨ ਦਿਨਾਂ ਹਾਕੀ ਟੂਰਨਾਮੈਂਟ ਦੀਆਂ 22 ਹਾਕੀ ਟੀਮਾਂ ਨੇ ਸ਼ਮੂਲੀਅਤ ਕੀਤੀ ਅਤੇ ਇਸ ਟੂਰਨਾਮੈਂਟ ਦਾ ਉਦਘਾਟਨ 27 ਅਪ੍ਰੈਲ ਨੂੰ ਬਾਬਾ ਅਜੀਤ ਸਿੰਘ ਮੁੱਖੀ ਤਰਨਾ ਦਲ ਚੌਂਕ ਮਹਿਤਾ ਵੱਲੋਂ ਕੀਤਾ ਗਿਆ।ਇਸ ਟੂਰਨਾਮੈਂਟ ਦੇ ਮੁੱਖ ਮਹਿਮਾਨ ਵਜੋਂ ਪਹੁੰਚੇ ਦਮਦਮੀ ਟਕਸਾਲ ਦੇ ਮੁੱਖੀ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਜਿੱਥੇ ਅਕੈਡਮੀ ਦੇ ਹਾਕੀ ਵਿੰਗ ਨੂੰ ਸਲਾਹਿਆ, ਉੱਥੇ ਨੋਜਵਾਨ ਬੱਚਿਆਂ ਨੂੰ ਹਾਕੀ ਨੂੰ ਚੰਗੀ ਭਾਵਨਾ ਨਾਲ ਖੇਡ ਕੇ ਦੇਸ਼, ਕੌਮ, ਸੂਬੇ ਦੇ ਚੰਗੇ ਖਿਡਾਰੀ ਬਣਨ ਲਈ ਪ੍ਰੇਰਿਆ।ਉੱਥੇ ਉਹਨਾਂ ਨੇ ਕਿਹਾ ਕਿ ਅੱਜ ਨੋਜਵਾਨ ਪੀੜ੍ਹੀ ਨਸ਼ਿਆ ਵਿੱਚ ਗੁਲਤਾਨ ਹੋ ਕੇ ਆਪਣੇ ਅਮੀਰ ਪੰਜਾਬੀ ਵਿਰਸੇ ਨੂੰ ਭੁਲ ਕੇ ਕੁਰਾਹੇ ਪੈ ਰਹੀ ਹੈ।ਉਹਨਾਂ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਦਾ ਤਿਆਗ ਕਰਕੇ ਖੇਡਾਂ ਵੱਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ।ਇਸ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਖਾਲਸਾ ਅਕੈਡਮੀ ਮਹਿਤਾ ਅਤੇ ਉਦੋਨੰਗਲ ਦੀ ਟੀਮ ਦਰਮਿਆਨ ਖੇਡਿਆ ਗਿਆ ਅਤੇ ਦੋਨੇ ਟੀਮਾਂ ਬਰਾਬਰੀ ਤੇ ਰਹੀਆਂ।
ਇਸ ਮੌਕੇ ਮੁੱਖ ਮਹਿਮਾਨ ਵੱਲੋਂ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ ਗਏ ਅਤੇ ਅਕੈਡਮੀ ਦੇ ਪ੍ਰਬੰਧਕਾਂ ਨੂੰ ਵਧੀਆ ਟੂਰਨਾਮੈਂਟ ਕਰਵਾਉਣ ਤੇ ਵਧਾਈ ਪੇਸ਼ ਕੀਤੀ। ਇਸ ਮੌਕੇ ਬਾਬਾ ਜੀ ਦੇ ਨਾਲ ਮੰਚ `ਤੇ ਬਿਰਾਜਮਾਨ ਭਾਈ ਈਸ਼ਰ ਸਿੰਘ, ਭਾਈ ਜੀਵਾ ਸਿੰਘ, ਜਸਪਾਲ ਸਿੰਘ ਸਿੱਧੂ, ਬਲਵੰਤ ਸਿੰਘ ਧਾਮੀ, ਭਾਈ ਜਰਨੈਲ ਸਿੰਘ, ਭਾਈ ਅਜੀਤ ਸਿੰਘ, ਭਾਈ ਅਜੈਬ ਸਿੰਘ ਅਭਿਆਸੀ, ਸਕੂਲ ਪ੍ਰਿੰ: ਮੈਡਮ ਹਰਜਿੰਦਰ ਕੌਰ ਬੱਲ, ਵਾਈਸ ਪਿ੍ਰੰ: ਹਰਜੋਤ ਸਿੰਘ, ਕਾਲਜ ਪ੍ਰਿੰ: ਦਿਲਬਾਗ ਸਿੰਘ, ਸੁਪਰਡੈਂਟ ਸ: ਬਾਜ ਸਿੰਘ, ਕਾਲਜ ਸੁਪਰਡੈਂਟ ਮੈਡਮ ਕੁਲਦੀਪ ਕੌਰ, ਹਰਭਜਨ ਸਿੰਘ (ਕੋਚ), ਬਲਜਿੰਦਰ ਸਿੰਘ (ਕੋਚ), ਗੁਰਦੀਪ ਸਿੰਘ (ਡੀ.ਪੀ), ਕੈਪਟਨ ਸਤਨਾਮ ਸਿੰਘ, ਬਸੰਤ ਸਿੰਘ, ਐਸ.ਐਚ.ਓ ਸ਼ਮਿੰਦਰਜੀਤ ਸਿੰਘ, ਏ.ਐਸ.ਆਈ ਗੁਰਮਿੰਦਰ ਸਿੰਘ ਢਿਲੋਂ, ਏ.ਐਸ.ਆਈ ਭੁਪਿੰਦਰ ਕੁਮਾਰ, ਹੌਲਦਾਰ ਜਗਤਾਰ ਸਿੰਘ, ਕੁਲਦੀਪ ਸਿੰਘ ਬਿਰਾਜਮਾਨ ਸਨ।

Check Also

ਯੂਨੀਵਰਸਿਟੀ ਵਿਖੇ ਪ੍ਰਸਿੱਧ ਕਹਾਣੀਕਾਰ ਨਵਤੇਜ ਸਿੰਘ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਇੱਕ-ਰੋਜ਼ਾ ਗੋਸ਼ਟੀ ਭਾਗ-ਪਹਿਲਾ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਦੀ ਯੋਗ ਅਗਵਾਈ …

Leave a Reply